← ਪਿਛੇ ਪਰਤੋ
ਕੰਨਿਆ ਸਕੂਲ ਰੋਪੜ ਵਿਖੇ ਹੁਨਰ ਸਿੱਖਿਆ ਪ੍ਰੋਗਰਾਮ ਤਹਿਤ ਮਾਪੇ-ਅਧਿਆਪਕ ਮਿਲਣੀ 30 ਅਪ੍ਰੈਲ ਨੂੰ
ਦਰਸ਼ਨ ਸਿੰਘ ਗਰੇਵਾਲ ਰੂਪਨਗਰ 27 ਅਪ੍ਰੈਲ 2025 : ਪੰਜਾਬ ਸਕੂਲ ਸਿੱਖਿਆ ਵਿਭਾਗ ਦੁਆਰਾ ਵਿਦਿਆਰਥੀਆਂ ਨੂੰ ਰੋਜ਼ਗਾਰ ਸਬੰਧੀ ਹੁਨਰਮੰਦ ਬਣਾਉਣ ਲਈ 40 ਸਰਕਾਰੀ ਸਕੂਲਾਂ ਵਿੱਚ ਸਕੂਲ ਸਿੱਖਿਆ ਪ੍ਰੋਗਰਾਮ ਅਧੀਨ ਵੱਖ-ਵੱਖ ਤਰ੍ਹਾਂ ਦੇ ਟਰੇਡ ਸ਼ੁਰੂ ਕੀਤੇ ਗਏ ਹਨ। ਜਿਸ ਵਿੱਚ ਰੋਪੜ ਦੇ ਬਹੁ-ਪੱਖੀ ਵਿਕਾਸ ਲਈ ਪ੍ਰਸਿੱਧ ਸ.ਸ.ਸ.ਸ. (ਕੰਨਿਆ) ਨੂੰ ਦੋ ਟਰੇਡ ਡਿਜੀਟਲ ਡਿਜ਼ਾਇਨ ਐਂਡ ਡਿਵੈਲਪਮੈਂਟ ਅਤੇ ਬਿਊਟੀ ਐਂਡ ਵੈਲਨੈਸ ਅਲਾਟ ਕੀਤੇ ਗਏ। ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਸਰਕਾਰ ਦਾ ਇਹ ਉਪਰਾਲਾ ਬੱਚਿਆਂ ਨੂੰ ਰੁਜ਼ਗਾਰ ਪ੍ਰਾਪਤੀ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ। ਇਸ ਪ੍ਰੋਗਰਾਮ ਤਹਿਤ ਅਧਿਆਪਕ ਮਾਪਿਆਂ ਅਤੇ ਬੱਚਿਆਂ ਦੀ ਵੱਡੀ ਮਿਲਣੀ (ਮੀਟਿੰਗ) 30 ਅਪ੍ਰੈਲ ਦਿਨ ਬੁੱਧਵਾਰ ਨੂੰ ਸਵੇਰੇ 10:00 ਤੋਂ ਦੁਪਿਹਰ 12:00 ਵਜੇ ਤੱਕ ਕੰਨਿਆ ਸਕੂਲ ਵਿਖੇ ਹੋਵੇਗੀ। ਜਿੱਥੇ ਇਹਨਾਂ ਵਿਸ਼ਿਆਂ ਨਾਲ ਸਬੰਧਤ ਮਾਹਿਰਾਂ ਵੱਲੋਂ ਇਹਨਾਂ ਦੋ ਨਵੇਂ ਟਰੇਡਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਪ੍ਰਿੰਸੀਪਲ ਵੱਲੋਂ ਇੱਥੇ ਪੜ੍ਹਨ ਵਾਲ਼ੀਆਂ ਸਮੂਹ ਵਿਦਿਆਰਥਣਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਮਿਲਣੀ ਵਿੱਚ ਜਰੂਰ ਹਿੱਸਾ ਲੈਣ।
Total Responses : 6