Big Breaking: ਏਜੀ ਦਫ਼ਤਰ ਨੇ ਲਾਅ ਅਫ਼ਸਰਾਂ ਤੋਂ ਅਸਤੀਫ਼ੇ ਮੰਗੇ
ਲਾਅ ਅਫ਼ਸਰਾਂ ਦੀ ਇਕ ਸਾਲ ਦੀ ਟਰਮ ਹੁੰਦੀ
ਜਦੋਂ ਤੱਕ ਲਾਅ ਅਫ਼ਸਰਾਂ ਦੀਆਂ ਪੋਸਟਾਂ ਨਹੀਂ ਭਰੀਆਂ ਜਾਂਦੀਆਂ, ਉਦੋਂ ਤੱਕ ਇਹ ਹੀ ਕੰਮ ਕਰਦੇ ਰਹਿਣਗੇ- ਏਜੀ ਦਫ਼ਤਰ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 22 ਫਰਵਰੀ 2025- ਪੰਜਾਬ ਦੇ ਐਡਵੋਕੇਟ ਜਨਰਲ (ਏਜੀ) ਦਫ਼ਤਰ ਨੇ ਰਾਜ ਦੇ 232 ਲਾਅ ਅਫ਼ਸਰਾਂ ਤੋਂ ਅਸਤੀਫ਼ੇ ਮੰਗੇ ਹਨ। ਇਹ ਕਦਮ ਇਸ ਲਈ ਉਠਾਇਆ ਗਿਆ ਹੈ ਕਿਉਂਕਿ ਇਹਨਾਂ ਲਾਅ ਅਫ਼ਸਰਾਂ ਦੀ ਇਕ ਸਾਲ ਦੀ ਟਰਮ ਪੂਰੀ ਹੋ ਚੁੱਕੀ ਹੈ। ਏਜੀ ਦਫ਼ਤਰ ਨੇ ਦੱਸਿਆ ਕਿ ਜਦੋਂ ਤੱਕ ਇਹਨਾਂ ਪੋਸਟਾਂ ਲਈ ਨਵੇਂ ਅਫ਼ਸਰ ਨਿਯੁਕਤ ਨਹੀਂ ਕੀਤੇ ਜਾਂਦੇ, ਤਦ ਤੱਕ ਇਹੀ ਅਫ਼ਸਰ ਆਪਣੇ ਕੰਮ ਜਾਰੀ ਰੱਖਣਗੇ।
ਐਡਵੋਕੇਟ ਜਨਰਲ ਦੇ ਦਫ਼ਤਰ ਨੇ ਇਹ ਸਪੱਸ਼ਟ ਕੀਤਾ ਹੈ ਕਿ ਨਵੇਂ ਅਫ਼ਸਰਾਂ ਦੀ ਭਰਤੀ ਦੀ ਪ੍ਰਕਿਰਿਆ ਜਲਦੀ ਹੀ ਪੂਰੀ ਕੀਤੀ ਜਾਵੇਗੀ ਤਾਂ ਜੋ ਕੰਮਕਾਜ ਵਿੱਚ ਕਿਸੇ ਪ੍ਰਕਾਰ ਦੀ ਰੁਕਾਵਟ ਨਾ ਆਵੇ। ਐਡਵੋਕੇਟ ਜਨਰਲ ਗੁਰਵਿੰਦਰ ਸਿੰਘ ਗੈਰੀ ਦੇ ਦਫ਼ਤਰ ਵੱਲੋਂ ਇਸ ਸਮੇਂ, ਇਹਨਾਂ 232 ਲਾਅ ਅਫ਼ਸਰਾਂ ਨੂੰ ਆਪਣੇ ਅਹੁਦੇ 'ਤੇ ਬਰਕਰਾਰ ਰਹਿੰਦੇ ਹੋਏ ਆਪਣੇ ਕੰਮ ਨਿਰਵਿਘਨ ਚਲਾਉਣ ਲਈ ਕਿਹਾ ਗਿਆ ਹੈ।