ਕਣਕ ਘੱਟ ਤੋਲਣ ਦਾ ਇਲਜ਼ਾਮ ਲਗਾਉਂਦਿਆਂ ਮੌਜੂਦਾ ਸਰਪੰਚਣੀ ਨੇ ਡੀਪੂ ਹੋਲਡਰ ਦੀ ਵੀਡੀਓ ਕੀਤੀ ਵਾਇਰਲ
- ਡਿਪੂ ਹੋਲਡਰ ਕਹਿੰਦਾ ਮੈਂ ਸਾਬਕਾ ਸਰਪੰਚ ਇਸ ਲਈ ਸਰਪੰਚਣੀ ਕੱਢ ਰਹੀ ਦੁਸ਼ਮਣੀ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 1 ਮਾਰਚ 2025 - ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਗੁਰਦਾਸ ਨੰਗਲ ਚ ਡੀਪੂ ਹੋਲਡਰ ਤੇ ਘੱਟ ਕਣਕ ਤੋਲਣ ਦਾ ਇਲਜ਼ਾਮ ਲਗਾ ਕੇ ਮੌਜੂਦਾ ਸਰਪੰਚਣੀ ਨੇ ਉਸ ਦੀ ਵੀਡੀਓ ਵਾਇਰਲ ਕਰ ਦਿੱਤੀ। ਪਿੰਡ ਦੀ ਮੌਜੂਦਾ ਸਰਪੰਚਣੀ ਸਰਬਜੀਤ ਕੌਰ ਨੇ ਡੀਪੂ ਹੋਲਡਰ ਦੇ ਦੋਸ਼ ਲਗਾਇਆ ਹੈ ਕਿ ਕਿ ਕਾਫੀ ਦਿਨਾਂ ਤੋਂ ਇਹ ਕੰਮ ਚੱਲਦਾ ਪਿਆ ਸੀ ਪਰ ਓ ਬੀਤੇ ਦਿਨ ਡਿੱਪੂ ਹੋਲਡਰ ਕੋਲ ਮੌਕੇ ਤੇ ਪਹੁੰਚੇ ਹਨ ਅਤੇ ਆਪਣੀ ਅੱਖੀ ਸਭ ਕੁਝ ਦੇਖਿਆ ਹੈ। ਸਰਕਾਰ ਨੇ ਨਵੇਂ ਕੰਢੇ ਦਿੱਤੇ ਹੋਏ ਹਨ ਫਿਰ ਵੀ ਡਿੱਪੂ ਹੋਲਡਰ ਵੱਲੋਂ ਪੁਰਾਣੇ ਕੰਢੇ ਤੇ ਕਣਕ ਤੋਲੀ ਜਾ ਰਹੀ ਸੀ । ਦੂਜੇ ਪਾਸੇ ਡੀਪੂ ਹੋਲਡਰ ਚਮਨ ਲਾਲ ਨੇ ਕਿਹਾ ਕਿ ਮੈਂ ਸਾਬਕਾ ਸਰਪੰਚ ਹਾਂ ਤੇ ਸਾਡੇ ਆਪੋਜਿਟ ਏ ਦੂਸਰੀ ਪਾਰਟੀ ਹੈ ਜਿਹਦੇ ਕਰਕੇ ਸਾਡੇ ਉੱਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਾਂ। ਮੈਂ ਕਣਕ ਬਿਲਕੁਲ ਠੀਕ ਢੰਗ ਨਾਲ ਤੋਲ ਕੇ ਵੰਡ ਰਿਹਾ ਹਾਂ । ਇਸ ਦੇ ਪੂਰਾ ਹੋਣ ਦੀ ਗਰੰਟੀ ਅੰਦਰ ਦੀ ਹੈ ਜਦੋਂ ਕਣਕ ਗੇਟੋਂ ਬਾਹਰ ਚਲੀ ਗਈ ਤਾਂ ਕੀ ਪਤਾ ਉਹਨਾਂ ਨੇ ਕੀ ਕੀਤਾ ?ਕਣਕ ਘੱਟ ਕਰ ਲਈ ਤਾਂ ਬਾਅਦ ਵਿੱਚ ਆਣਕੇ ਸਾਡੇ ਤੇ ਚੜਾਈ ਕਰ ਦਿੱਤੀ ਹੈ।