ਲੁਧਿਆਣਾ ਦੇ ਹੋਟਲ 'ਚ ਨਾਬਾਲਿਗ ਕੁੜੀ ਨਾਲ ਚਾਰ ਜਣਿਆਂ ਵੱਲੋਂ ਰੇਪ ਦੇ ਦੋਸ਼- ਕੇਸ ਦਰਜ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ, 22 ਫਰਵਰੀ 2025 :-ਬਰਨਾਲਾ ਦੀ ਰਹਿਣ ਵਾਲੀ ਇੱਕ ਨਾਬਾਲਿਗ ਕੁੜੀ ਨਾਲ ਬਰਨਾਲਾ ਦੇ ਹੀ 4 ਨੌਜਵਾਨਾਂ ਵੱਲੋਂ ਲੁਧਿਆਣਾ ਲਿਆ ਕੇ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ । ਪਰਿਵਾਰ ਵੱਲੋਂ 19 ਫਰਵਰੀ ਨੂੰ ਕੁੜੀ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪਰੰਤੂ ਪੁਲਿਸ ਨੇ ਅੱਜ ਚੌਥੇ ਦਿਨ ਜਾ ਕੇ ਇਸ ਸਬੰਧੀ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ. ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਮਾਪਿਆਂ ਦੀ ਸ਼ਿਕਾਇਤ ਮੁਤਾਬਿਕ ਚਾਰ ਨੌਜਵਾਨ ਲੁਧਿਆਣਾ ਦੇ ਇੱਕ ਹੋਟਲ ਦੇ ਕਮਰੇ ਵਿੱਚ ਲੈ ਆਏ,ਜਿੱਥੇ ਰਾਤ ਭਰ ਚਾਰਾਂ ਜਣਿਆਂ ਵੱਲੋਂ ਕੁੜੀ ਨਾਲ ਜਬਰਦਸਤੀ ਸਬੰਧ ਬਣਾਏ ਜਾਂ ਦਾ ਦੋਸ਼ ਹੈ । ਕਰੀਬ 15 ਕੁ ਵਰ੍ਹਿਆਂ ਦੀ ਪੀੜਿਤ ਕੁੜੀ ਨੇ ਅਨੁਸਾਰ ਦੋਸ਼ੀ ਉਸ ਨੂੰ ਇੱਕ ਮੋਟਰਸਾਈਕਲ 'ਤੇ ਬਿਠਾ ਕੇ ਗਰਚਾ ਰੋਡ ਬਰਨਾਲਾ ਵੱਲ ਲੈ ਗਏ ,ਜਿੱਥੇ ਲਿਜਾ ਕੇ ਉਹਨਾਂ ਨੇ ਜਬਰਦਸਤੀ ਸੁਲਫੇ ਵਾਲੀਆਂ ਸਿਗਰਟਾਂ ਅਤੇ ਸ਼ਰਾਬ ਵੀ ਪਿਲਾਈ ਅਤੇ ਇਸ ਤੋਂ ਬਾਅਦ ਉਹ ਨਸ਼ੇ ਦੀ ਹਾਲਤ 'ਚ ਉਸ ਨੂੰ ਲੁਧਿਆਣਾ ਦੇ ਇੱਕ ਹੋਟਲ ਦੇ ਕਮਰੇ ਵਿੱਚ ਲੈ ਆਏ, ਜਿੱਥੇ ਰਾਤ ਭਰ ਰੇਪ ਕਰਨ ਦੇ ਦੋਸ਼ ਲਏ ।
ਦੋਸ਼ੀਆਂ ਨੇ ਪਹਿਲਾਂ ਹੀ ਲੁਧਿਆਣਾ ਵਿਖੇ ਇੱਕ ਕਮਰਾ ਬੁੱਕ ਕਰਵਾਇਆ ਹੋਇਆ ਸੀ। ਪੀੜਤ ਕੁੜੀ ਨੇ ਦੱਸਿਆ ਕਿ ਅਗਲੇ ਦਿਨ ਦੋਸ਼ੀ ਉਸ ਨੂੰ ਸ਼ਹਿਰ ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਕੋਲ ਛੱਡ ਗਏ, ਜਿੱਥੋਂ ਉਹ ਆਟੋ 'ਤੇ ਕਚਹਿਰੀ ਚੌਂਕ ਪੁੱਜੀ ਅਤੇ ਕਿਸੇ ਤਰ੍ਹਾਂ ਆਪਣੇ ਘਰ ਪਹੁੰਚੀ, ਜਿਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਘਟਨਾ ਬਾਰੇ ਦੱਸਿਆ। ਪੀੜਤ ਕੁੜੀ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨਾਂ ਨੇ 19 ਫਰਵਰੀ ਨੂੰ ਹੀ ਆਪਣੀ ਲੜਕੀ ਦੇ ਲਾਪਤਾ ਹੋ ਜਾਣ ਦੀ ਸੂਚਨਾ ਬਰਨਾਲਾ ਪੁਲਿਸ ਨੂੰ ਦੇ ਦਿੱਤੀ ਸੀ.
ਪੁਲਿਸ ਹਰਕਤ 'ਚ ਆਈ ਤੇ ਕੁੜੀ ਦਾ ਮੈਡੀਕਲ ਕਰਵਾ ਕੇ ਚੌਥੇ ਦਿਨ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਪੁਲਿਸ ਕਾਰਵਾਈ ਦੀ ਪੁਸ਼ਟੀ ਕਰਦੇ ਹੋਏ ਐਸ.ਐਚ.ਓ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਕੁੜੀ ਦੇ ਬਿਆਨਾਂ ਦੇ ਅਧਾਰ 'ਤੇ ਚਾਰ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਜਿਨਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਰਿਵਾਰ ਦੀ ਮੰਗ ਅਨੁਸਾਰ ਫਿਲਹਾਲ ਪੁਲਿਸ ਵੱਲੋਂ ਹੋਟਲ ਮਾਲਕਾਂ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਸਾਹਮਣੇ ਨਹੀਂ ਆਈ।