ਗੁਰਦਾਸਪੁਰੀਆ ਬਣਿਆ ਕੈਨੇਡੀਅਨ ਸਰਕਾਰ ਵਿੱਚ ਕਮਉਨੀਕੇਸ਼ਨ ਅਫਸਰ
- ਕਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਦੀ ਆਵਾਜ਼ ਪਹੁੰਚਾਏਗਾ ਕਨੇਡੀਅਨ ਸਰਕਾਰ ਤੱਕ
ਰੋਹਿਤ ਗੁਪਤਾ
ਗੁਰਦਾਸਪੁਰ 21ਫਰਵਰੀ 2025 - ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਗੋਵਾਲ ਦੇ ਜੰਮਪਲ ਜੋਗਰਾਜ ਸਿੰਘ ਕਾਹਲੋਂ ਨੂੰ ਕੈਨੇਡਾ ਸਰਕਾਰ ਵਲੋਂ ਬਹੁਤ ਹੀ ਅਹਿਮ ਅਤੇ ਜ਼ਿੰਮੇਵਾਰ ਅਹੁਦਾ ਦਿੰਦਿਆਂ ਵਿਧਾਨ ਸਭਾ (ਬੀ.ਸੀ.) ਕੈਨੇਡਾ ਵਿਚ ਕੰਜਰਵੇਟਿਵ ਪਾਰਟੀ ਦਾ ਕਮਿਊਨੀਕੇਸ਼ਨ ਅਫਸਰ ਨਿਯੁਕਤ ਕੀਤਾ ਹੈ। ਕਾਹਲੋਂ ਵੱਡੀ ਗਿਣਤੀ ਵਿਚ ਬੀਸੀ ਵਿਚ ਵਸ ਰਹੇ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣ ਕੇ ਉਸ ਨੂੰ ਵਿਧਾਨ ਸਭਾ ਵਿਚ ਪਹੁੰਚਾਉਣ ਵਿਚ ਅਹਿਮ ਯੋਗਦਾਨ ਨਿਭਾਉਣਗੇ। ਜੋਗਰਾਜ ਸਿੰਘ ਕਾਹਲੋਂ ਦੇ ਪਿਤਾ ਗੁਰਭਿੰਦਰ ਸਿੰਘ ਸ਼ਾਹ ਅਤੇ ਸਹੁਰੇ ਸਮਾਜ ਸੇਵੀ ਰੁਪਿੰਦਰ ਸਿੰਘ ਸ਼ਾਮਪੁਰਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ।
ਜੋਗਰਾਜ ਸਿੰਘ ਦੇ ਪਿਤਾ ਗੁਰਪਿੰਦਰ ਸਿੰਘ ਲਾਡਾ ਸ਼ਾਹ ਨੇ ਦੱਸਿਆ ਕਿ 10 ਸਾਲ ਪਹਿਲਾਂ ਯੋਗਰਾਜ ਸਿੰਘ ਪੜ੍ਹਾਈ ਲਈ ਕੈਨੇਡਾ ਗਿਆ ਸੀ ਅਤੇ ਉੱਥੇ ਉਸਨੇ ਮਕੈਨੀਕਲ ਇੰਜੀਨੀਅਰ ਦੀ ਪੜ੍ਹਾਈ ਕੀਤੀ ਅਤੇ ਫਿਰ ਉਹ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਜੁੜ ਗਿਆ। ਲਾਡਾ ਸ਼ਾਹ ਨੇ ਦੱਸਿਆ ਕਿ ਬੁੱਧਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਚ ਯੋਗਰਾਜ ਸਿੰਘ ਨੂੰ ਕਮਿਊਨੀਕੇਸ਼ਨ ਅਫਸਰ ਨਿਯੁਕਤ ਕੀਤਾ ਗਿਆ। ਜੋਗਰਾਜ ਸਿੰਘ ਤੇ ਸਹੁਰਾ ਸਾਹਿਬ ਰੁਪਿੰਦਰ ਸਿੰਘ ਸ਼ਾਮਪੁਰਾ ਨੇ ਜੋਗਰਾਜ ਸਿੰਘ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੋਗਰਾਜ ਸਿੰਘ ਦੀ ਇਸ ਪ੍ਰਾਪਤੀ ਦੇ ਨਾਲ ਲਾ ਕੇ ਪਿੰਡ,ਇਲਾਕੇ ਦਾ ਮਾਣ ਉੱਚਾ ਹੋਇਆ ਹੈ।