80 ਸਾਲ ਦੀ ਉਮਰ 'ਚ ਵੀ ਕਿਸਾਨ ਨੇ ਅਪਨਾ ਰੱਖਿਆ ਹੈ ਹਲਦੀ ਪ੍ਰੋਸੈਸਿੰਗ ਸਹਾਇਕ ਧੰਦੇ ਨੂੰ
ਖੁੱਦ ਵੀ ਕਮਾ ਰਿਹਾ ਤੇ ਦੂਸਰਿਆਂ ਨੂੰ ਵੀ ਦਿੱਤਾ ਹੈ ਰੋਜਗਾਰ
ਮਿਲਾਵਟ ਸਾਬਿਤ ਕਰਨ ਵਾਲੇ ਲਈ ਰੱਖਿਆ ਇਕ ਲੱਖ ਦਾ ਇਨਾਮ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਲੇਹਲ ਵਿਖੇ ਅਗਾਂਹਵਧੂ ਸੋਚ ਦੇ ਮਾਲਿਕ ਕਿਸਾਨ 80 ਸਾਲਾਂ ਚੈਂਚਲ ਸਿੰਘ ਜਿਹਨਾਂ ਨੇ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਵਜੋਂ ਪਿੰਡ ਵਿੱਚ ਹੀ ਆਧੁਨਿਕ ਤਰੀਕੇ ਦਾ ਹਲਦੀ ਪ੍ਰੋਸੈਸਿੰਗ ਪਲਾਂਟ ਲਗਾਇਆ ਅਤੇ ਸ਼ੁਰੁਆਤ ਵਿੱਚ ਆਪਣੇ ਖੇਤਾਂ ਵਿਚ ਹਲਦੀ ਉਗਾ ਕੇ ਉਸਨੂੰ ਆਪਣੇ ਪਲਾਂਟ ਵਿੱਚ ਪ੍ਰੋਸੈਸ ਕਰਕੇ ਖੁੱਦ ਹੀ ਮਾਰਕੀਟ ਵਿੱਚ ਵੇਚਣਾ ਸ਼ੁਰੂ ਕੀਤਾ ।
ਕਈ ਜਗ੍ਹਾ ਤੇ ਜਾ ਕੇ ਇਸ ਦੇ ਲਈ ਗਿਆਨ ਹਾਸਿਲ ਕੀਤਾ । ਅੱਜ ਇਹਨਾਂ ਦੇ ਪਲਾਂਟ ਵਿੱਚ ਆਧੁਨਿਕ ਮਸ਼ੀਨਾਂ ਨਾਲ ਹਲਦੀ ਪ੍ਰੋਸੈਸ ਕਰਕੇ ਉਸਦੀ ਪੈਕਿੰਗ ਕਰਕੇ ਖੁੱਦ ਦੇ ਬ੍ਰਾਂਡ ਤੇ ਵੇਚੀ ਤੇ ਸਪਲਾਈ ਕੀਤੀ ਜਾਂਦੀ ਹੈ ਅਤੇ ਹੁਣ ਇਸ ਕੰਮ ਵਿੱਚ ਓਹਨਾਂ ਦੇ ਪਰਿਵਾਰਕ ਮੈਂਬਰ ਵੀ ਸਾਥ ਦੇ ਰਹੇ ਹਨ । ਹਰ ਇਕ ਨੇ ਆਪਣਾ ਆਪਣਾ ਕੰਮ ਸੰਭਾਲ ਰੱਖਿਆ ਹੈ ਜਿਥੇ ਚੈਂਚਲ ਸਿੰਘ ਨੇ ਆਪਣੇ ਅਤੇ ਆਪਣੇ ਪ੍ਰਾਈਵਾਰ ਲਈ ਸਹਾਇਕ ਧੰਦੇ ਵਜੋਂ ਰੋਜ਼ਗਾਰ ਪੈਦਾ ਕੀਤਾ ਉਥੇ ਹੀ ਪਿੰਡ ਦੇ 20 ਲੋਕਾਂ ਨੂੰ ਵੀ ਰੋਜ਼ਗਾਰ ਦੇ ਰੱਖਿਆ ਹੈ ।
ਇਹਨਾਂ ਵਲੋਂ ਤਿਆਰ ਕੀਤੀ ਹਲਦੀ 100% ਸੁੱਧ ਹੁੰਦੀ ਹੈ ਅਤੇ ਮਿਲਾਵਟ ਸਾਬਿਤ ਕਰਨ ਵਾਲੇ ਵਾਸਤੇ ਇਹਨਾਂ ਨੇ ਇਕ ਲੱਖ ਰੁਪਏ ਦਾ ਇਨਾਮ ਵੀ ਰਖਿਆ ਹੋਇਆ ਹੈ ਉਹਨਾਂ ਦਾ ਭਤੀਜਾ ਮਾਰਕਟਿੰਗ ਦਾ ਕੰਮ ਸੰਭਾਲ ਰਿਹਾ ਹੈ ਅਤੇ ਭਤੀਜੇ ਦੀ ਪਤਨੀ ਨੇ ਕੁਆਲਟੀ ਕਾਇਮ ਰੱਖਣ ਦਾ ਕੰਮ ਆਪਣੇ ਹੱਥਾਂ ਵਿੱਚ ਲੈ ਰਖਿਆ ਹੈ ਹੁਣ ਤਾਂ ਇਹਨਾਂ ਦੀ ਤਿਆਰ ਹਲਦੀ ਅਮਰੀਕਾ ਤੱਕ ਵੀ ਜਾ ਰਹੀ ।