ਜਮਹੂਰੀ ਕਿਸਾਨ ਸਭਾ ਨੇ ਪੰਜ ਮਾਰਚ ਦੇ ਚੰਡੀਗੜ੍ਹ ਦੇ ਐਸਕੇਐਮ ਦੇ ਪੱਕੇ ਮੋਰਚੇ ਲਈ ਤਿਆਰੀ ਕੱਸੀ
ਰੋਹਿਤ ਗੁਪਤਾ
ਗੁਰਦਾਸਪੁਰ 1 ਮਾਰਚ 2025 - ਸ਼ਹੀਦ ਬਲਜੀਤ ਸਿੰਘ ਯਾਦਗਾਰੀ ਭਵਨ ਵਿੱਚ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰੇਤ ਮੈਂਬਰਾਂ ਦੀ ਹੰਗਾਮੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਹਰਜੀਤ ਸਿੰਘ ਕਾਹਲੋ ਨੇ ਕੀਤੀ। ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ 5 ਮਾਰਚ 2025 ਨੂੰ ਚੰਡੀਗੜ੍ਹ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ ਉਸ ਦੀ ਤਿਆਰੀ ਨੂੰ ਅੰਤਿਮ ਸ਼ੋਹਾਂ ਦਿੱਤੀਆਂ ਗਈਆਂ ।
ਸਾਥੀ ਰਘਬੀਰ ਸਿੰਘ ਪਕੀਵਾਂ ਨੇ ਸੂਬਾ ਕਮੇਟੀ ਮੀਟਿੰਗ ਦੇ ਫੈਸਲਿਆਂ ਅਤੇ ਨਵੇਂ ਰਾਜਸੀ ਮੰਡੀਕਰਨ ਸੇਵਾ ਖਰੜੇ , ਐਮਐਸਪੀ ਅਤੇ ਹੋਰ ਮੰਗਾਂ ਬਾਰੇ ਜਾਣਕਾਰੀ ਦਿੱਤੀ। ਦੱਸਿਆ ਗਿਆ ਕਿ ਇਹ ਪੱਕੇ ਮੋਰਚੇ ਐਸਕੇਐਮ ਵੱਲੋਂ ਦੇਸ਼ ਦੀਆਂ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਲਾਏ ਜਾਣੇ ਹਨ। ਜਦ ਤੱਕ ਮਸਲੇ ਹੱਲ ਨਹੀਂ ਹੋਣਗੇ ਇਹ ਮੋਰਚੇ ਲੱਗੇ ਹੀ ਰਹਿਣਗੇ ।ਮੀਟਿੰਗ ਨੂੰ ਮੱਖਣ ਸਿੰਘ ਕੁਹਾੜ, ਅਜੀਤ ਸਿੰਘ ਹੁੰਦਲ ,ਮੱਖਣ ਸਿੰਘ ਤਿੱਬੜ, ਰਘਬੀਰ ਸਿੰਘ ਚਾਹਲ ,ਜਗੀਰ ਸਿੰਘ ਸਲਾਚ, ਬਲਬੀਰ ਸਿੰਘ ਮਾੜੇ ਆਦਿ ਨੇ ਵੀ ਸੰਬੋਧਨ ਕੀਤਾ ਫੈਸਲਾ ਕੀਤਾ ਗਿਆ ਕਿ ਜਿਲ੍ਹੇ ਚੋਂ ਟਰੈਕਟਰ ਅਤੇ ਹੋਰ ਗੱਡੀਆਂ ਦਾ ਇੱਕ ਵੱਡਾ ਕਾਫਲਾ ਪੰਜ ਮਾਰਚ ਨੂੰ ਚੰਡੀਗੜ੍ਹ ਪੁੱਜੇਗਾ। ਸੈਂਕੜੇ ਕਿਸਾਨ ਮਜ਼ਦੂਰ ਇਸ ਵਿੱਚ ਸ਼ਾਮਿਲ ਹੋਣਗੇ। ਇਸ ਸਬੰਧੀ ਕੋਈ ਢਿਲ ਮੱਠ ਨਹੀਂ ਵਰਤੀ ਜਾਵੇਗੀ।
ਇਸ ਸਮੇਂ ਕਪੂਰ ਸਿੰਘ ਘੁੰਮਣ ,ਬਲਜੀਤ ਸਿੰਘ ਕਲਾਨੌਰ, ਡਾਕਟਰ ਰਾਮ ਸਿੰਘ, ਕੁਲਜੀਤ ਸਿੰਘ ਸਿੱਧਵਾਂ ਜਮੀਤਾ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।