ਤਰਨ ਤਾਰਨ : ਬਿਜਲੀ ਦੀ ਤਾਰ ਟੁੱਟਣ ਕਾਰਨ ਕਣਕ ਦੀ ਨਾੜ ਨੂੰ ਲੱਗੀ ਅੱਗ, 10 ਤੋਂ 15 ਕਿੱਲੇ ਨਾੜ ਸੜ ਕੇ ਹੋਈ ਸਵਾਹ
ਬਲਜੀਤ ਸਿੰਘ
ਤਰਨ ਤਾਰਨ : ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ 11 ਹਜਾਰ ਕੇਵੀ ਦੀ ਬਿਜਲੀ ਦੀ ਤਾਰ ਟੁੱਟਣ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਖੜੀ ਕਣਕ ਦੀ ਨਾੜ ਨੂੰ ਅੱਗ ਲੱਗ ਗਈ ਜਿਸ ਕਾਰਨ 10 ਤੋਂ 15 ਏਕੜ ਨਾੜ ਸੜ ਕੇ ਸੁਆਹ ਹੋ ਗਈ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਸਾਬਕਾ ਸਰਪੰਚ ਅੰਗਰੇਜ ਸਿੰਘ ਪਲਵਿੰਦਰ ਸਿੰਘ ਸੁਖਚੈਨ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਖੇਤਾਂ ਵਿੱਚੋਂ ਬਿਜਲੀ ਦੀ ਤਾਰ 20 ਤੋਂ 25 ਸਾਲ ਪੁਰਾਣੀ ਲੰਘਦੀ ਹੈ ਜੋ ਕਿ ਕਾਫੀ ਕਮਜ਼ੋਰ ਹੈ ਅਤੇ ਇਹਨਾਂ ਤਾਰਾਂ ਨੂੰ ਬਦਲਣ ਲਈ ਉਹਨਾਂ ਨੇ ਕਈ ਵਾਰ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ।
ਅੱਜ ਇਹ 11000 ਕੇਵੀ ਦੀ ਬਿਜਲੀ ਦੀ ਤਾਰ ਟੁੱਟ ਕੇ ਉਹਨਾਂ ਦੇ ਖੇਤਾਂ ਵਿੱਚ ਡਿੱਗ ਪਈ ਅਤੇ ਤਾਲ ਟੁੱਟਣ ਕਾਰਨ ਨਿਕਲੀ ਅੱਗ ਨਾਲ ਉਹਨਾਂ ਦੇ 10 ਤੋਂ 15 ਏਕੜ ਪਸ਼ੂਆਂ ਦੇ ਚਾਰੇ ਵਾਸਤੇ ਰੱਖੀ ਨਾੜ ਸੜ ਕੇ ਸਵਾਹ ਹੋ ਗਈ ਹੈ।