ਲੁਧਿਆਣਾ ਚ ਸਰਕਾਰੀ ਪ੍ਰੈਸ ਕਲੱਬ ਬਣਾਉਣ ਲਈ ਸਟੇਟ ਮੀਡੀਆ ਕਲੱਬ ਵੱਲੋਂ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਨੂੰ ਮੰਗ ਪੱਤਰ
- ਲੁਧਿਆਣਾ ਚ ਪ੍ਰੈਸ ਕਲੱਬ ਬਣਾਇਆ ਜਾਵੇਗਾ - ਮੰਤਰੀ ਹਰਦੀਪ ਸਿੰਘ ਮੁੰਡੀਆਂ
ਸਾਹਨੇਵਾਲ/ ਕੋਹਾੜਾ 22 ਫਰਵਰੀ 2025 - ਸਟੇਟ ਮੀਡੀਆ ਕਲੱਬ ਦੇ ਵਫ਼ਦ ਨੇ ਪ੍ਰਧਾਨ ਜਤਿੰਦਰ ਟੰਡਨ, ਚੇਅਰਮੈਨ ਅਰੁਣ ਸ਼ਰੀਨ ਅਤੇ ਉਚੇਚੇ ਤੌਰ ਤੇ ਪਹੁੰਚੇ ਸਾਬਕਾ ਮੁੱਖ ਸੰਪਾਦਕ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਦੇ ਕੇ ਲੁਧਿਆਣਾ ਵਿੱਚ ਸਰਕਾਰੀ ਪ੍ਰੈਸ ਕਲੱਬ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਮੰਤਰੀ ਮੁੰਡੀਆਂ ਨੂੰ ਦੱਸਿਆ ਕਿ ਵੱਡੇ ਸ਼ਹਿਰਾਂ ਨੂੰ ਛੱਡੋ ਪੰਜਾਬ ਦੇ ਕਈ ਛੋਟੇ ਸ਼ਹਿਰਾਂ ਵਿੱਚ ਵੀ ਪ੍ਰੈੱਸ ਕਲੱਬ ਬਣੇ ਹੋਏ ਹਨ ਪਰ ਲੁਧਿਆਣਾ ਵਰਗਾ ਮਹਾਂਨਗਰ ਜੋ ਮੀਡੀਆ ਖੇਤਰ ਵਿੱਚ ਪੰਜਾਬ ਦਾ ਹੱਬ ਕਿਹਾ ਜਾ ਸਕਦਾ ਹੈ, ਸਰਕਾਰੀ ਪ੍ਰੈਸ ਕਲੱਬ ਤੋਂ ਸੱਖਣਾ ਹੈ।
ਪੱਤਰਕਾਰਾਂ ਨੂੰ ਆਪਣੀਆਂ ਸਮੱਸਿਆਵਾਂ ਵਿਚਾਰਨ ਤੋਂ ਇਲਾਵਾ ਲੋਕਾਂ ਦੀਆਂ ਸਮੱਸਿਆਵਾਂ ਸਾਂਝੇ ਤੌਰ 'ਤੇ ਰੱਖਣ ਲਈ ਕੋਈ ਸਾਂਝਾ ਮੰਚ ਨਹੀਂ ਹੈ ਜਿਸ ਕਾਰਨ ਪੱਤਰਕਾਰਾਂ ਅਤੇ ਆਮ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਤਰੀ ਮੁੰਡੀਆਂ ਅੱਗੇ ਬੰਦ ਹੋਏ ਪੀਲੇ ਕਾਰਡਾਂ ਨੂੰ ਮੁੜ ਤੋਂ ਬਣਵਾਉਣੇ ਸ਼ੁਰੂ ਕਰਨ ਦੀ ਮੰਗ ਵੀ ਕੀਤੀ। ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਟੇਟ ਮੀਡੀਆ ਕਲੱਬ ਨੂੰ ਭਰੋਸਾ ਦਿੱਤਾ ਕਿ ਲੁਧਿਆਣਾ ਵਿੱਚ ਵੀ ਸਰਕਾਰੀ ਪ੍ਰੈਸ ਕਲੱਬ ਬਣਾਉਣ ਦਾ ਉਹ ਭਰੋਸਾ ਦਿੰਦੇ ਹਨ ਅਤੇ ਬੰਦ ਹੋਏ ਪੀਲੇ ਕਾਰਡਾਂ ਨੂੰ ਬਣਵਾਉਣ ਲਈ ਉਹ ਉੱਪਰ ਗੱਲਬਾਤ ਕਰਨਗੇ।
ਉਨ੍ਹਾਂ ਜੋਰ ਦੇ ਕੇ ਕਿਹਾ ਕਿ ਆਮ ਆਦਮੀਂ ਪਾਰਟੀ ਅਤੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਪੱਤਰਕਾਰਾਂ ਦੇ ਹਿੱਤਾਂ ਨੂੰ ਕਦੇ ਅੱਖੋਂ ਪਰੋਖੇ ਨਹੀਂ ਕੀਤਾ ਅਤੇ ਹੁਣ ਤੁਸੀ ਪੱਤਰਕਾਰਾਂ ਡੀ ਅਹਿਮ ਮੰਗ ਨੂੰ ਮੇਰੇ ਧਿਆਨ ਵਿੱਚ ਲਿਆ ਦਿੱਤਾ ਹੈ ਜਿਸ ਉੱਤੇ ਮੈਂ ਅੱਜ ਤੋਂ ਹੀ ਆਪਣੇ ਯਤਨ ਸ਼ੁਰੂ ਕਰ ਦੇਵਾਂਗਾ। ਸਟੇਟ ਮੀਡੀਆ ਕਲੱਬ ਵੱਲੋਂ ਸ੍ਰ ਮੁੰਡੀਆਂ ਤੋਂ ਸਟਿੱਕਰ ਜਾਰੀ ਕਰਵਾਉਣ ਦੇ ਨਾਲ ਹੀ ਉਨ੍ਹਾਂ ਦਾ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨਿਤਿਨ ਗਰਗ ਜਨਰਲ ਸਕੱਤਰ, ਅਮਰੀਕ ਪੀ ਆਰ ਓ, ਅਜੇ ਵਰਮਾ, ਬੌਬੀ, ਤੁਸ਼ਾਰ ਕਪੂਰ, ਵਿਮਲ, ਬਲਵਿੰਦਰ ਸੰਧੂ, ਜੱਸਾ, ਗੁਰਚਰਨ ਸਿੰਘ ਅਤੇ ਹੋਰ ਹਾਜ਼ਰ ਸਨ।