ਪਿੰਡ ਚਮਿੰਡਾ 'ਚ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ,ਰਾਏਕੋਟ ਦੇ ਸਹਿਯੋਗ ਨਾਲ ਦਸਤਾਰਾਂ ਤੇ ਧਾਰਮਿਕ ਸਾਹਿਤ ਵੰਡਿਆ ਗਿਆ
- 43 ਵੇਂ ਦਸਤਾਰਾਂ ਦੇ ਕੈਂਪ ਮੌਕੇ 5 ਦਰਜਨ ਦੇ ਕਰੀਬ ਦੀ ਗਿਣਤੀ 'ਚ ਸੰਗਤਾਂ ਦੇ ਦਸਤਾਰਾਂ ਸਜਾਈਆਂ ਗਈਆਂ
- ਲੋੜ੍ਹਵੰਦਾਂ ਨੂੰ ਦਸਤਾਰਾਂ ਮੁਫਤ ਰੂਪ 'ਚ ਦਿੱਤੀਆਂ ਗਈਆਂ
- ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਣ ਦੀ ਅਪੀਲ ਕੀਤੀ ਗਈ
- ਭਵਿੱਖ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਆਪਣੇ ਸੱਭਿਆਚਾਰ/ਵਿਰਾਸਤ ਨਾਲ ਜੁੜੇ ਰਹਿਣ ਲਈ ਪ੍ਰੇਰਿਆ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ22 ਫ਼ਰਵਰੀ 2025 :- ਜ਼ਿਲ੍ਹਾ ਲੁਧਿਆਣਾ ਦੇ ਕਸਬੇ ਜੋਧਾਂ ਅਤੇ ਪੱਖੋਵਾਲ ਦੇ ਨੇੜਲੇ ਪਿੰਡ ਚਮਿੰਡਾ ਵਿਖੇ ਉੱਥੋਂ ਦੇ ਗੁਰਦੁਆਰਾ ਸੰਗਰਾਣਾ ਸਾਹਿਬ,ਪਾਤਸ਼ਾਹੀ 6ਵੀਂਂ ਵਿਖੇ ਸਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ 'ਚ ਸੈਂਕੜੇ ਦੀ ਗਿਣਤੀ 'ਚ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਧਾਰਮਿਕ ਸਮਾਗਮ ਮੌਕੇ ਖਾਲਸਾ ਐਜੂਕੇਸ਼ਨ ਸੁਸਾਇਟੀ, ਨਾਰੰਗਵਾਲ ਕਲਾਂ ਵੱਲੋਂ ਨਾਮਵਰ ਸਮਾਜ ਸੇਵੀ ਸੰਸਥਾ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.),ਰਾਏਕੋਟ ਦੇ ਭਰਪੂਰ ਸਹਿਯੋਗ ਸਦਕਾ 43 ਵਾਂ ਦਸਤਾਰਾਂ ਦਾ ਕੈਂਪ ਤੇ ਧਾਰਮਿਕ ਪੁਸਤਕਾਂ(ਗੁਰਮਤਿ ਸਾਹਿਤ)ਦਾ ਲੰਗਰ ਲਗਾਇਆ ਗਿਆ।ਇਸ ਦੋਰਾਨ 5 ਦਰਜਨ ਦੇ ਕਰੀਬ ਦੀ ਗਿਣਤੀ 'ਚ ਸੰਗਤਾਂ ਦੇ ਦਸਤਾਰਾਂ ਸਜਾਈਆਂ ਗਈਆਂ/ਲੋੜ੍ਹਵੰਦਾਂ ਨੂੰ ਦਸਤਾਰਾਂ ਮੁਫਤ ਰੂਪ 'ਚ ਦਿੱਤੀਆਂ ਗਈਆਂ।ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ।ਸੰਗਤਾਂ ਨੂੰ ਮੁਫ਼ਤ ਤੌਰ 'ਤੇ ਧਾਰਮਿਕ ਕਿਤਾਬਾਂ ਵੰਡੀਆਂ ਗਈਆਂ।ਇਸ ਮੌਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਤੋਂ ਬਚਕੇ ਆਪਣੇ ਭਵਿੱਖ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਆਪਣੇ ਸੱਭਿਆਚਾਰ/ਵਿਰਾਸਤ ਨਾਲ ਜੁੜਨ ਦੀ ਨਿਮਰਤਾ ਸਹਿਤ ਅਪੀਲ ਕੀਤੀ ਗਈ।
ਖਾਲਸਾ ਐਜੂਕੇਸ਼ਨ ਸੁਸਾਇਟੀ, ਨਾਰੰਗਵਾਲ ਕਲਾਂ ਵੱਲੋਂ ਇਸ ਸਾਲਾਨਾ ਧਾਰਮਿਕ ਸਮਾਗਮ ਮੌਕੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.),ਰਾਏਕੋਟ ਵੱਲੋਂ ਦਿੱਤੇ ਪੂਰਨ ਸਹਿਯੋਗ ਲਈ ਜਿੱਥੇ ਇਸ ਸੁਸਾਇਟੀ ਦਾ ਧੰਨਵਾਦ ਕੀਤਾ ਉੱਥੇ ਇਸ ਸੁਸਾਇਟੀ ਦੇ ਸਰਪ੍ਰਸਤ ਡਾਕਟਰ ਕਰਵਿੰਦਰ ਸਿੰਘ ਯੂ.ਕੇ.ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ।
ਇਸ ਗੁਰਮਤਿ ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਖਾਲਸਾ ਐਜੂਕੇਸ਼ਨ ਸੁਸਾਇਟੀ, ਨਾਰੰਗਵਾਲ ਵੱਲੋਂ
ਭੈਣ ਕਿਰਨਪ੍ਰੀਤ ਕੌਰ ਖਾਲਸਾ, ਸੰਦੀਪ ਸਿੰਘ, ਬਰਿੰਦਰ ਸਿੰਘ,ਰਜਿੰਦਰ ਸਿੰਘ, ਇੰਦਰਜੋਤ ਸਿੰਘ, ਏਕਨੂਰ ਕੌਰ, ਹਰਪ੍ਰੀਤ ਕੌਰ, ਗੁਰਜੰਟ ਸਿੰਘ,ਮਨਦੀਪ ਸਿੰਘ ਹਾਜ਼ਰ ਸਨ।
ਪਿੰਡ ਚਮਿੰਡਾ ਦੇ ਗੁਰਦੁਆਰਾ ਸੰਘਰਾਣਾ ਸਾਹਿਬ, ਪਾਤਸ਼ਾਹੀ 6 ਵੀਂ ਵਿਖੇ ਸਾਲਾਨਾ ਧਾਰਮਿਕ ਸਮਾਗਮ ਮੌਕੇ ਭਾਈ ਨੂਰਾ ਮਾਹੀ ਸੇਵਾ ਸੁਸਾਇਟੀ(ਰਜਿ.),ਰਾਏਕੋਟ ਵੱਲੋਂ ਦਸਤਾਰਾਂ ਤੇ ਧਾਰਮਿਕ ਪੁਸਤਕਾਂ ਦੇ ਲਗਾਏ ਲੰਗਰ/ਕੈਂਪ ਦੀ ਸਮਾਜ ਦੇ ਚਾਰੇ ਪਾਸਿਆਂ ਤੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।