ਰੂਬੀ ਢੱਲਾ ਕੈਨੇਡੀਅਨ PM ਦੀ ਰੇਸ 'ਚੋਂ ਬਾਹਰ, ਲਿਬਰਲ ਪਾਰਟੀ ਨੇ ਕੀਤਾ ਅਯੋਗ ਕਰਾਰ
ਨਵੀਂ ਦਿੱਲੀ, 22 ਫਰਵਰੀ 2025- ਭਾਰਤੀ ਮੂਲ ਦੀ ਸਾਬਕਾ ਕੈਨੇਡੀਅਨ MP ਰੂਬੀ ਢੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਲਿਬਰਲ ਪਾਰਟੀ ਨੇ ਅਗਲੇ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਨਿਰਧਾਰਤ ਕਰਨ ਲਈ ਲੀਡਰਸ਼ਿਪ ਦੌੜ ਤੋਂ ਅਯੋਗ ਕਰਾਰ ਦਿੱਤਾ ਹੈ। ਰੂਬੀ ਨੇ ਇਸ ਫ਼ੈਸਲੇ ਨੂੰ ਹੈਰਾਨੀਜਨਕ ਅਤੇ ਨਿਰਾਸ਼ਾਜਨਕ ਦੱਸਿਆ ਹੈ।
"ਰੂਬੀ ਢੱਲਾ ਨੇ ਕਿਹਾ ਕਿ ਉਸਨੂੰ ਹੁਣੇ ਹੀ ਕੈਨੇਡਾ ਦੀ ਲਿਬਰਲ ਪਾਰਟੀ ਦੁਆਰਾ ਸੂਚਿਤ ਕੀਤਾ ਗਿਆ ਹੈ ਕਿ ਮੈਨੂੰ (ਰੂਬੀ) ਲੀਡਰਸ਼ਿਪ ਦੌੜ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਹ ਫੈਸਲਾ ਹੈਰਾਨ ਕਰਨ ਵਾਲਾ ਅਤੇ ਬਹੁਤ ਨਿਰਾਸ਼ਾਜਨਕ ਹੈ।
ਲਿਬਰਲ ਪਾਰਟੀ ਦੇ ਨੈਸ਼ਨਲ ਡਾਇਰੈਕਟਰ ਆਜ਼ਮ ਇਸਮਾਈਲ ਨੇ ਕਿਹਾ ਕਿ ਲੀਡਰਸ਼ਿਪ ਵੋਟ ਕਮੇਟੀ ਨੇ ਫੈਸਲਾ ਲਿਆ ਹੈ ਕਿ ਢੱਲਾ ਨੇ 10 ਨਿਯਮ ਭੰਗ ਕੀਤੇ ਹਨ, ਜਿਨ੍ਹਾਂ ਵਿੱਚ ਪਾਰਟੀ ਦੇ ਲੀਡਰਸ਼ਿਪ ਅਤੇ ਖਰਚੇ ਸਬੰਧੀ ਨਿਯਮ ਸ਼ਾਮਲ ਹਨ।