ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਰਨੈਲ ਸਿੰਘ ਨੂੰ ਏਐਸਆਈ ਵਜੋਂ ਤਰੱਕੀ ਮਿਲਣ 'ਤੇ ਲਗਾਇਆ ਸਟਾਰ
ਜਲੰਧਰ, 1 ਮਾਰਚ 2025 - ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਦੇ ਸੁਰੱਖਿਆ ਸਟਾਫ਼ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਕਰਨੈਲ ਸਿੰਘ ਨੂੰ ਏਐਸਆਈ ਵਜੋਂ ਤਰੱਕੀ ਮਿਲਣ 'ਤੇ ਸਟਾਰ ਲਗਾਇਆ।
ਕਰਨੈਲ ਸਿੰਘ ਦੀ ਤਰੱਕੀ 'ਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵਧਾਈ ਦਿੰਦਿਆਂ ਕਿਹਾ ਕਿ ਕਰਨੈਲ ਸਿੰਘ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਅਤੇ ਜ਼ਿੰਮੇਵਾਰ ਕਰਮਚਾਰੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਕਰਨਲ ਸਿੰਘ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਫਰਜ਼ ਨਿਭਾਉਂਦੇ ਹੋਏ ਅੱਗੇ ਵਧਦੇ ਰਹਿਣਗੇ।
ਇਸ ਮੌਕੇ ਰਵੀ ਭਗਤ, ਕੁਲਦੀਪ ਗਗਨ, ਏਐਸਆਈ ਵਰਿੰਦਰ ਕੁਮਾਰ ਅਤੇ ਪੀਐਸਓ ਸਤੀਸ਼ ਕੁਮਾਰ ਵੀ ਮੌਜੂਦ ਸਨ।