Tech Trends : Whatsapp ਵੀ ਹੋਇਆ ਸੀ ਡਾਊਨ
ਨਵੀਂ ਦਿੱਲੀ, 28 ਫਰਵਰੀ 2025 - ਇਹ ਖਬਰ ਇੰਡੀਆ ਦੇ ਰਾਤ ਦੇ ਸਵ 9 ਵਜੇ ਦੇ ਕਰੀਬ ਦੀ ਹੈ । WhatsApp ਇਸ ਵੇਲੇ ਬੰਦ ਹੋ ਗਿਆ ਸੀ ਪਰ ਸਿਰਫ਼ ਐੱਪਲ ਦੇ ਆਈ ਫ਼ੋਨ ਤੇ , ਕਈ ਉਪਭੋਗਤਾਵਾਂ ਨੂੰ ਸੁਨੇਹੇ ਭੇਜਣ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ]ਪਿਆ ! ਡਾਊਨਡਿਟੈਕਟਰ ਦੇ ਅਨੁਸਾਰ, ਘੱਟੋ-ਘੱਟ 38,000 ਲੋਕਾਂ ਨੇ ਐਪ ਦੇ ਡਾਊਨ ਹੋਣ ਦੀ ਰਿਪੋਰਟ ਕੀਤੀ ਹੈ ਜਦੋਂ ਕਿ ਮੈਟਾ ਨੇ ਅਜੇ ਤੱਕ ਡਾਊਨ ਹੋਣ 'ਤੇ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ।
WhataApp ਨਾਂ ਚੱਲਣ ਦਾ ਸਿਲਸਿਲਾ ਭਾਰਤੀ ਸਮੇਂ ਅਨੁਸਾਰ ਰਾਤ 8:56 ਵਜੇ ਦੇ ਕਰੀਬ ਸ਼ੁਰੂ ਹੋਇਆ ਸੀ, ਰਾਤ 9.15 ਵਜੇ ਦੇ ਕਰੀਬ ਸਿਖਰ 'ਤੇ ਪਹੁੰਚ ਗਿਆ। ਬਾਬੂਸ਼ਾਹੀ ਦੀ ਟੀਮ ਦੇ ਮੈਂਬਰਾਂ ਨੂੰ ਐਪਲ ਫੋਨ ਤੋਂ WhatsApp ਵੈੱਬ 'ਤੇ ਸੁਨੇਹੇ ਭੇਜਣ ਤੇ ਲੈਣ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕਾਫੀ ਲੋਕ X ਤੇ ਗਏ ਅਤੇ ਆਪਣੀ ਸਮੱਸਿਆ ਸ਼ੇਅਰ ਕੀਤੀ .