← ਪਿਛੇ ਪਰਤੋ
ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ 7 ਤੋਂ 25 ਮਾਰਚ ਤੱਕ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 28 ਫਰਵਰੀ, 2025: ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ 7 ਤੋਂ 25 ਮਾਰਚ 2025 ਤੱਕ ਹੋਵੇਗਾ ਅਤੇ ਬਜਟ 13 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। 7 ਮਾਰਚ ਨੂੰ ਸਵੇਰੇ 11.00 ਵਜੇ ਸੈਸ਼ਨ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। 8 ਅਤੇ 9 ਮਾਰਚ ਦੀ ਛੁੱਟੀ ਹੋਵੇਗੀ। 10 ਤੋਂ 12 ਮਾਰਚ ਤੱਕ ਰਾਜਪਾਲ ਦੇ ਭਾਸ਼ਣ ’ਤੇ ਚਰਚਾ ਹੋਵੇਗੀ। 13 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ। 14 ਤੋਂ 16 ਮਾਰਚ ਤੱਕ ਛੁੱਟੀਆਂ ਹੋਣਗੀਆਂ। 17 ਅਤੇ 18 ਮਾਰਚ ਨੂੰ ਬਜਟ ’ਤੇ ਚਰਚਾ ਹੋਵੇਗੀ। 19, 20 ਅਤੇ 21 ਮਾਰਚ ਨੂੰ ਸੈਸ਼ਨ ਦੀ ਕੋਈ ਬੈਠਕ ਨਹੀਂ ਹੋਵੇਗੀ। 22 ਅਤੇ 23 ਮਾਰਚ ਨੂੰ ਛੁੱਟੀ ਹੋਵੇਗੀ। 24 ਮਾਰਚ ਨੂੰ ਮੁੱਖ ਮੰਤਰੀ ਬਜਟ ’ਤੇ ਬਹਿਸ ਦਾ ਜਵਾਬ ਦੇਣਗੇ ਅਤੇ 25 ਮਾਰਚ ਨੂੰ ਵਿਧਾਨਕ ਕਾਰਜ ਹੋਣਗੇ।
Total Responses : 920