ਪੰਡੋਲੀ ਧਾਮ ਨੂੰ ਚਲੀ ਪੈਦਲ ਯਾਤਰਾ ਦਾ ਸਨਾਤਨ ਚੇਤਨਾ ਮੰਚ ਨੇ ਕੀਤਾ ਸਵਾਗਤ
ਰੋਹਿਤ ਗੁਪਤਾ
ਗੁਰਦਾਸਪੁਰ 24 ਮਾਰਚ 2025- ਗੁਰਦਾਸਪੁਰ ਤੋਂ ਹਰ ਸਾਲ ਪੰਡੋਰੀ ਧਾਮ ਲਈ ਪੈਦਲ ਯਾਤਰਾ ਯੋਗੀ ਰਾਜ ਭਗਵਾਨ ਸ੍ਰੀ ਨਰਾਇਣ ਦੀ ਜੈਅੰਤੀ ਤੇ ਚਲਦੀ ਹੈ । ਸ਼ੋਭਾ ਯਾਤਰਾ ਵਿੱਚ ਸ਼ਰਧਾਲੂ ਸੈਂਕੜਿਆਂ ਦੀ ਗਿਣਤੀ ਵਿੱਚ ਨੱਚਦੇ ਗਾਉਂਦੇ ਅਤੇ ਗੁਣਗਾਨ ਕਰਦੇ ਪੈਦਲ ਪੰਡੋਰੀ ਧਾਮ ਪਹੁੰਚਦੇ ਹਨ । ਰਸਤੇ ਵਿੱਚ ਜਗ੍ਹਾ ਜਗ੍ਹਾ ਤੇ ਪੈਦਲ ਯਾਤਰਾ ਵਿੱਚ ਸ਼ਾਮਿਲ ਸ਼ਰਧਾਲੂਆਂ ਦੇ ਲਈ ਲੰਗਰ ਅਤੇ ਹੋਰ ਖਾਣ ਪੀਣ ਦੇ ਸਮਾਨ ਸਟਾਲ ਲਾਏ ਜਾਂਦੇ ਹਨ ।
ਇਸ ਵਾਰ ਵੀ ਇਹ ਪੈਦਲ ਯਾਤਰਾ ਸਵੇਰੇ ਤੜਕਸਾਰ ਗੋਲ ਮੰਦਰ ਤੋਂ ਸ਼ੁਰੂ ਹੋਈ ਅਤੇ ਕਰੀਬ ਅੱਠ ਕਿਲੋਮੀਟਰ ਦਾ ਪੈਦਲ ਸਫਰ ਤੈਅ ਕਰਕੇ ਪੰਡੋਰੀ ਧਾਮ ਪਹੁੰਚੀ। ਸਨਾਤਨ ਚੇਤਨਾ ਮੰਚ ਵੱਲੋਂ ਜਹਾਜ ਚੌਂਕ ਵਿਖੇ ਪੈਦਲ ਯਾਤਰਾ ਵਿੱਚ ਸ਼ਾਮਿਲ ਰੱਥ ਅਤੇ ਸ਼ਰਧਾਲੂਆ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ ਅਤੇ ਸ਼ਰਧਾਲੂਆਂ ਦੇ ਜਲ ਪਾਨ ਦੀ ਵਿਵਸਥਾ ਵੀ ਕੀਤੀ ਗਈ।
ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਇਸ ਮੌਕੇ ਕਿਹਾ ਕਿ ਅਜਿਹਿਆਂ ਧਾਰਮਿਕ ਗਤੀਵਿਧੀਆਂ ਨਾ ਸਿਰਫ ਧਰਮ ਪ੍ਰਤੀ ਸਾਡੀ ਸ਼ਰਧਾ ਬਲਕਿ ਆਪਸੀ ਭਾਈਚਾਰਾ ਤੇ ਮੇਲਜੌਲ ਵੀ ਵਧਾਉਂਦੀਆਂ ਹਨ, ਇਸ ਲਈ ਸਾਰਿਆਂ ਨੂੰ ਵੱਧ ਚੜ ਕੇ ਅਜਿਹੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕਰਨੀ ਚਾਹੀਦੀ ਹੈ। ਇਸ ਮੌਕੇ ਸੁਭਾਸ਼ ਭੰਡਾਰੀ, ਅਨਮੋਲ ਸ਼ਰਮਾ , ,ਵਿਸ਼ਾਲ ਸ਼ਰਮਾ , ਭਰਤ ਗਾਬਾ, ਜੁਗਲ ਕਿਸ਼ੋਰ , ਵਿਸ਼ਾਲ ਅਗਰਵਾਲ, ਅਮਿਤ ਭੰਡਾਰੀ ਸੁਰਿੰਦਰ ਮਹਾਜਨ , ਰਿੰਕੂ ਮਹਾਜਨ ਸੰਜੀਵ ਪਰਭਾਕਰ ਆਦਿ ਵੀ ਹਾਜਰ ਸਨ।