← ਪਿਛੇ ਪਰਤੋ
ਕ੍ਰਿਸਚਨ ਭਾਈਚਾਰੇ ਵਲੋਂ ਬਾਲੀਵੁੱਡ ਰੈਪਰ ਬਾਦਸ਼ਾਹ ਵਿਰੁਧ ਰੋਸ ਵਿਖਾਵਾ ਬਾਦਸ਼ਾਹ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਬਟਾਲਾ ਪੁਲਿਸ ਨੂੰ ਮੰਗ ਪੱਤਰ ਸੌਂਪਿਆ ਗਿਆ ਰੋਹਿਤ ਗੁਪਤਾ ਗੁਰਦਾਸਪੁਰ : ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵਲੋਂ ਬਟਾਲਾ ਵਿਖੇ ਬੌਲੀਵੁੱਡ ਰੈਪਰ ਬਾਦਸ਼ਾਹ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਬਾਦਸ਼ਾਹ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਪੱਤਰ ਐਸ ਐਸ ਪੀ ਬਟਾਲਾ ਦੇ ਨਾਮ ਸੌਂਪਿਆ ਗਿਆ। ਇਸ ਮੌਕੇ ਕ੍ਰਿਸਚਨ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਸੀ ਕਿ ਰੈਪਰ ਬਾਦਸ਼ਾਹ ਵਲੋਂ ਆਪਣੇ ਇਕ ਗਾਣੇ ਵਿੱਚ ਚਰਚ ਅਤੇ ਬਾਈਬਲ ਵਰਗੇ ਪਵਿਤਰ ਸ਼ਬਦਾਂ ਨੂੰ ਅਸ਼ਲੀਲ ਗੀਤ ਵਿੱਚ ਗਲਤ ਤਰੀਕੇ ਨਾਲ ਇਸਤੇਮਾਲ ਕੀਤਾ ਗਿਆ ਹੈ ।ਜਿਸ ਕਾਰਨ ਕ੍ਰਿਸਚਨ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗ਼ਈ ਹੈ ਉਹਨਾਂ ਕਿਹਾ ਇਹ ਬਾਦਸ਼ਾਹ ਦੇ ਖਿਲਾਫ ਕੇਸ ਦਰਜ ਕੀਤਾ ਜਾਵੇ।
ਓਥੇ ਹੀ ਐਸ ਐਚ ਓ ਗੁਰਦੇਵ ਸਿੰਘ ਨੇ ਮੰਗ ਪੱਤਰ ਲੈਂਦੇ ਹੋਏ ਤਫਤੀਸ਼ ਦੀ ਗੱਲ ਕਹਿੰਦੇ ਹੋਏ ਕਿਹਾ ਕਿ ਜਾਂਚ ਕਰਦੇ ਹੋਏ ਬਣਦੀ ਹੋਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
Total Responses : 129