ਵਿਆਹ ਦੇ ਕਾਰਡ ਵੰਡਣ ਜਾ ਰਹੇ ਮਾਂ-ਪੁੱਤ ਦੀ ਸੜਕ ਹਾਦਸੇ 'ਚ ਮੌਤ
ਗੁਰੂਹਰਸਹਾਏ, 1 ਮਾਰਚ 2025 - ਫਿਰੋਜ਼ਪੁਰ-ਫਾਜ਼ਿਲਕਾ ਜੀ. ਟੀ. ਰੋਡ 'ਤੇ ਸਥਿਤ ਪਿੰਡ ਲਾਲਚੀਆਂ ਤੇ ਗੁੱਦੜ ਢੰਡੀ ਦੇ ਵਿਚਕਾਰ ਖੜ੍ਹੀ ਟਰੈਕਟਰ-ਟਰਾਲੀ ਵਿੱਚ ਮੋਟਰਸਾਈਕਲ ਵੱਜਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਅਤੇ ਉਸ ਦੀ ਮਾਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਸਰਬਜੀਤ (19) ਪੁੱਤਰ ਸੁਖਦੇਵ ਸਿੰਘ, ਕਸ਼ਮੀਰ ਕੌਰ (50) ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਲੱਖਾ ਸਿੰਘ ਵਾਲਾ ਉਤਾੜ ਮਮਦੋਟ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਮਾਂ-ਪੁੱਤਰ ਵਿਆਹ ਦੇ ਕਾਰਡ ਵੰਡਣ ਲਈ ਜਾ ਰਹੇ ਸਨ ਅਤੇ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।