ਵਿਦੇਸ਼ ਜਾਣ ਤੋਂ ਪਹਿਲਾਂ ਕੰਧ ਤੇ ਲਿਖਿਆ ਪੜ੍ਹੋ !
--------------------------------------
ਜੁਗਾੜ ਲਾ ਕੇ ਜਾਵੋਗੇ ਤਾਂ ਪਛਤਾਵੋਗੇ
———————————————-
ਸਾਲ 2023 ਦੀ ਇਕ ਰਿਪੋਰਟ ਮੁਤਾਬਕ 2019ਚ ਭਾਰਤ ਦੇ ਇਕ ਮਿਲੀਅਨ ਵਿਦਿਆਰਥੀ ਪੜ੍ਹਾਈ ਲਈ ਵਿਦੇਸ਼ਾਂ ਚ ਹਨ।ਇਕ ਅੰਦਾਜੇ ਮੁਤਾਬਕ ਇਸ ਵਰ੍ਹੇ 2025 ਦੇ ਅੰਤ ਤੱਕ ਇਹ ਗਿਣਤੀ ਡੇਢ ਤੋ ਦੋ ਮਿਲੀਅਨ ਹੋ ਜਾਵੇਗੀ।ਅੰਕੜਿਆ ਅਨੁਸਾਰ ਅਮਰੀਕਾ,ਕੈਨੇਡਾ,ਇੰਗਲੈਂਡ ਤੇ ਅਸਟਰੇਲੀਆ ਭਾਰਤੀਆਂ ਦੀ ਪਹਿਲੀ ਪਸੰਦ ਹੈ।ਵਰ੍ਹੇ 2023 ਤੱਕ ਇਨਾਂ ਚਾਰੇ ਦੇਸ਼ਾਂ ਚ ਲਗਭੱਗ 8 ਲੱਖ 50 ਹਜ਼ਾਰ ਭਾਰਤੀਆਂ ਦੀ ਰਜਿਸਟਰੇਸ਼ਨ ਸੀ।ਆਈ.ਆਰ.ਸੀ.ਸੀ ਦੇ ਅੰਕੜਿਆਂ ਮੁਤਾਬਕ ਵਰ੍ਹਾ 2019 ਵਿੱਚ 2 ਲੱਖ18ਹਜ਼ਾਰ 540 ਜਦ ਕੇ ਵਰ੍ਹੇ 2020 ਚ 1 ਲੱਖ 79 ਹਾਜ਼ਰ 510, ਵਰ੍ਹੇ 2021 ਚ 2 ਲੱਖ 16 ਹਜ਼ਾਰ 515 ਤੇ ਇਸੇ ਤਰਾਂ ਵਰ੍ਹੇ 2022 ਚ 3 ਲੱਖ 19 ਹਜ਼ਾਰ 130 ਤੇ ਵਰ੍ਹੇ 2023 ਚ 4 ਲੱਖ 27 ਹਾਜ਼ਰ85 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਵੱਲੋਂ ਵੀਜ਼ਾ ਦਿੱਤਾ ਗਿਆ ਸੀ।ਜਦ ਕਿ ਕੈਨੇਡਾ ਅੰਬੈਸੀ ਵੱਲੋ 2023 ਚ ਕੁੱਲ10 ਲੱਖ 40 ਹਜ਼ਾਰ 985 ਇੰਟਰਨੈਸ਼ਨਲ ਸਟੂਡੈਂਟ ਨੂੰ ਸਟੱਡੀ ਪਰਮਿਟ ਜਾਰੀ ਕੀਤਾ ਗਿਆ ਸੀ।ਜੋ 2022ਦੇ ਮੁਕਾਬਲੇ ਔਸਤ 29 ਪ੍ਰਤੀਸ਼ਤ ਜਿਆਦਾ ਸੀ।ਪੰਜਾਬੀ ਵਿਦਿਆਰਥੀਆਂ ਵੱਲੋਂ ਵਿਦੇਸ਼ਾ ਚ ਉਚੇਰੀ ਸਿਖਿਆ ਲਈ ਜਾਣ ਦੇ ਦੋ ਪ੍ਮੁੱਖ ਕਾਰਨ ਹਨ।ਪਹਿਲਾ ਦੇਸ਼ ਚ ਰੁਜਗਾਰ ਨਾ ਮਿਲਣ ਤੇ ਦੂਜਾ ਨਸ਼ੇ ਦੀ ਭਰਮਾਰ।ਸਰਕਾਰੀ ਅੰਕੜਿਆਂ ਮੁਤਾਬਕ ਇਕੱਲੇ ਕੈਨੇਡਾ ਚ ਹੀ 10 ਲੱਖ ਤੋ ਵਧੇਰੇ ਪੰਜਾਬੀ ਰਹਿੰਦੇ ਹਨ।ਇਹ ਗਿਣਤੀ ਤੇਜੀ ਨਾਲ ਞਧਦੀ ਰਹੀ ਹੈ।ਹਰ ਵਰ੍ਹੇ 2 ਲੱਖ ਦੇ ਕਰੀਬ ਵਿਦਿਆਰਥੀ ਸੱਟਡੀ ਵੀਜੇ ਤੇ ਕੈਨੇਡਾ ਪਰਵਾਸ ਕਰਦੇ ਸਨ।ਭਾਂਵੇ ਕਿ ਇਹ ਰਫ਼ਤਾਰ 2024 ਚ ਵੀਜ਼ਾ ਨਿਯਮਾਂ ਚ ਤਬਦੀਲੀ ਪਿੱਛੋਂ ਕਾਫੀ ਘਟ ਗਈ ਹੈ।ਇਸ ਦਾ ਸਬੂਤ ਆਈਲਟਸ ਸੈਂਟਰਾਂ ਚ ਕੋਚਿੰਗ ਲੈਣ ਵਾਲਿਆਂ ਦੀ ਗਿਣਤੀ ਚ ਆਈ ਕਮੀ ਨੂੰ ਵੇਖਣ ਤੋਂ ਪਤਾ ਚੱਲਦੀ ਹੈ।ਪਰ ਸਾਡੇ ਲੇਖ ਦਾ ਵਿਸ਼ਾ ਇਹ ਨਹੀ ਹੈ।ਇਸ ਤੇ ਮੁੜ ਕਿਸੇ ਦਿਨ ਚਰਚਾ ਕਰਾਂਗੇ।ਸਾਡਾ ਵਿਸ਼ਾ ਹੈ ਕਿ ਸਟੱਡੀ ਵੀਜੇ ਤੇ ਜਾਣ ਵਾਲੇ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੰ ਵਿਦੇਸ਼ ਜਾਣ ਤੋਂ ਪਹਿਲਾਂ ਸਾਰੇ ਪੱਖਾਂ ਨੂੰ ਵਿਚਾਰ ਲੈਣ ਮਗਰੋਂ ਹੀ ਵਿਦੇਸ਼ ਭੇਜਣਾ ਚਾਹੀਦਾ ਹੈ,ਨਾ ਕਿ ਰੁਜ਼ਗਾਰ ਦੀ ਘਾਟ ਜਾਂ ਨਸ਼ੇ ਦੇ ਮੱਦੇ ਨਜਰ,ਬਿਨਾਂ ਕੁੱਝ ਸੋਚੇ ਸਮਝੇ ਇਕਦਮ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾ ਲੈਣਾ ਚਾਹੀਦਾ ਹੈ।ਉਧਰ ਵਿਦੇਸ਼ਾ ਤੋ ਭਾਰਤੀਆ ਤੇ ਖਾਸਕਰ ਪੰਜਾਬੀਆਂ ਦੀਆਂ ਹਰ ਦੂਜੇ ਤੀਜੇ ਦਿਨ ਆ ਰਹੀਆਂ ਮੌਤ ਦੀਆ ਮੰਦਭਾਗੀ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ।ਕੈਨੇਡਾ ਚ ਪੰਜਾਬੀ ਨੌਜਵਾਨਾਂ ਦੀ ਮੌਤ ਦੀਆਂ ਖ਼ਬਰਾਂ ਇਸ ਲਈ ਵੀ ਜਿਆਦਾ ਸੁਰਖੀਆਂ ਚ ਆ ਹਨ ਕਿਉਂਕਿ ਕੈਨੇਡਾ ਚ ਪੰਜਾਬੀਆ ਦੀ ਗਿਣਤੀ ਬਾਕੀ ਦੇਸ਼ਾ ਦੇ ਮੁਕਾਬਲੇ ਜਿਆਦਾ ਹੈ।ਦੂਸਰਾ ਸ਼ੋਸ਼ਲ ਮੀਡੀਆ ਕਰਕੇ ਅਜਿਹੀਆਂ ਮੰਦਭਾਗੀ ਘਟਨਾਵਾਂ ਦਾ ਜਲਦੀ ਪਤਾ ਚਲ ਜਾਂਦਾ ਹੈ।ਕੈਨੇਡਾ ਚ ਵਧੇਰੇ ਮੌਤਾਂ ਦਿਲ ਦੇ ਦੋਰੇ ਨਾਲ ਹੋ ਰਹੀਆਂ ਹਨ। ਸੋ ਸਾਨੂੰ ਇਨਾਂ ਮੌਤਾਂ ਦੇ ਪਿਛੇ ਦੀ ਵਜ੍ਹਾ ਤੇ ਉਸ ਪਿਛੇ ਲੁਕੇ ਕਾਰਨਾ ਨੂੰ ਜਰੂਰ ਵੇਖਣਾ ਹੋਵੇਗਾ।ਇਹੀ ਸਾਡੇ ਲੇਖ ਦਾ ਮਕਸਦ ਹੈ।ਕਿਉਕਿ ਜਦੋਂ ਅਸੀਂ ਬਿਨਾ ਸੋਚੇ ਸਮਝੇ ਤੇ ਆਰਥਿਕ ਸਥਿਤੀ ਦਾ ਲੇਖਾ ਜੋਖਾ ਕੀਤੇ ਬਗੈਰ ਬੱਚੇ ਨੂੰ ਵਿਦੇਸ਼ ਭੇਜ ਦਿੰਦੇ ਹਾਂ ਤੇ ਹੋਰ ਪੱਖਾਂ ਨੂੰ ਨਹੀ ਵਿਚਾਰਦੇ ਤਾਂ ਉਹੀ ਬਾਦ ਚ ਮੌਤ ਦਾ ਕਾਰਨ ਬਣਦੇ ਹਨ।ਮੌਤ ਦੀ ਸਭ ਤੋ ਮੁੱਖ ਵਜ੍ਹਾ ਬੱਚੇ ਦਾ ਡਿਪਰੈਸ਼ਨ ਚ ਜਾਣਾ।ਜਿਸਦਾ ਕਾਰਨ ਪੜ੍ਹਾਈ ਦਾ ਬੋਝ ਤੇ ਕੰਮ ਦਾ ਨਾ ਮਿਲਣਾ ਹੈ।ਕੰਮ ਨਾਲ ਮਿਲਣ ਕਾਰਨ ਵਿਦਿਆਰਥੀ ਵਿਹਲਾ ਰਹਿੰਦਾ ਹੈ।ਜਿਸ ਨਾਲ ਉਹ ਇਕੱਲਾਪਣ ਮਹਿਸੂਸ ਕਰਦਾ ਹੈ ਤੇ ਡਿਪਰੈਸ਼ਨ ਚ ਚਲੇ ਜਾਂਦਾ ਹੈ। ਜੇ ਉਸ ਨੂੰ ਕੰਮ ਮਿਲੇ ਤਾਂ ਉਹ ਰੁਝਿਆ ਰਹੇਗਾ। ਜਿਸ ਨਾਲ ਉਸਦਾ ਦਾ ਧਿਆਨ ਹੋਰ ਪਾਸੇ ਨਹੀ ਭਟਕੇਗਾ ਤੇ ਨਾ ਹੀ ਉਹ ਹੋਰ ਕਾਸੇ ਬਾਰੇ ਸੋਚੇਗਾ।ਦੂਸਰਾ ਡਾਲਰ ਕਮਾਉਣ ਨਾਲ ਉਸਦੀ ਆਰਥਕ ਦਸ਼ਾ ਮਜਬੂਤ ਹੋਵੇਗੀ।ਉਸਨੂੰ ਹੋਂਸਲਾ ਮਿਲੇਗਾ,ਤੇ ਉਹ ਡਿਪਰੈਸ਼ਨ ਚ ਜਾਣ ਤੋਂ ਬਚ ਜਾਵੇਗਾ।ਸੋ ਮਾਪਿਆਂ ਨੂੰ ਆਪਣਾ ਬੱਚਾ ਵਿਦੇਸ਼ ਭੇਜਣ ਤੋ ਪਹਿਲਾ ਉਸ ਦੇਸ਼ ਦੀ ਭਗੋਲਿਕ ਤੇ ਆਰਥਕ ਸਥਿਤੀ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਤੇ ਮਾਪੇ ਮਾਨਸਿਕ ਤੋਰ ਤੇ ਹਰ ਪਰਸਥਿਤੀ ਲਈ ਪੂਰੀ ਤਰਾਂ ਤਿਆਰ ਹੋਣ ਤਾਂ ਜੋ ਬੱਚਾ ਡਿਪਰੈਸ਼ਨ ਚ ਨਾ ਜਾਵੇ ਤੇ ਡਿਪਰੈਸ਼ਨ ਕਾਰਨ ਹਾਰਟ ਅਟੈਕ ਵਰਗੀ ਬਿਮਾਰੀ ਉਸ ਤੇ ਅਟੈਕ ਨਾ ਕਰ ਸਕੇ।ਮਾਪੇ ਉਥੋਂ ਦੇ ਸੱਭਿਆਚਾਰ ਨੂੰ ਵੀ ਧਿਆਨ ਚ ਰੱਖਣ।ਉਥੇ ਕਮਰਸ਼ੀਅਲਤਾ ਸਮਾਜ ਤੇ ਭਾਰੂ ਹੈ।ਕਿਸੇ ਕੋਲ ਞਿਹਲ ਨਹੀ ਹੈ।ਜਿਸ ਕਰਕੇ ਕੋਈ ਵੀ ਰਿਸ਼ਤੇਦਾਰ ਜਾਂ ਯਾਰ ਦੋਸਤ ਤੁਹਾਨੂੰ ਦੋ ਚਾਰ ਹਫ਼ਤੇ ਤੋ ਜਿਆਦਾ ਸਮਾਂ ਆਪਣੇ ਕੋਲ ਨਹੀ ਰੱਖ ਸਕਦਾ।ਇਸ ਵਾਸਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆ ਨੂੰ ਬਿਨਾ ਸੋਚੇ ਸਮਝੇ ਵਿਦੇਸ਼ ਨਹੀ ਜਾਣਾ ਚਾਹੀਦਾ ਜਾਂ ਇਹ ਸੋਚ ਕਿ ਵਿਦੇਸ਼ ਨਹੀ ਜਾਣਾ ਚਾਹੀਦਾ ਕਿ ਉਥੇ ਮੇਰਾ ਫਲਾਣਾ ਰਿਸ਼ਤੇਦਾਰ ਜਾਂ ਯਾਰ ਦੋਸਤ ਹੈ ।ਜੋ ਮੈਨੂੰ ਰੱਖ ਲਵੇਗਾ ਜਾਂ ਸਾਂਭ ਲਵੇਗਾ ਤੇ ਕੰਮ ਤੇ ਲਵਾ ਦੇਵੇਗਾ। ਸਗੋਂ ਪੂਰੀ ਪਲਾਨਿੰਗ ਨਾਲ ਤੇ ਮਾਨਸਿਕ ਤੋਰ ਤੇ ਤਿਆਰ ਹੋ ਕਿ ਹੀ ਵਿਦੇਸ਼ ਜਾਣਾ ਚਾਹੀਦਾ ਹੈ।ਕਿਉਕਿ ਵਿਦੇਸ਼ ਕੋਈ ਕਿਸੇ ਦਾ ਨਹੀ ਉਨਾਂ ਦੀ ਅਪਣੀ ਮਜਬੂਰੀ ਹੈ।ਇਹ ਗੱਲ ਵੀ ਚੇਤੇ ਰੱਖੋ ਕੇ ਕਦੇ ਗੈਰ ਕਾਨੂੰਨੀ ਢੰਗ ਤਰੀਕਾ ਵਿਦੇਸ਼ ਨਾ ਜਾਵੋ ਕਿਉਂਕਿ ਜੁਗਾੜ ਲਾ ਕੇ ਬਾਹਰ ਜਾਵੋਗੇ ਤਾਂ ਪਛਤਾਵੋਗੇ।ਅਮਰੀਕਾ ਵੱਲੋਂ ਡਿਪੋਰਟ ਕੀਤੇ ਜਾ ਰਹੇ ਗੈਰ ਪਰਵਾਸੀਆਂ ਦੀ ਤਾਜ਼ਾ ਉਦਾਹਰਣ ਸਾਡੇ ਸਭ ਦੇ ਸਾਹਮਣੇ ਹੈ।ਮੇਰੇ ਧਿਆਨ ਚ ਬਹੁਤ ਸਾਰੇ ਅਜਿਹੇ ਕੇਸ ਹਨ ਜੋ ਵਿਦੇਸ਼ ਤੋ ਵਾਪਸ ਆਏ ਹਨ।ਜਿਨਾ ਚ ਇਕ ਤਾ ਮੇਰੇ ਬਿਲਕੁਲ ਗੁਆਂਢ ਹੈ।ਉਨਾ ਦੀ ਛੋਟੀ ਜਿਹੀ ਦੁਕਾਨ ਹੈ ਇਕ ਛੋਟਾ ਜਿਹਾ ਮਕਾਨ ਸੀ।ਜਿਸ ਨੂੰ ਵੇਚ ਵੱਟ ਕੇ ਮੁੰਡਾ ਸਟੱਡੀ ਵੀਜ਼ੇ ਤੇ ਇੰਗਲੈਂਡ ਭੇਜਿਆ ਸੀ।ਪਰ ਜਿਸ ਗੁਆਂਢੀਆ ਦੇ ਕੋਲ ਉਹ ਮਾਣ ਨਾਲ ਗਿਆ ਸੀ।ਉਸ ਨੇ ਦੋ ਦਿਨਾ ਮਗਰੋ ਘਰੋ ਜਾਣ ਲਈ ਕਹਿ ਦਿੱਤਾ।ਉਤੋਂ ਕੰਮ ਕੋਈ ਨੀ ਮਿਲਿਆ ।ਬਸ ਫਿਰ ਕੀ ਸੀ ਮੁੰਡਾ ਡਿਪਰੈਸ਼ਨ ਚ ਚਲਾ ਗਿਆ ਤੇ ਉਸ ਨੂੰ ਜਲਦੀ ਜਲਦੀ ਟਿਕਟ ਕਰਵਾ ਕਿ ਕੁੱਝ ਮਹੀਨਿਆ ਮਗਰੋ ਹੀ ਵਾਪਸ ਇੰਡੀਆ ਬੁਲਾਉਣਾ ਪੈ ਗਿਆ।ਜਿਸ ਨਾਲ ਲੱਖਾ ਰੁਪਏ ਦਾ ਨੁਕਸਾਨ ਹੋ ਗਿਆ।ਕਾਰਨ ਸਿਰਫ ਇਹ ਹੈ ਕੇ ਜਿਸ ਆਸ ਨਾਲ ਉਹ ਵਿਦੇਸ਼ ਗਏ ਸਨ।ਉਸ ਨੂੰ ਬੂਰ ਨਹੀ ਪਿਆ।ਬਲਕਿ ਨਿਰਾਸ਼ਤਾ ਹੱਥ ਲੱਗਣ ਸਦਕਾ ਮਜਬੂਰਨ ਵਾਪਸ ਪਰਤਨਾ ਪਿਆ।ਬਿਨਾਂ ਸੋਚੇ ਸਮਝੇ ਤੇ ਜੁਗਾੜ ਲਾ ਕੇ ਵਿਦੇਸ਼ ਜਾਣ ਤੇ ਜਦੋਂ ਮੁੜਨਾ ਪੈਂਦਾ ਹੈ ਜਾਂ ਡਿਪੋਰਟ ਕਰ ਦਿੱਤਾ ਜਾਂਦਾ ਹੈ ਤਾਂ ਫਿਰ ਬੰਦਾ ਪੈਸਾ ਵੀ ਗੁਆ ਬਹਿੰਦਾ ਤੇ ਭਵਿੱਖ ਵੀ।ਕਈ ਕਮਜ਼ੋਰ ਦਿਲ ਵਾਲੇ ਤਾਂ ਜਿੰਦਗੀ ਤੋ ਵੀ ਹੱਥ ਧੋ ਬਹਿੰਦੇ ਹਨ।ਇਸ ਲਈ ਪੜ੍ਹਾਈ ਦੇ ਨਾਲ ਨਾਲ ਕੰਮ ਮਿਲਣਾ ਵੀ ਜਰੂਰੀ ਹੈ ਤਾਂ ਜੋ ਵਿਦਿਆਰਥੀ ਰੁਝਿਆ ਰਹੇ।ਇਸ ਨਾਲ ਇਕ ਤਾਂ ਡਾਲਰ ਮਿਲਣਗੇ।ਜਿਸ ਨਾਲ ਆਰਥਕ ਸਥਿਤੀ ਮਜਬੂਤੀ ਹੋਵੇਗੀ,ਦੂਜਾ ਤੁਸੀ ਰੁਝੇ ਰਹੋਗੇ ਤੇ ਇਕੱਲਾਪਣ ਵੀ ਮਹਿਸੂਸ ਨਹੀਂ ਹੋਵੇਗਾ।ਸੋ ਵਿਦੇਸ਼ ਜਾਣ ਤੋ ਪਹਿਲਾਂ ਇਹ ਜਰੂਰ ਸੋਚ ਲੈਣਾ ਚਾਹੀਦਾ ਹੈ ਕਿ ਜਿਥੇ ਤੁਸੀਂ ਜਾ ਰਹੇ ਹੋ,ਉਸ ਦੇਸ਼ ਚ ਕੰਮਕਾਰ ਹੈ।ਜਿਸ ਕੋਲ ਜਾ ਰਹੇ ਹੋ ਉਹ ਤੁਹਾਨੂੰ ਨਹੀ ਸੰਭਾਲਦਾ ਤਾਂ ਤੁਸੀਂ ਇੱਕਲੇ ਨਾ ਪਵੋ।ਕਿਉਂਕਿ ਕੰਮ ਨਾ ਮਿਲਣ ਤੇ ਮਾਪੇ ਪੈਸੇ ਤਾਂ ਭੇਜ ਸਕਦੇ ਹਨ,ਪਰ ਇਕੱਲਾਪਣ ਦੂਰ ਨਹੀ ਕਰ ਸਕਦੇ।ਇਸ ਇਕੱਲਤਾ ਕਰਕੇ ਹੀ ਡਿਪਰੈਸ਼ਨ ਹੁੰਦਾ ਹੈ ਤੇ ਫਿਰ ਡਿਪਰੈਸ਼ਨ ਕਰਕੇ ਹਾਰਟ ਅਟੈਕ।ਜਿਸ ਨਾਲ ਨੌਜਵਾਨ ਮੌਤ ਦੇ ਮੂੰਹ ਚ ਜਾ ਡਿੱਗਦੇ ਹਨ।ਸੋ ਮਾਪਿਆਂ ਨੂੰ ਇਸ ਗੱਲ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤੇ ਕੰਧ ਤੇ ਲਿਖਿਆ ਜਰੂਰ ਪੜ੍ਹ ਲੈਣਾ ਚਾਹੀਦਾ ਹੈ ਤਾਂ ਕੇ ਤੁਹਾਡੇ ਨਾਲ ‘ਆ ਬੈਲ ਮੁਝੇ ਮਾਰ’ਵਾਲੀ ਗੱਲ ਨਾ ਹੋਵੇ।
--------
ਲੈਕਚਰਾਰ ਅਜੀਤ ਖੰਨਾ
(ਐਮਏ ਐਮਫਿਲ ਐਮਜੇਐਮਸੀ ਬੀ ਐਡ )
ਮੋਬਾਈਲ:76967 54669

-
ਅਜੀਤ ਖੰਨਾ , ਲੈਕਚਰਾਰ
khannaajitsingh@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.