ਅੰਮ੍ਰਿਤਸਰ 'ਚ ਬੰਟੀ-ਬਬਲੀ ਦਾ ਗੈਂਗ ਸਰਗਰਮ, ਸੋਨੇ ਦੀਆਂ ਵਾਲੀਆਂ 'ਤੇ ਇੰਝ ਹੱਥ ਕੀਤਾ ਸਾਫ
ਗੁਰਪ੍ਰੀਤ ਸਿੰਘ
- ਸੋਨੇ ਦੀਆਂ ਵਾਲੀਆਂ ਦੇਖਣ ਦੇ ਬਹਾਨੇ ਇੱਕ ਜੋੜੀ ਵਾਲੀਆਂ ਲੈ ਕੇ ਪਤੀ ਪਤਨੀ ਹੋਏ ਰਫੂ ਚੱਕਰ
- ਪੀੜਿਤ ਦੁਕਾਨਦਾਰ ਨੇ ਪੁਲਿਸ ਨੂੰ ਦਿੱਤੀ ਦਰਖਾਸਤ
- ਸੀਸੀਟੀਵੀ ਕੈਮਰੇ ਦੇ ਵਿੱਚ ਵੀਡੀਓ ਹੋਈ ਕੈਦ
ਅੰਮ੍ਰਿਤਸਰ, 22 ਫਰਵਰੀ 2025 - ਅੰਮ੍ਰਿਤਸਰ ਵੇਰਕਾ ਇਲਾਕੇ ਦੇ ਵਿੱਚ ਇੱਕ ਛਾਤਰ ਪਤੀ ਪਤਨੀ ਵੱਲੋਂ ਸੁਨਿਆਰੇ ਦੀ ਦੁਕਾਨ ਦੇ ਉੱਪਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਦੀ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਸੀਸੀਟੀਵੀ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਇੱਕ ਪਤੀ ਪਤਨੀ ਸੋਨੇ ਦੀਆਂ ਵਾਲੀਆਂ ਖਰੀਦਣ ਲਈ ਦੁਕਾਨ ਦੇ ਅੰਦਰ ਜਾਂਦੇ ਹਨ ਤੇ ਵੱਖ-ਵੱਖ ਵਾਲੀਆਂ ਦੇਖਣ ਤੋਂ ਬਾਅਦ ਦੁਕਾਨ ਤੋਂ ਚਲੇ ਜਾਂਦੇ ਹਨ।
ਇਸ ਦੌਰਾਨ ਉਹ ਇੱਕ ਸੋਨੇ ਦੀ ਵਾਲੀਆਂ ਦੀ ਜੋੜੀ ਵੀ ਆਪਣੇ ਨਾਲ ਲੈ ਜਾਂਦੇ ਹਨ। ਇਸ ਸਬੰਧੀ ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਇੱਕ ਪਤੀ ਪਤਨੀ ਉਸ ਦੀ ਦੁਕਾਨ ਦੇ ਉੱਪਰ ਆਏ ਅਤੇ ਸੋਨੇ ਦੀਆਂ ਵਾਲੀਆਂ ਦੇਖਣ ਲਈ ਕਹਿਣ ਲੱਗੇ ਅਤੇ ਜਦੋਂ ਉਸ ਵੱਲੋਂ ਵੱਖ-ਵੱਖ ਡਿਜ਼ਾਇਨ ਵਾਲੀਆਂ ਦੇ ਉਹਨਾਂ ਨੂੰ ਦਿਖਾਏ ਗਏ ਅਤੇ ਤੁਸੀਂ ਸ਼ਾਤਰ ਪਤੀ ਪਤਨੀ ਵੱਲੋਂ ਸੋਨੇ ਦੀਆਂ ਵਾਲੀਆਂ ਦਾ ਇੱਕ ਜੋੜਾ ਹੇਠਾਂ ਸੁੱਟ ਕੇ ਉਸਨੂੰ ਲੁਕਾ ਲਿਆ ਅਤੇ ਬਾਅਦ ਵਿੱਚ ਏਟੀਐਮ ਚੋਂ ਪੈਸੇ ਕਢਾਉਣ ਦੇ ਬਹਾਨੇ ਦੋਵੇਂ ਪਤੀ ਪਤਨੀ ਉਥੋਂ ਗਾਇਬ ਹੋ ਗਏ। ਅਤੇ ਜਦੋਂ ਦੁਕਾਨਦਾਰ ਨੂੰ ਪਤਾ ਚਲਿਆ ਕਿ ਉਸਦੀ ਸੋਨੇ ਦੀਆਂ ਵਾਲੀਆਂ ਦਾ ਇੱਕ ਜੋੜਾ ਘੱਟ ਹੈ ਤੇ ਉਸਨੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਜਿੱਥੋਂ ਪਤਾ ਲੱਗਾ ਕਿ ਜੋ ਪਤੀ ਪਤਨੀ ਸੋਨੇ ਦੀਆਂ ਵਾਲੀਆਂ ਦੇਖਣ ਆਏ ਸਨ ਉਹ ਇੱਕ ਵਾਲੀਆਂ ਦਾ ਜੋੜਾ ਚੋਰੀ ਕਰਕੇ ਲੈ ਗਏ ਹਨ। ਜਿਸ ਤੋਂ ਬਾਅਦ ਪੀੜਿਤ ਦੁਕਾਨਦਾਰ ਨੇ ਇਨਸਾਫ ਦੀ ਗੁਹਾਰ ਲਗਾਉਂਦਿਆਂ ਪੁਲਿਸ ਨੂੰ ਦਰਖਾਸਤ ਦਿੱਤੀ।
ਦੂਜੇ ਪਾਸੇ ਇਸ ਮਾਮਲੇ ਚ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਫਿਲਹਾਲ ਉਹਨਾਂ ਨੂੰ ਇੱਕ ਦਰਖਾਸਤ ਆਈ ਹੈ ਜਿਸ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਵਾਲੀਆਂ ਖਰੀਦਣ ਦੇ ਬਹਾਨੇ ਇੱਕ ਪਤੀ ਪਤਨੀ ਵੱਲੋਂ ਵਾਲੀਆਂ ਚੋਰੀ ਕੀਤੀਆਂ ਗਈਆਂ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।