ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦਾ ਵਿਸ਼ੇਸ਼ ਕੈਂਪ ਲੱਗਾ
ਪੁਨੀਤ ਅਰੋੜਾ
ਨਕੋਦਰ 22 ਫਰਵਰੀ 2025 - ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਕੇਂਦਰ ਅਤੇ ਪੰਜਾਬ ਸਰਕਾਰ ਦੀ ਸਾਂਝੀ ਆਵਾਸ ਯੋਜਨਾ ਦਾ ਫਾਇਦਾ ਵੱਧ ਤੋਂ ਵੱਧ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਅੱਜ ਨਗਰ ਪੰਚਾਇਤ ਦਫਤਰ ਬਿਲਗਾ ਵਿਖੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਅਤੇ ਨਵੇਂ ਚੁਣੇ ਕੌਂਸਲਰ ਸਾਹਿਬਾਨਾਂ ਦੀ ਟੀਮ ਵੱਲੋਂ ਵਿਸ਼ੇਸ਼ ਕੈਂਪ ਲਗਵਾਇਆ ਗਿਆ। ਜਿਸ ਵਿੱਚ ਨਗਰ ਦੇ ਲੋੜਵੰਦ ਪਰਿਵਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਫਾਈਲਾਂ ਤਿਆਰ ਕਰਵਾਈਆਂ।ਜਿਨਾਂ ਕੋਲ ਲੜੀਦੇ ਕਾਗਜ਼ਾਂ ਦੀ ਕੁਝ ਘਾਟ ਸੀ ਉਹਨਾਂ ਨੂੰ ਕਾਗਜ਼ ਪੱਤਰ ਪੂਰੇ ਕਰਨ ਵਿੱਚ ਮਦਦ ਕੀਤੀ ਗਈ।
ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਅਤੇ ਆਵਾਜ਼ ਯੋਜਨਾ ਦੇ ਇੰਚਾਰਜ ਅਮਨ ਚੰਦ ਸੀ.ਐਲ.ਟੀ.ਸੀ. ਅੰਕਿਤ ਜੈਨ ਸੀ.ਐਲ ਟੀ.ਸੀ. ਸਕੀਮ ਦੇ ਲਾਭ ਅਤੇ ਲੜੀਦੀਆਂ ਸ਼ਰਤਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਵਿਵੇਕ ਗਾਂਧੀ, ਸੁਰਜੀਤ ਸਿੰਘ, ਨੀਲਮ ਰਾਣੀ ਕਲਰਕਾਂ ਅਤੇ ਹੋਰ ਸਮੂਹ ਸਟਾਫ ਨੇ ਬਾਰਿਸ਼ ਹੋਣ ਦੇ ਬਾਵਜੂਦ ਲਾਭਪਾਤਰੀਆਂ ਦੀ ਹਰ ਸੰਭਵ ਮਦਦ ਕਰਕੇ ਫਾਈਲ ਅਪਲੋਡ ਕੀਤੀਆਂ। ਇਸ ਮੌਕੇ 'ਤੇ ਕੌਂਸਲਰ ਬਲਰਾਜ ਕੌਰ, ਕੌਂਸਲਰ ਸ਼ਵੇਤਾ ਰਾਣੀ, ਕੌਂਸਲਰ ਕਿਰਨ ਬਾਲਾ, ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ, ਵਾਈਸ ਪ੍ਰਧਾਨ ਪਰਵਿੰਦਰ ਸਿੰਘ, ਸਾਬਕਾ ਕੌਂਸਲਰ ਗੁਰਮੀਤ ਕੌਰ, ਮਾਸਟਰ ਜੋਗਿੰਦਰ ਸਿੰਘ, ਲਵ ਕੁਮਾਰ, ਸੁਰਿੰਦਰ ਬਿੱਟੂ, ਜਗਦੀਸ਼ ਕੁਮਾਰ ਦੀਸ਼ਾ, ਨਛੱਤਰ ਪਾਲ ਵੀ ਮੌਜੂਦ ਸਨ।