12 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਈ: ਰਾਜਪੁਰਾ ਪੁਲਿਸ ਵੱਲੋਂ ਦਾਅਵਾ
ਕੁਲਵੰਤ ਸਿੰਘ ਬੱਬੂ
ਰਾਜਪੁਰਾ 27 ਅਪ੍ਰੈਲ 2025 - ਪਿਛਲੇ ਦਿਨੀ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਹੋਏ ਹਮਲੇ ਦੌਰਾਨ ਮਾਰੇ ਗਏ ਨੌਜਵਾਨ ਰਾਹੁਲ ਪੁੱਤਰਵਿਨੋਦ ਰਾਏ ਵਾਸੀ ਬਿਹਾਰ ਦੇ ਸੰਬੰਧ ਵਿਚ ਮੁਕੱਦਮਾ ਦਰਜ ਹੋਣ ਦੇ 12 ਘੰਟੇ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਿਲ ਇਸ ਸੰਬੰਧ ਵਿੱਚ ਐਸਐਚ ਓ ਸਿਟੀ ਕਿਰਪਾਲ ਸਿੰਘ ਮੋਹੀ ਵੱਲੋਂ ਪ੍ਰੈਸ ਨੂੰ ਦੱਸਿਆ ਕਿ ਮਿਤੀ 24-4-2025 ਨੂੰ ਦੋ ਵਿਅਕਤੀਆ ਨੇ ਹੁਲੜਬਾਜੀ ਕਰਦੇ ਹੋਏ ਦੁਕਾਨ ਨੰਬਰ 72 ਅਨਾਜ ਮੰਡੀ ਰਾਜਪੁਰਾ ਦੇ ਬਾਹਰ ਆਏ ਅਤੇ ਉੱਥੇ ਬੈਠੇ ਰਾਹੁਲ ਪੁੱਤਰ ਵਿਨੋਦ ਰਾਏ ਵਾਸੀ ਪਿੰਡ ਮੇਹੀਕੰਡ ਨਵਟੋਲੀਆਂ ਵਾਰਡ ਨੰਬਰ 03 ਬਾਣਾ ਬਰਾੜਾ ਕੋਠੀ ਜਿਲ੍ਹਾ ਪਰਨੀਆਂ, ਬਿਹਾਰ ਹਾਲ ਵਾਸੀ ਦੁਕਾਨ ਨੰਬਰ 71 ਨਵੀਂ ਅਨਾਜ ਮੰਡੀ ਰਾਜਪੁਰਾ ਟਾਊਨ ਉਮਰ ਕਰੀਬ 21 ਸਾਲ ਪਰ ਕਾਤਲਾਨਾ ਹਮਲਾ ਕਰਕੇ ਉਸਦੇ ਸਿਰ ਵਿੱਚ ਲੋਹੇ ਦਾ ਫੋੜਾ ਮਾਰ ਕੇ ਸੱਟਾਂ ਮਾਰ ਦਿੱਤੀਆਂ ਜਿਸ ਕਰਕੇ ਰਾਹੁਲ ਨੂੰ ਹਸਪਤਾਲ ਰਾਜਪੁਰਾ ਅਤੇ ਉਸ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਦਾਖਲ ਕਰਾਇਆ ਗਿਆ ਜਿਸ ਦੀ ਪੀਜੀਆਈ ਚੰਡੀਗੜ੍ਹ ਇਲਾਜ ਦੌਰਾਨ ਮੌਤ ਹੋ ਗਈ ।ਜੋ ਉਕਤ ਵਾਰਦਾਤ ਦੇ ਹੋਣ ਉਪਰੰਤ ਸ ਐਸ.ਐਸ.ਪੀ. ਪਟਿਆਲਾ ਵੱਲੋਂ ਇਸ ਵਾਰਦਾਤ ਦੇ ਦੋਸ਼ੀਆਨ ਨੂੰ ਟਰੇਸ ਕਰਨ ਲਈ ਮਨਜੀਤ ਸਿੰਘ ਡੀ.ਐਸ.ਪੀ. ਰਾਜਪੁਰਾ ਦੀ ਅਗਵਾਈ ਵਿੱਚ ਵੱਖ ਵੱਖ ਟੀਮਾਂ ਬਣਾ ਕੇ ਵਾਰਦਾਤ ਨੂੰ ਟਰੇਸ ਕਰਨ ਦੀ ਜੁੰਮੇਵਾਰੀ ਸੌਂਪੀ ਜਿਸ ਉੱਤੇ ਕਾਰਵਾਈ ਕਰਦਿਆਂ ਹੋਇਆਂ ਸੀਟੀ ਪੁਲਿਸ ਰਾਜਪੁਰਾ ਦੀ ਟੀਮ ਵੱਲੋਂ ਛਾਪੇਮਾਰੀ ਦੌਰਾਨ ਦੋ ਮੁਲਜ਼ਮਾਂ ਹਰਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਖੇੜੀ ਗੰਡਿਆ ਅਤੇ ਅਮਨਦੀਪ ਪੁੱਤਰ ਦਿਆਲ ਵਾਸੀ ਵਾਲਮੀਕ ਵਸਤੀ ਅੰਬਾਲਾ ਹਰਿਆਣਾ ਨੂੰ ਗ੍ਰਿਫਤਾਰ ਕਰ ਲਿੱਤਾ ਅਤੇ ਐਫਆਈਆਰ ਨੰਬਰ 85 ਜਿਹੜਾ ਹੈ ਕਿ ਸਵਾਲ ਕਰਕੇ ਦਿਖਾਇਆ 103 194 ਜਿਹੜਾ ਹੈ ਕਿ ਸਵਾਲ ਕਰਕੇ ਦਿਖਾਇਆ 103 ,194,3 (5) ਬੀਐਨਐਸ ਦੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਜਿਨਾਂ ਪਾਸੋਂ ਕਤਲ ਵਿੱਚ ਵਰਤਿਆ ਹਥਿਆਰ ਬਰਾਮਦ ਕਰਾਇਆ ਜਾ ਰਿਹਾ ਹੈ। ਅਤੇ ਦੋਸ਼ੀਆਂ ਪਸੋਂ ਹੋਰ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਹੋਰ ਵਾਰਦਾਤਾਂ ਵਿੱਚ ਸ਼ਾਮਿਲ ਤਾਂ ਨਹੀਂ ਜੋ ਅੱਗੇ ਤੋਂ ਵੀ ਐਸੇ ਹੁੱਲੜਬਾਜੀ ਅਤੇ ਅਜਿਹੇ ਕ੍ਰਾਈਮ ਕਰਨ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
- ਐਸ ਮੌਕੇ ਦੌਰਾਨ ਇਸ ਮੌਕੇ ਦੌਰਾਨ ਕਸਤੂਰਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਵੀ ਆਪਣੀ ਟੀਮ ਨਾਲ ਮੌਜੂਦ ਰਹੇ।