ਕਰੋੜਾਂ ਰੁਪਏ ਦੇ ਨਸ਼ੇ ਦਾ ਵਪਾਰ ਕਰਨ ਵਾਲਾ ਨਸ਼ਾ ਤਸਕਰ ਜਲੰਧਰ ਦਿਹਾਤ ਪੁਲੀਸ ਨੇ ਕੀਤਾ ਗ੍ਰਿਫਤਾਰ
ਰਾਜੂ ਗੁਪਤਾ
- 15 ਸਾਲਾਂ ਤੋਂ ਜਲੰਧਰ ਦੇ ਨਕੋਦਰ ਦੇ ਵਿੱਚ ਟੀਚਰ ਦਾ ਭੇਸ ਬਣਾ ਰਹਿ ਰਿਹਾ ਸੀ
ਜਲੰਧਰ, 1 ਮਾਰਚ,2025 - ਜਲੰਧਰ ਦਿਹਾਤੀ ਪੁਲਿਸ ਨੇ 'ਯੁੱਧ ਨਸ਼ੇ ਦੇ ਵਿਰੁੱਧ' ਮੁਹਿੰਮ ਦੇ ਤਹਿਤ ਅੱਜ ਪੰਜਾਬ ਵਿੱਚ ਸਭ ਤੋਂ ਵੱਡੀ ਸਫਲਤਾ ਹਾਸਿਲ ਕੀਤੀ ਹੈ। ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਲੰਧਰ ਦੇ ਨਕੋਦਰ ਹਲਕੇ ਦੇ ਪਿੰਡ ਆਦੀ ਤੋਂ 15 ਸਾਲ ਤੋਂ ਵਾਂਟਿਡ ਚੱਲ ਰਹੇ ਨਸ਼ਾ ਤਸਕਰ ਰਵਿੰਦਰ ਰਾਣਾ ਨੂੰ ਗ੍ਰਿਫਤਾਰ ਕੀਤਾ ਹੈ।
ਰਵਿੰਦਰ ਮੂਲ ਰੂਪ ਤੋਂ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਹਲਕੇ ਦੇ ਪਿੰਡ ਵੀਲਾ ਬਿੱਜੂ ਦਾ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਏਨਾ ਨੂੰ NCB ਵੱਲੋਂ ਕਰਨਾਲ ਦੇ ਜੀਟੀ ਰੋਡ ਬਾਈਪਾਸ ਤੋਂ 2007 ਵਿੱਚ 10 ਕਿਲੋ ਹੀਰੋਇਨ ਸਮੇਤ ਗਿਰਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹ ਕਰਨਾਲ ਤੋਂ ਅੰਮ੍ਰਿਤਸਰ ਆਉਂਦੇ ਸਮੇਂ ਸਾਲ 2010 ਵਿੱਚ ਪੁਲਿਸ ਦੀ ਗਿਰਫਤ ਤੋਂ ਫਰਾਰ ਹੋ ਗਿਆ ਸੀ ਅਤੇ ਵਾਂਟਿਡ ਚੱਲ ਰਿਹਾ ਸੀ।
15 ਸਾਲਾਂ ਬਾਅਦ ਇਸ ਵੱਡੇ ਮਗਰਮੱਛ ਨੂੰ ਗ੍ਰਫਤਾਰ ਕਰ ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਬੀਤੇ ਤਿੰਨ ਸਾਲਾਂ ਤੋਂ ਜਲੰਧਰ ਦੇ ਪਿੰਡ ਆਦੀ ਵਿੱਚ ਇੱਕ ਅਧਿਆਪਕ ਦਾ ਭੇਸ ਬਦਲ ਕੇ ਪਿੰਡ ਵਿੱਚ ਬੱਚਿਆਂ ਨੂੰ ਟਿਊਸ਼ਨ ਪੜਾ ਰਿਹਾ ਸੀ। ਅੱਜ ਦੇ ਆਪਰੇਸ਼ਨ ਦੌਰਾਨ ਜਲੰਧਰ ਦੀ ਉਗੀ ਚੌਂਕੀ ਨੇ 100 ਗ੍ਰਾਮ ਹਿਰੋਇਨ ਦੇ ਨਾਲ ਉਸ ਨੂੰ ਗਿਰਫਤਾਰ ਕੀਤਾ ਹੈ। ਦੱਸਣਯੋਗ ਹੈ ਕੀ ਐਨਸੀਬੀ ਨੇ ਰਵਿੰਦਰ ਰਾਣਾ ਤੇ 50 ਹਜਾਰ ਦਾ ਇਨਾਮ ਰੱਖਿਆ ਸੀ। ਉਹਨਾਂ ਕਿਹਾ ਕਿ ਅੱਗੇ ਰਿਮਾਂਡ ਲੈ ਕੇ ਇਸ ਤਸਕਰ ਦੇ ਬਾਰਡਰ ਅਤੇ ਹੋਰਨਾ ਤਸਕਰਾਂ ਨਾਲ ਲਿੰਕ ਚੈਕ ਕੀਤੇ ਜਾਣਗੇ।
ਐਸਐਸਪੀ ਹਰਕਮਲਪ੍ਰੀਤ ਸਿੰਘ ਖਾਕ ਨੇ ਕਿਹਾ ਕਿ 15 ਸਾਲਾਂ ਦੇ ਸਮੇਂ ਦੌਰਾਨ ਰਵਿੰਦਰ ਰਾਣਾ ਵੱਖ-ਵੱਖ ਥਾਵਾਂ ਤੇ ਭੇਸ ਬਦਲ ਕੇ ਰਹਿ ਰਿਹਾ ਸੀ। ਉਹਨਾਂ ਕਿਹਾ ਕਿ ਇਸ PO ਨੂੰ ਫੜਨ ਤੋਂ ਬਾਅਦ ਪੰਜਾਬ ਵਿੱਚ ਵੱਡੇ ਤਸਕਰ ਦੀ ਗਿਰਫਤਾਰੀ ਹੋਈ ਹੈ। ਐਸਐਸਪੀ ਹਰਕਵਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਅੱਜ ਦੇ ਆਪਰੇਸ਼ਨ ਦੌਰਾਨ ਕੁੱਲ 29 ਤਸਕਰਾਂ ਨੂੰ ਕੀਤਾ ਗਿਆ ਹੈ ਗ੍ਰਿਫਤਾਰ ਜਿਨਾਂ ਵਿੱਚੋਂ ਦੋ PO ਹਨ। ਐਸਐਸਪੀ ਨੇ ਕਿਹਾ ਕਿ ਅੱਜ ਦੀ ਰਿਕਵਰੀ ਵਿੱਚ ਨਸ਼ੀਲੀ ਗੋਲੀਆਂ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਰਿਕਵਰ ਹੋਈ ਹੈ।