← ਪਿਛੇ ਪਰਤੋ
ਅਦਾਲਤ ਵੱਲੋਂ ਸੜਕ ਦੁਰਘਟਨਾ ਦੇ ਮਾਮਲੇ 'ਚੋਂ 2 ਵਿਅਕਤੀ ਬਾਇੱਜ਼ਤ ਬਰੀ
ਮਨਜੀਤ ਸਿੰਘ ਢੱਲਾ
ਜੈਤੋ,30 ਮਾਰਚ 2025 - ਜੁਡੀਸ਼ੀਅਲ ਮਜਿਸਟ੍ਰੇਟ ਦਰਜਾ ਪਹਿਲਾ ਚੰਦਨ ਦੀ ਅਦਾਲਤ ਨੇ ਤਰਰੀਬਨ ਸਾਢੇ ਪੰਜ ਸਾਲ ਪੁਰਾਣੇ ਸੜਕ ਦੁਰਘਟਨਾ ਦੇ ਮੁਕੱਦਮੇ ਦਾ ਫੈਸਲਾ ਸੁਣਾਉਂਦੇ ਹੋਏ ਦੋ ਵਿਅਕਤੀਆਂ ਨੂੰ ਸਬੂਤਾਂ ਤੇ ਗਵਾਹਾਂ ਦੀ ਘਾਟ ਕਾਰਨ ਬਾਇੱਜ਼ਤ ਬਰੀ ਕਰ ਦਿੱਤਾ ਹੈ । ਸਫਾਈ ਕਰਤਾ ਦੇ ਵਕੀਲ ਅਮਿਤ ਕੁਮਾਰ ਮਿੱਤਲ ਜੈਤੋ ਨੇ ਦੱਸਿਆ ਕਿ ਵਾਸੀ ਨਾਨਕ ਨਗਰੀ ਮੋਗਾ ਰੋਡ ਕੋਟਕਪੂਰਾ ਦੇ ਇਕ ਵਿਅਕਤੀ ਦੇ ਬਿਆਨ 'ਤੇ ਥਾਣਾ ਸਿਟੀ ਕੋਟਕਪੂਰਾ ਵਿਖੇ ਇਕ ਡਸਟਰ ਗੱਡੀ ਦੇ ਸਾਬਕਾ ਕੈਬਨਿਟ ਮੰਤਰੀ ਸਵਰਗੀ ਗੁਰਦੇਵ ਸਿੰਘ ਬਾਦਲ ਦੇ ਪੋਤੇ ਭੁਪਿੰਦਰ ਸਿੰਘ ਉਰਫ਼ (ਲਾਲੀ ਬਾਦਲ) ਪੁੱਤਰ ਸੂਬਾ ਸਿੰਘ ਬਾਦਲ ਵਾਸੀ ਫਰੀਦਕੋਟ ਤੇ ਇਸ ਦੇ ਸਾਥੀ ਤਾਰ ਸਿੰਘ ਪੁੱਤਰ ਛੋਟੂ ਵਾਸੀ ਫਰੀਦਕੋਟ ਦੇ ਖਿਲਾਫ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਜਿਸ 'ਤੇ ਮਾਣਯੋਗ ਅਦਾਲਤ ਨੇ ਮੁੱਦਈ ਵੱਲੋਂ ਪੁਖਤਾ ਸਬੂਤ ਪੇਸ਼ ਨਾ ਕਰਨ ਤੇ ਸਫਾਈ ਕਰਤਾ ਦੇ ਐਡਵੋਕੇਟ ਅਮਿਤ ਮਿੱਤਲ ਜੈਤੋ ਦੀਆਂ ਦਲੀਲਾਂ ਦੇ ਨਾਲ ਸਹਿਮਤ ਹੁੰਦੇ ਹੋਏ ਲਾਲੀ ਬਾਦਲ ਉਰਫ ਭੁਪਿੰਦਰ ਸਿੰਘ ਤੇ ਤਾਰ ਸਿੰਘ ਨੂੰ ਬਾਇੱਜ਼ਤ ਅਦਾਲਤ ਬਰੀ ਕਰ ਦਿੱਤਾ ਹੈ। ਇਸ ਮੌਕੇ ਲਾਲੀ ਬਾਦਲ ਅਤੇ ਉਸਦੇ ਸਾਥੀ ਵੱਲੋਂ ਮਾਨਯੋਗ ਅਦਾਲਤ ਅਤੇ ਐਡਵੋਕੇਟ ਅਮਿਤ ਮਿੱਤਲ ਦਾ ਇਸ ਫੈਸਲੇ ਤੇ ਧੰਨਵਾਦ ਕੀਤਾ ।
Total Responses : 0