ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦਾ ਵਫਦ ਧਾਮੀ ਨਾਲ ਕਰੇਗਾ ਮੁਲਾਕਾਤ
ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ, 22 ਫਰਵਰੀ, 2025: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾਮਨਜ਼ੂਰ ਕਰਨ ਤੋਂ ਬਾਅਦ ਹੁਣ ਅੰਤਰਿੰਗ ਕਮੇਟੀ ਦਾ 5 ਮੈਂਬਰੀ ਵਫਦ ਐਡਵੋਕੇਟ ਧਾਮੀ ਨਾਲ ਮੁਲਾਕਾਤ ਕਰੇਗਾ ਤੇ ਉਹਨਾਂ ਨੂੰ ਮੁੜ ਤੋਂ ਪ੍ਰਧਾਨ ਵਜੋਂ ਆਪਣਾ ਕੰਮਕਾਜ ਸੰਭਾਲਣ ਦੀ ਬੇਨਤੀ ਕਰੇਗਾ।
ਵਫਦ ਵਿਚ ਬਲਦੇਵ ਸਿੰਘ ਕਲਿਆਣ, ਹਰਜਿੰਦਰ ਕੌਰ, ਸੁਰਜੀਤ ਸਿੰਘ ਤੁਗਲਵਾਲ ਅਤੇ ਬਲਦੇਵ ਸਿੰਘ ਕਾਇਮਪੁਰੀ ਵੀ ਸ਼ਾਮਲ ਹੋਣਗੇ।