ਪੰਜਾਬ ਸਰਕਾਰ ਵੱਲੋਂ ਬਜਟ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਵਿਰੋਧ ਵਿਚ ਬਜਟ ਦੀਆਂ ਕਾਪੀਆਂ ਸਾੜੀਆਂ
ਰੋਹਿਤ ਗੁਪਤਾ
ਗੁਰਦਾਸਪੁਰ 30 ਮਾਰਚ 2025 - ਅੱਜ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਸੱਦੇ ਤੇ ਇਕੱਤਰ ਹੋਏ ਮਾਣ ਭੱਤੇ ਤੇ ਕੰਮ ਕਰਦੀਆਂ ਮਿਡ ਡੇਅ ਮੀਲ ਵਰਕਰਾਂ ਅਤੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਵਿਧਾਨ ਸਭਾ ਵਿੱਚ ਪਾਸ ਕੀਤੇ ਬਜਟ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਵਿਰੋਧ ਵਿਚ ਬਜਟ ਦੀਆਂ ਕਾਪੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਹਾਜਰ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਅਨਿਲ ਕੁਮਾਰ ਲਾਹੌਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਜਟ ਵਿੱਚ ਮਾਣ ਭੱਤੇ ਤੇ ਕੰਮ ਕਰਦੀਆਂ ਮਿਡ ਡੇਅ ਮੀਲ ਵਰਕਰਾਂ ਨੂੰ ਘੱਟੋ ਘਟ ਉਜਰਤ ਦੇਣ ਲਈ ਕੁਝ ਨਹੀਂ ਕੀਤਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕੀਤਾ, ਡੀ ਏ ਦੀ ਕਿਸ਼ਤ 12% ਜਾਰੀ ਨਹੀਂ ਕੀਤੀ, ਭੱਤੇ ਬਹਾਲ ਨਹੀਂ ਕੀਤੇ, ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ, ਏਸੀਪੀ ਸਕੀਮ ਸ਼ੁਰੂ ਨਹੀਂ ਕੀਤੀ, ਪੇ ਕਮਿਸ਼ਨ ਦਾ ਬਕਾਇਆ ਵੀ 2028 ਵਿੱਚ ਦੇਣ ਦਾ ਐਲਾਨ ਵੀ ਇੱਕ ਕੋਝਾ ਮਜਾਕ ਕੀਤਾ ਗਿਆ ਹੈ। ਆਗੂਆਂ ਕਿਹਾ ਕਿ ਜੇਕਰ ਜਲਦੀ ਮੰਗਾਂ ਦਾ ਹੱਲ ਨਾ ਕੀਤਾ ਤਾਂ 10 ਅਪਰੈਲ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ।
ਇਸ ਮੌਕੇ ਮਿਡ ਡੇਅ ਮੀਲ ਵਰਕਰ ਯੂਨੀਅਨ ਦੀ ਜਿਲ੍ਹਾ ਪਰਧਾਨ ਮਨਜੀਤ ਕੌਰ ਵੜਚ, ਇੰਦਰਜੀਤ ਕੌਰ, ਸੁਰਜੀਤ, ਡਿੰਪਲ, ਰੀਟਾ,ਮੋਨਿਕਾ,ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਕੁਲਦੀਪ ਪੂਰੋਵਾਲ, ਦਿਲਦਾਰ ਭੰਡਾਲ, ਗੁਰਪਰੀਤ ਰੰਗੀਲਪੁਰ,ਸੁਖਵਿੰਦਰ ਬਟਾਲਾ, ਤਰਸੇਮ ਸਿੰਘ, ਪੀ ਡਬਲਿਊ ਫੀਲਡ ਐਂਡ ਵਰਕਸ਼ਾਪ ਯੂਨੀਅਨ ਦੇ ਆਗੂ ਹਰਪਾਲ ਸਿੰਘ ਆਦਿ ਹਾਜ਼ਰ ਸਨ। ਇੱਕ ਵੱਖਰੇ ਮਤੇ ਰਾਹੀਂ ਪੰਜਾਬ ਸੁਬਾਡੀਨੇਟ ਸਰਵਿਸਜ਼ ਵਲੋਂ ਅਧਿਆਪਕ ਮਨਜੀਤ ਸਿੰਘ ਨਾਲ ਪ੍ਰਿੰਸੀਪਲ ਵੱਲੋਂ ਉਹਨਾਂ ਦੇ ਭਤੀਜੇ ਨੂੰ ਨਕਲ ਨਾ ਕਰਵਾਉਂਣ ਕਰਕੇ ਬਦਸਲੂਕੀ ਦੀ ਸਖਤ ਨਿੰਦਾ ਕੀਤੀ ਗਈ ਅਤੇ ਪ੍ਰਸ਼ਾਸਨ ਤੋਂ ਅਧਿਆਪਕ ਨੂੰ ਜ਼ਲਦੀ ਇਨਸਾਫ਼ ਦੇਣ ਦੀ ਮੰਗ ਕੀਤੀ ਗਈ।