ਰਮਜ਼ਾਨ ਮਹੀਨੇ ਦੀ ਆਮਦ ਨੂੰ ਲੈ ਕੇ ਸਵਾਗਤੀ ਸਮਾਰੋਹ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ। 22 ਫ਼ਰਵਰੀ2025 ਸਥਾਨਕ ਨਾਭਾ ਰੈਡ ਤੇ ਸਥਿਤ ਮਸਜਿਦ ਅਲੀ ਅਤੇ ਇਸਲਾਮਿਕ ਸੈਂਟਰ ਵਿਖੇ ਅੱਜ ਇੱਕ ਪ੍ਰਭਾਵਸ਼ਾਲੀ ਧਾਰਮਿਕ ਸਮਾਰੋਹ ਕੀਤਾ ਗਿਆ ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਕੁਝ ਦਿਨਾਂ ਬਾਅਦ ਸ਼ੁਰੂ ਹੋਣ ਵਾਲੇ ਅਰਬੀ ਮਹੀਨੇ ਰਮਜ਼ਾਨ ਦੀ ਮਹੱਤਤਾ ਤੇ ਵਿਚਾਰ ਪੇਸ਼ ਕੀਤੇ। ਸਮਾਰੋਹ ਦਾ ਆਯੋਜਨ ਜਮਾਅਤ ਇਸਲਾਮੀ ਹਿੰਦ ਦੀ ਸਥਾਨਕ ਸ਼ਾਖਾ ਵੱਲੋਂ ਕੀਤਾ ਗਿਆ ਸੀ। ਜੁਮੇ ਦੀ ਨਮਾਜ਼ ਦੀ ਸਮਾਪਤੀ ਦੇ ਤੁਰੰਤ ਮਗਰੋਂ ਸਮਾਰੋਹ ਨੂੰ ਸੰਬੋਧਨ ਕਰਦਿਆਂ ਜਮਾਅਤ ਦੇ ਕੌਮੀ ਸਕੱਤਰ (ਵਿੱਤ ਵਿਭਾਗ) ਜਨਾਬ ਮੁਹੱਯੂਦੀਨ ਸ਼ਾਕਿਰ ਨੇ ਦਾਅਵਾ ਕੀਤਾ ਕਿ ਇਸ ਪਵਿੱਤਰ ਮਹੀਨੇ ਦੌਰਾਨ ਕਿਸੇ ਮੁਸਲਿਮ ਵਿਅਕਤੀ ਦੇ ਰੁਝੇਵੇਂ ਉਸ ਦੀ ਸ਼ਖ਼ਸੀਅਤ ਦੇ ਰੂਹਾਨੀ ਵਿਕਾਸ ਵਿਚ ਮਹੱਤਵਪੂਰਨ ਰੋਲ ਨਿਭਾਉਂਦੇ ਹਨ।
ਉਹਨਾਂ ਹਾਜ਼ਰੀਨ ਨੂੰ ਸਪਸ਼ਟ ਕੀਤਾ ਕਿ ਸੁਸਤੀ ਦੇ ਪ੍ਰਗਟਾਵੇ ਦੀ ਥਾਂ ਸਰੀਰ ਅਤੇ ਮਾਨਸਿਕਤਾ ਨੂੰ ਸਖ਼ਤੀ ਦਾ ਆਦੀ ਬਣਾਉਣਾ ਰੋਜ਼ੇ ਦੇ ਉਦੇਸ਼ਾਂ ਵਿਚ ਸ਼ਾਮਿਲ ਹੈ।ਜ਼ਮਾਅਤ ਇਸਲਾਮੀ ਹਿੰਦ ਦੇ ਸੂਬਾਈ ਪ੍ਰਧਾਨ ਜਨਾਬ ਮੁਹੰਮਦ ਨਜ਼ੀਰ ਨੇ ਰਮਜ਼ਾਨ ਮਹੀਨੇ ਨੂੰ ਗਰੀਬਾਂ, ਯਤੀਮਾਂ, ਵਿਧਵਾਵਾਂ ਦੀ ਮਦਦ ਲਈ ਉਭਾਰਨ ਵਾਲਾ ਮਹੀਨਾ ਕਰਾਰ ਦਿੰਦਿਆਂ ਜ਼ਕਾਤ ਨਾਂ ਦੇ ਵਿਸ਼ੇਸ਼ ਧਾਰਮਿਕ ਦਾਨ ਤੇ ਚਰਚਾ ਕੀਤੀ। ਸਮਾਰੋਹ ਨੂੰ ਮੌਲਵੀ ਮੁਹੰਮਦ ਅਹਿਮਦ ਅਤੇ ਮੁਹੰਮਦ ਹਨੀਫ਼ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਤੇ ਮੁਫ਼ਤੀ ਸਾਜਿਦ ਕਾਇਮੀ, ਡਾਕਟਰ ਮੁਹੰਮਦ ਇਰਸ਼ਾਦ,ਮੁਹੰਮਦ ਅਨਵਾਰ ਬੱਤੇ, ਮੁਹੰਮਦ ਇਫਤਖਾਰ,ਮੁਹੰਮਦ ਇਫਤਖਾਰ,ਕਰਮਦੀਨ, ਮੁਹੰਮਦ ਆਦਿਲ ਖਾਨ,ਮੁਹੰਮਦ ਇਕਬਾਲ ਫਾਰੂਕੀ ਟਾਇਰਾਂ ਵਾਲੇ, ਮਾਸਟਰ ਰਮਜ਼ਾਨ ਸਈਦ ਆਦਿ ਹਾਜ਼ਰ ਸਨ।