ਸਕਾਟਲੈਂਡ ਦੇ ਇਤਿਹਾਸ 'ਚ ਹੁਣ ਤੱਕ ਦੇ ਪਹਿਲੇ ਅਖ਼ਬਾਰ "ਪੰਜ ਦਰਿਆ" ਨੂੰ ਲੋਕ ਅਰਪਣ ਕਰਨ ਹਿਤ ਸਮਾਗਮ
ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਸਕਾਟਲੈਂਡ ਵਸਦੇ ਭਾਈਚਾਰੇ ਨੂੰ ਵਧਾਈ
ਗਲਾਸਗੋ (ਨਿਊਜ ਡੈਸਕ) , 21ਫਰਵਰੀ 2025 :
ਸਕਾਟਲੈਂਡ ‘ਚ ਵੱਸਦੇ ਪੰਜਾਬੀ ਭਾਈਚਾਰੇ ਦੇ ਹੁਣ ਤੱਕ ਦੇ ਇਤਿਹਾਸ ‘ਚ ਇਹ ਇੱਕ ਵੱਡੀ ਤੇ ਖੁਸ਼ੀ ਭਰੀ ਖਬਰ ਹੈ ਕਿ ਕੋਈ ਪੰਜਾਬੀ ਅਖ਼ਬਾਰ ਛਪਿਆ ਹੋਵੇ। ਅਜਿਹੀ ਇਤਿਹਾਸਕ ਪਹਿਲ ਮਨਦੀਪ ਖੁਰਮੀ ਹਿੰਮਤਪੁਰਾ ਦੀ ਝੋਲੀ ਪਈ ਹੈ। ਜਿਸ ਦੇ ਸਿੱਟੇ ਵਜੋਂ ਗਲਾਸਗੋ ਤੋਂ ‘ਪੰਜ ਦਰਿਆ’ ਅਖ਼ਬਾਰ ਈ-ਪੇਪਰ ਤੋਂ ਛਪਣ ਵਾਲੇ ਅਖ਼ਬਾਰ ਵੱਲ ਵਧਿਆ ਹੈ। ਕੌਮੀ ਮਾਂ ਬੋਲੀ ਦਿਵਸ ਨੂੰ ਸਮਰਪਿਤ ‘ਪੰਜ ਦਰਿਆ’ ਦਾ ਪਲੇਠਾ ਅੰਕ ਮੈਰੀਹਿਲ ਕਮਿਊਨਿਟੀ ਸੈਂਟਰਲ ਹਾਲ ਵਿਖੇ ਲੋਕ ਅਰਪਣ ਕੀਤਾ ਗਿਆ। ਸੈਂਕੜਿਆਂ ਦੀ ਤਾਦਾਦ ਵਿੱਚ ਪਹੁੰਚੇ ਭਾਈਚਾਰੇ ਦੇ ਲੋਕਾਂ ਦੀ ਹਾਜ਼ਰੀ ਵਿੱਚ ਸਮਾਗਮ ਦੀ ਸ਼ੁਰੂਆਤ ਸਰਦਾਰ ਹਰਦਿਆਲ ਸਿੰਘ ਬਾਹਰੀ ਦੀ ਧਰਮ ਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਬਾਹਰੀ ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਨਾਲ ਹੋਈ। ਇਸ ਉਪਰੰਤ ਹਿੰਮਤ ਖੁਰਮੀ ਤੇ ਕੀਰਤ ਖੁਰਮੀ ਵੱਲੋਂ ਪਰਦਾ ਹਟਾ ਕੇ ਅਖ਼ਬਾਰ ਦਾ ਪਹਿਲਾ ਅੰਕ ਲੋਕ ਅਰਪਿਤ ਕੀਤਾ ਗਿਆ ਤਾਂ ਹਾਲ ਤਾੜੀਆਂ ਨਾਲ ਗੂੰਜ ਉੱਠਿਆ। ਆਪਣੇ ਸੰਬੋਧਨ ਦੌਰਾਨ ਮੁੱਖ ਸੰਪਾਦਕ ਮਨਦੀਪ ਖੁਰਮੀ ਹਿੰਮਤਪੁਰਾ ਨੇ ਆਪਣੇ ਪੱਤਰਕਾਰੀ ਦੇ 25 ਸਾਲਾਂ ਦੇ ਸਫਰ ਵਿੱਚੋਂ ਯੂਕੇ ‘ਚ ਗੁਜ਼ਾਰੇ 17 ਸਾਲਾਂ ਦੇ ਕੱਲੇ ਕੱਲੇ ਪਲ ਦਾ ਜ਼ਿਕਰ ਭਾਵਪੂਰਤ ਕੀਤਾ ਗਿਆ। ਉਹਨਾਂ ਪੱਤਰਕਾਰੀ ਖੇਤਰ ਵਿੱਚ ਮਿਲੇ ਸਨਮਾਨਾਂ ਦੇ ਨਾਲ ਨਾਲ ਸਹਿਯੋਗੀਆਂ ਦਾ ਵੀ ਧੰਨਵਾਦ ਕੀਤਾ। ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ‘ਪੰਜ ਦਰਿਆ’ ਅਖ਼ਬਾਰ ਸਕਾਟਲੈਂਡ ਤੋਂ ਸ਼ੁਰੂ ਹੋ ਕੇ ਪੂਰੇ ਬਰਤਾਨੀਆਂ ਵਿੱਚ ਮਿਲਿਆ ਕਰੇਗਾ। ਉਹਨਾਂ ਦੇਸ਼ ਭਰ ਦੇ ਲੇਖਕਾਂ, ਪਾਠਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੰਚ ਦਾ ਭਰਪੂਰ ਲਾਹਾ ਲੈਣ। ਸਮਾਗਮ ਦੌਰਾਨ ਪਹੁੰਚੀਆਂ ਸ਼ਖਸ਼ੀਅਤਾਂ ਨੇ ‘ਪੰਜ ਦਰਿਆ’ ਟੀਮ ਦੇ ਇਸ ਨਿੱਗਰ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ। ਇਸ ਸਮੇਂ ਸਮਾਜ ਸੇਵੀ ਸੰਸਥਾ ਸਿੱਖ ਏਡ ਸਕਾਟਲੈਂਡ ਵੱਲੋਂ ਵਿਸ਼ੇਸ਼ ਪ੍ਰਦਰਸ਼ਨੀ ਲਗਾ ਕੇ ਸਿਕਲੀਗਰ ਵਣਜਾਰੇ ਸਿੱਖਾਂ ਦੇ ਪਰਿਵਾਰਾਂ ਲਈ ਕੀਤੇ ਜਾ ਰਹੇ ਕੰਮਾਂ ਨੂੰ ਦਿਖਾਇਆ ਗਿਆ। ਯੂਰਪੀ ਪੰਜਾਬੀ ਸੱਥ ਵਾਲਸਾਲ ਦੇ ਮੁੱਖ ਸੇਵਾਦਾਰ ਸਰਦਾਰ ਮੋਤਾ ਸਿੰਘ ਸਰਾਏ ਦੇ ਨਿਰਦੇਸ਼ਾਂ ਅਨੁਸਾਰ ਸੱਥ ਵੱਲੋਂ ਸੰਪਾਦਿਕ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਵੱਡੀ ਗਿਣਤੀ ਵਿੱਚ ਪਾਠਕਾਂ ਵੱਲੋਂ ਪੁਸਤਕਾਂ ਆਪਣੇ ਘਰਾਂ ਨੂੰ ਲਿਜਾਈਆਂ ਗਈਆਂ। ਇਸ ਸਮੇਂ ਵਿਸ਼ਵ ਪੰਜਾਬੀ ਗੀਤਕਾਰ ਪਰਿਵਾਰ ਵੱਲੋਂ ਮਰਹੂਮ ਗੀਤਕਾਰ ਦੇਵ ਥਰੀਕੇ ਵਾਲਾ ਦੀ ਯਾਦ ‘ਚ ਕਰਵਾਏ ਜਾ ਰਹੇ ‘ਮੇਲਾ ਗੀਤਕਾਰਾਂ ਦਾ’ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ। ਇਸ ਸਮੇਂ ਪਰਮਜੀਤ ਸਿੰਘ ਸਮਰਾ (ਡਾਇਰੈਕਟਰ ਸਪਾਈਸ ਆਫ ਲਾਈਫ), ਜਿੰਦਾਬਾਦ ਯਾਰੀਆਂ ਗਰੁੱਪ ਵੱਲੋਂ ਜਸ ਖਹਿਰਾ, ਸੁੱਖ ਸੰਧਰ, ਸਰਬਜੀਤ ਸਿੰਘ ਪੱਡਾ, ਜਸਪਾਲ ਸਿੰਘ ਪਾਲਾ ਸੰਧਰ, ਰਵੀ ਸਰਨਾ, ਪਰਮਜੀਤ ਸਿੰਘ ਪੁਰੇਵਾਲ, ਅਮਨ ਜੌਹਲ (ਅਨਾਰਕਲੀ ਰੈਸਟੋਰੈਂਟ), ਕੁਲਵਿੰਦਰ ਸਿੰਘ ਜੌਹਲ, ਭੁਪਿੰਦਰ ਸਿੰਘ ਨਿੱਝਰ, ਸਿੱਖ ਏਡ ਸਕਾਟਲੈਂਡ ਦੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਸਮਰਾ, ਜਗਦੀਸ਼ ਸਿੰਘ, ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਦੇ ਟਰਸਟੀ ਸੁਰਜੀਤ ਸਿੰਘ ਚੌਧਰੀ, ਜਸਪਾਲ ਸਿੰਘ ਖਹਿਰਾ, ਡਾ: ਇੰਦਰਜੀਤ ਸਿੰਘ, ਸੰਸਥਾ ਇਤਿਹਾਸ ਯੂਕੇ ਮੁੱਖ ਬੁਲਾਰਾ ਹਰਪਾਲ ਸਿੰਘ ਇੱਬਣ ਕਲਾਂ, ਸ਼ਾਇਰ ਗਿੱਲ ਦੋਦਾ, ਚਰਨਜੀਤ ਸਿੰਘ ਦਿਉਲ, ਵਿਜੈਪਾਲ ਸਿੰਘ ਵਿਰਹੀਆ, ਹਰਦਿਆਲ ਸਿੰਘ ਬਾਹਰੀ, ਅੰਮ੍ਰਿਤਪਾਲ ਕੌਸਲ (ਪ੍ਰਧਾਨ ਏ ਆਈ ਓ), ਹੈਰੀ ਮੋਗਾ, ਜਸਪਾਲ ਸਿੰਘ ਮਠਾੜੂ, ਲੀਡਰ ਸਾਬ, ਸੁਰਿੰਦਰ ਸਿੰਘ ਸੂਰਾ, ਸੰਤੋਸ਼ ਸੂਰਾ, ਬਿੱਟੂ ਗਲਾਸਗੋ, ਰਮਨ ਕੁਮਾਰ (ਮਸਾਲਾ ਟਵਿਸਟ ਗਲਾਸਗੋ), ਜਗਜੀਤ ਸਿੰਘ ਜੱਗਾ (ਸ਼ਿਮਲਾ ਕੋਟੇਜ਼), ਦਲਬਾਰਾ ਸਿੰਘ ਗਿੱਲ, ਸੰਤੋਖ ਸੋਹਲ, ਅਮਰ ਮੀਨੀਆਂ, ਸੋਹਣ ਸਿੰਘ ਰੰਧਾਵਾ, ਇਕਬਾਲ ਸਿੰਘ ਕਲੇਰ, ਚਰਨ ਸਿੰਘ ਗਿੱਲ, ਜਿੰਦਰ ਸਿੰਘ ਚਾਹਲ, ਨਿਰੰਜਣ ਸਿੰਘ ਧਾਮੀ, ਇਮਰਾਨ ਮਲਿਕ (ਸਟਰਾਬਰੀ ਗਾਰਡਨ), ਮੱਖਣ ਸਿੰਘ ਬਿਨਿੰਗ, ਬਲਜੀਤ ਸਿੰਖ ਜੌਹਲ, ਗੁਰਦੇਵ ਸਿੰਘ ਬੱਬੂ, ਅਮਨਦੀਪ ਸਿੰਘ ਗੋਬਿੰਦਪੁਰ, ਅਮਨਦੀਪ ਬਿਹਾਰੀਪੁਰ, ਜਹੀਰ ਉਦਦੀਨ ਉਮਰ,ਸਤਿੰਦਰ ਸਿੰਘ ਸਿੱਧੂ (ਸਿੱਧੂਜ਼ ਇੰਡੀਅਨ ਕੁਜੀਨ), ਦਲਜੀਤ ਬਿੰਜੋ, ਪਿਸ਼ੌਰਾ ਸਿੰਘ ਬੱਲ, ਹਰਮਿੰਦਰ ਬਰਮਨ, ਦਲਜਿੰਦਰ ਸਿੰਘ ਸੁਮਰਾ ਗੋਰਸੀਆਂ ਮੱਖਣ, ਕਮਲਜੀਤ ਸਿੰਘ ਬੋਬੀ, ਕੁਲਵੀਰ ਸਿੰਘ ਚੱਬੇਵਾਲ, ਰਣਜੀਤ ਸਿੰਘ, ਕੈਪਟਨ ਅੰਸਾਰੀ, ਬਲਜਿੰਦਰ ਕੌਰ ਸਰਾਏ, ਪ੍ਰਭਜੋਤ ਕੌਰ, ਅਮਰਜੀਤ ਕੌਰ, ਸਵਰਨਜੀਤ ਕੌਰ, ਮਨਜੀਤ ਸਿੰਘ ਗਿੱਲ, ਗੁਰਦੇਵ ਸਿੰਘ, ਰਵਿੰਦਰ ਸਿੰਘ ਸਹੋਤਾ, ਕਮਲਜੀਤ ਸਿੰਘ ਭੁੱਲਰ ਕੋਕਰੀ ਕਲਾਂ, ਵਿੱਕੀ ਸ਼ਰਮਾ, ਸ੍ਰੀਮਤੀ ਮਰਿਦੁਲਾ ਚਕਰਬਰਤੀ, ਕਿਰਨ ਨਿੱਝਰ, ਜਸਵਿੰਦਰ ਕਲੇਰ, ਸ੍ਰੀਮਤੀ ਬ੍ਰਿਜ ਲਤਾ ਗਾਂਧੀ, ਮਧੂੂ, ਨੀਲਮ ਖੁਰਮੀ, ਅੰਗਦ ਸਿੰਘ, ਪ੍ਰਸੋਤਮ ਸਿੰਘ, ਅਲੀ ਅੱਬਾਸ, ਬਲਬੀਰ ਸਿੰਘ ਫਰਵਾਹਾ, ਸ੍ਰੀਮਤੀ ਸੁਰਿੰਦਰ ਕੌਰ, ਸਵਰਨਜੀਤ ਕੌਰ, ਅਜਮੇਰ ਸਿੰਘ (ਸੈਫਾਇਰ ਟਰੇਨਿੰਗ ਸਰਵਿਸਿਜ਼) ਆਦਿ ਹਾਜ਼ਰ ਸਨ।