ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਸਦਮਾ, ਪਤਨੀ ਦਾ ਦੇਹਾਂਤ
- ਰਾਏਕੋਟ ਤੋਂ MLA ਹਾਕਮ ਸਿੰਘ ਠੇਕੇਦਾਰ ਦੀ ਪਤਨੀ ਜਸਪਾਲ ਕੌਰ ਦਾ ਸਦੀਵੀ ਵਿਛੋੜਾ
- ਅੰਤਿਮ ਸਸਕਾਰ 23 ਫ਼ਰਵਰੀ ਨੂੰ ਰਾਏਕੋਟ ਵਿਖੇ
ਨਿਰਮਲ ਦੋਸਤ
ਰਾਏਕੋਟ, 21 ਫ਼ਰਵਰੀ 2025 - ਰਾਏਕੋਟ/ਲੁਧਿਆਣਾ 21 ਫਰਵਰੀ 2025 :- ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ,ਰਾਏਕੋਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ੍ਰ.ਹਾਕਮ ਸਿੰਘ ਠੇਕੇਦਾਰ ਨੂੰ ਉਸ ਵੇਲੇ ਬਹੁਤ ਵੱਡਾ ਸਦਮਾ ਪਹੁੰਚਿਆ ਜਦੋਂ ਉਨਾਂ ਦੀ ਧਰਮ ਪਤਨੀ ਸ੍ਰੀਮਤੀ ਜਸਪਾਲ ਕੌਰ(59ਸਾਲ) ਪ੍ਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ।
ਸ੍ਰੀਮਤੀ ਜਸਪਾਲ ਕੌਰ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ।ਜਿਸ ਕਾਰਨ ਉਨ੍ਹਾਂ ਦਾ ਦਿੱਲੀ ਦੇ ਇੱਕ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ।ਜਿੱਥੇ ਉਨ੍ਹਾਂ ਸ਼ੁੱਕਰਵਾਰ ਨੂੰ ਆਖਰੀ ਸਾਹ ਲਏ।ਉਨ੍ਹਾਂ ਦੀ ਹੋਈ ਮੌਤ ਕਾਰਨ ਉਨ੍ਹਾਂ ਦੇ ਸਾਕ ਸਬੰਧੀਆਂ/ਦੋਸਤਾਂ -ਮਿੱਤਰਾਂ/ਪਾਰਟੀ ਆਗੂਆਂ-ਵਰਕਰਾਂ 'ਚ ਸੋਗ ਦੀ ਲਹਿਰ ਪਾਈ ਜੂਝ ਰਹੀ ਹੈ।
ਇਸ ਦੌਰਾਨ ਸੂਤਰਾਂ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਵਿਦੇਸ਼ ਤੋਂ ਆਉਣ ਬਾਅਦ ਹੀ 23 ਫਰਵਰੀ ਦਿਨ ਐਤਵਾਰ ਨੂੰ 12 ਵਜੇ ਦੇ ਕਰੀਬ ਰਾਏਕੋਟ ਦੇ ਸ਼ਮਸ਼ਾਨਘਾਟ (ਨੇੜੇ: F.C.I. ਗੋਦਾਮ) 'ਚ ਸਵ. ਜਸਪਾਲ ਕੌਰ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਇਸ ਦੁੱਖ ਦੀ ਘੜੀ 'ਚ MLA ਹਾਕਮ ਸਿੰਘ ਠੇਕੇਦਾਰ ਨਾਲ ਵੱਖ-ਵੱਖ ਸਿਆਸੀ ਪਾਰਟੀਆਂ/ਧਾਰਮਿਕ ਸੰਸਥਾਵਾਂ/ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ/ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।