ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਵਲੋਂ ਰੋਜ਼ਾ ਇਫ਼ਤਾਰ ਪਾਰਟੀ
ਰੋਜ਼ਾ ਜਿਥੇ ਇਨਸਾਨ ਅੰਦਰ ਤਕਵਾ ਪਰਹੇਜ਼ਗਾਰੀ ਪੈਦਾ ਕਰਦਾ ਹੈ ਉਥੇ ਹੀ ਇਸ ਦੇ ਸਰੀਰ ਲਈ ਬੇਹੱਦ ਮੁਫੀਦ - ਮੁਹੰਮਦ ਨਜ਼ੀਰ ਸਹਿਬ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 24 ਮਾਰਚ 2025- ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਵਲੋਂ ਮਿਉਸੀਪਲ ਕਲੱਬ ਮਲੇਰਕੋਟਲਾ ਵਿਖੇ ਰੋਜ਼ਾ ਇਫ਼ਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ| ਉਪਰੋਕਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਲੇਰਕੋਟਲਾ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ ਅਤੇ ਸਕੱਤਰ ਐਡਵੋਕੇਟ ਮੁਹੰਮਦ ਅਸਲਮ ਨੇ ਦੱਸਿਆ ਕਿ ਇਸ ਰੋਜ਼ਾ ਇਫ਼ਤਾਰ ਪਾਰਟੀ ਵਿੱਚ ਸੈਸ਼ਨ ਜੱਜ ਪਰਮਿੰਦਰ ਸਿੰਘ ਗਰੇਵਾਲ ਫੈਮਿਲੀ ਕੋਰਟ ਜੱਜ ਅਮਰਿੰਦਰ ਸਿੰਘ ਜੂਨੀਅਰ ਡਿਵੀਜ਼ਨ ਜੱਜ ਜਿੰਦਰਪਾਲ ਸਿੰਘ ਜੱਜ ਅਕਬਰ ਖਾਨ ਪਟਿਆਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਗੁਰਤੇਜ ਸਿੰਘ ਗਰੇਵਾਲ ਮੈਂਬਰ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਿਸ਼ੇਸ਼ ਤੌਰ ਦੇਸ਼ ਸ਼ਿਰਕਤ ਕਰਦਿਆਂ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਹਿੰਦੂ, ਮੁਸਲਿਮ ਅਤੇ ਸਿੱਖ ਭਾਈਚਾਰੇ ਦੇ ਵਕੀਲ ਭਾਈਚਾਰੇ ਨੇ ਇਕੱਠੇ ਰੋਜ਼ਾ ਇਫ਼ਤਾਰ ਕੀਤਾ| ਇਸ ਮੌਕੇ ਤੇ ਮਾਸਟਰ ਮੁਹੰਮਦ ਨਜ਼ੀਰ ਸਹਿਬ ਪ੍ਰਧਾਨ ਜਮਾਤ ਇਸਲਾਮੀ ਨੇ ਰੋਜ਼ੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਜ਼ਾ ਜਿਥੇ ਇਨਸਾਨ ਅੰਦਰ ਤਕਵਾ ਪਰਹੇਜ਼ਗਾਰੀ ਪੈਦਾ ਕਰਦਾ ਹੈ ਉਥੇ ਹੀ ਇਸ ਦੇ ਸਰੀਰ ਲਈ ਬੇਹੱਦ ਮੁਫੀਦ ਦੱਸਦਿਆਂ ਉਨ੍ਹਾਂ ਰੋਜ਼ੇ ਦੀ ਫਜੀਲਤ ਬਿਆਨ ਕੀਤੀ |
ਇਸ ਮੌਕੇ ਪ੍ਰਧਾਨ ਬਾਰ ਐਸੋਸੀਏਸ਼ਨ ਐਡਵੋਕੇਟ ਅਰਵਿੰਦਰ ਸਿੰਘ ਮਾਵੀ ਨੇ ਕਿਹਾ ਕਿ ਰੋਜ਼ਾ ਰੱਖਣ ਲੈ ਕੇ ਭਾਵੇਂ ਮਾਸਟਰ ਮੁਹੰਮਦ ਨਜ਼ੀਰ ਸਾਹਿਬ ਨੇ ਬਹੁਤ ਸਾਰੀਆਂ ਇਸ ਦੀਆਂ ਫਜ਼ੀਲਤਾਂ ਦੱਸੀਆ ਹਨ ਜਿਸ ਤੋਂ ਕੋਈ ਇਨਕਾਰੀ ਨਹੀਂ ਇਸ ਤੋਂ ਇਲਾਵਾ ਜੋ ਮੇਰੇ ਨਜ਼ਦੀਕ ਵੱਡੀ ਫ਼ਜੀਲਤ ਹੈ ਉਹ ਇਸ ਤਰ੍ਹਾਂ ਦੇ ਅਫਤਾਰੀ ਪ੍ਰੋਗਰਾਮ ਵਿੱਚ ਆਪਸੀ ਭਾਈਚਾਰਕ ਸਾਂਝ ਪੈਦਾ ਕਰਨ ਦੀ ਹੈ ਜੋ ਉਹਨਾਂ ਦੀ ਬਾਰ ਵੱਲੋਂ ਵੀ ਪਿਛਲੇ ਕਈ ਸਾਲਾਂ ਤੋਂ ਕੀਤੀ ਜਾਂਦੀ ਆ ਰਹੀ ਹੈ ਅਤੇ ਅੱਗੋਂ ਵੀ ਇਹ ਜਾਰੀ ਰਹੇਗੀ।ਇਸ ਮੌਕੇ ਤੇ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ, ਪ੍ਰਧਾਨ ਅਰਵਿੰਦ ਸਿੰਘ ਮਾਵੀ, ਐਡਵੋਕੇਟ ਮਨਦੀਪ ਸਿੰਘ ਚਹਿਲ, ਸਾਬਕਾ ਚੇਅਰਮੈਨ ਐਡਵੋਕੇਟ ਸ਼ਮਸ਼ਾਦ ਅਲੀ ਮੈਂਬਰ ਪੰਜਾਬ ਵਕਫ ਬੋਰਡ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਤੇ ਬਾਰ ਦੇ ਜ਼ਿਲ੍ਹਾ ਸਕੱਤਰ ਮੁਹੰਮਦ ਅਸਲਮ,ਵਾਈਸ ਪ੍ਰਧਾਨ ਮੁਹੰਮਦ ਕਾਸਿਮ, ਜੁਆਇੰਟ ਸਕੱਤਰ ਸੌਰਵ ਸਿੰਗਲਾ ਕੈਸ਼ੀਅਰ ਮੁਹੰਮਦ ਲਿਆਸ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ,ਅਬਦੁਲ ਸੱਤਾਰ ਰੋਹੀੜਾ, ਐਡਵੋਕੇਟ ਹਰਦੀਪ ਸਿੰਘ ਖੱਟੜਾ, ਰਵਿੰਦਰ ਸਿੰਘ ਢੀਂਡਸਾ,ਨਰਿੰਦਰ ਕੁਮਾਰ ਪੁਰੀ, ਐਡਵੋਕੇਟ ਮਾਨਵ ਸਨੇਹਪਾਲ, ਕਰਮਜੀਤ ਸਿੰਘ ਸੋਹੀ, ਅਮਨਦੀਪ ਕਲਿਆਣ,ਪ੍ਰਦੀਪ ਭਨੋਟ,ਐਡਵੋਕੇਟ ਰਿਸ਼ਵ ਜੈਨ, ਜਸਪ੍ਰੀਤ ਸਿੰਘ ਬਰਾੜ, ਗਜ਼ਨਫ਼ਰ ਸਿਰਾਜ, ਮੁਹੰਮਦ ਆਦਿਲ, ਬਲਵਿੰਦਰ ਸਿੰਘ ਔਲਖ, ਚੌਧਰੀ ਸਾਜਿਦ ਜਮੀਲ, ਮੁਹੰਮਦ ਸਲੀਮ, ਲਿਆਕਤ ਅਲੀ, ਆਸਿਫ਼ ਖ਼ਾਨ,ਤੀਰਥ ਸਿੰਘ ਧਨੋਆ, ਤਨਵੀਰ ਅਹਿਮਦ, ਨੌਸ਼ਾਦ ਅਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਕੀਲ ਭਾਈਚਾਰਾ ਮੌਜੂਦ ਸੀ।