ਮੋਹਾਲੀ ਤੋਂ ਵੱਡੀ ਖ਼ਬਰ, ਲਿਫਟ 'ਚ ਫਸੇ 9 ਲੋਕ- ਕਈ ਹੋਏ ਬੇਹੋਸ਼
ਮੋਹਾਲੀ, 22 ਫਰਵਰੀ 2025- ਮੋਹਾਲੀ ਦੇ ਸਿਟੀ ਸੈਂਟਰ ਵਿੱਚ ਅੱਜ ਦੇਰ ਸ਼ਾਮ ਨੂੰ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ, ਜਦੋਂ ਇੱਕ ਲਿਫਟ ਵਿੱਚ 9 ਲੋਕ ਫਸ ਗਏ। ਘਟਨਾ ਦੌਰਾਨ ਕਈ ਲੋਕ ਬੇਹੋਸ਼ ਵੀ ਹੋ ਗਏ। ਸੁਰੱਖਿਆ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਜਾਣਕਾਰੀ ਅਨੁਸਾਰ, ਲਿਫਟ ਵਿੱਚ ਫਸੇ ਲੋਕਾਂ ਵਿੱਚ 2-3 ਵਿਦੇਸ਼ੀ ਨਾਗਰਿਕ (ਐਨ.ਆਰ.ਆਈ.) ਵੀ ਸ਼ਾਮਲ ਸਨ। ਘਟਨਾ ਤੋਂ ਬਾਅਦ, ਸਾਰਿਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ ਅਤੇ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਗਈ।
ਹੁਣ ਪੁਲਿਸ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਲਿਫਟ ਦੀ ਤਕਨੀਕੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਲਿਫਟ ਵਿੱਚ ਲੋਕਾਂ ਦੇ ਫਸਣ ਦਾ ਅਸਲ ਕਾਰਨ ਕੀ ਸੀ। ਸ਼ੁਰੂਆਤੀ ਜਾਂਚ ਵਿੱਚ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਲਿਫਟ ਦੀ ਤਕਨੀਕੀ ਖਰਾਬੀ ਇਸ ਘਟਨਾ ਦਾ ਕਾਰਨ ਹੋ ਸਕਦੀ ਹੈ। ਇਸ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ।