ਜੇਕਰ 'ਸੱਚ ਦੀ ਆਵਾਜ਼' ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਕਦੇ ਨਹੀਂ ਹੋਣ ਦੇਵਾਂਗੇ : ਗੋਰਾ ਮੱਤਾ
- 3 ਮਾਰਚ ਨੂੰ ਇਨਸਾਫ ਪਸੰਦ ਜਥੇਬੰਦੀਆਂ ਦਾ ਬਠਿੰਡਾ ਦੇ ਐੱਸਐੱਸਪੀ ਦਫਤਰ ਅੱਗੇ ਹੋਵੇਗਾ ਵੱਡਾ ਇਕੱਠ - ਮੱਤਾ
ਮਨਜੀਤ ਸਿੰਘ ਢੱਲਾ
ਜੈਤੋ,01 ਮਾਰਚ 2025 - ਜੇਕਰ ਤੁਸੀਂ 'ਸੱਚ ਦੀ ਆਵਾਜ਼' ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਇਹ ਕਦੇ ਨਹੀਂ ਹੋਣ ਦੇਵਾਂਗੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਅੰਗਰੇਜ਼ ਸਿੰਘ ਗੋਰਾ ਮੱਤਾ ਨੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ "ਲੋਕ ਆਵਾਜ" ਟੀ. ਵੀ ਚੈਨਲ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਜੈਤੋ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਬਲਕਾਰ ਸਿੰਘ ਸਿੱਧੂ ਰਾਮਪੁਰਾ ਦੇ ਕਹਿਣ ਤੇ ਆਪਣੇ ਸਾਥੀਆਂ ਤੋਂ ਝੂਠੇ ਪਰਚੇ ਦਰਜ ਕਰਵਾਏ ਗਏ ਹਨ ਉਨ੍ਹਾਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਤਾਂ ਮਜ਼ਦੂਰਾਂ ਅਤੇ ਆਮ ਲੋਕਾਂ ਤੇ ਸਰਕਾਰ ਆਪਣੀ ਮਨਮਰਜ਼ੀ ਨਾਲ ਅਤਿਆਚਾਰ ਕਰਦੀ ਰਹੇ। ਅੱਗੇ ਗਲਬਾਤ ਜਾਰੀ ਕਰਦਿਆਂ ਕਿਹਾ ਕਿ ਅਸੀਂ ਮਜ਼ਦੂਰ ਜਥੇਬੰਦੀਆਂ ਵੱਲੋਂ ਪੁਰਜ਼ੋਰ ਇਸ ਦੀ ਨਿਖੇਦੀ ਕਰਦੇ ਹਾਂ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਮਜ਼ਦੂਰਾਂ ਤੇ ਝੂਠੇ ਪਰਚੇ ਪਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ ਤਿੰਨ ਮਾਰਚ ਨੂੰ ਐੱਸਐੱਸਪੀ ਬਠਿੰਡਾ ਦੇ ਦਫ਼ਤਰ ਅੱਗੇ ਲੋਕਾਂ ਨੂੰ ਪਹੁੰਚਣ ਅਪੀਲ ਕੀਤੀ।
ਜਿਥੇ ਸਾਰੇ ਪੰਜਾਬ ਵਿੱਚ ਸਮੇਂ ਦੀ ਸਰਕਾਰ ਵੱਲੋਂ ਮਜ਼ਦੂਰਾਂ ਤੇ ਕਿਸਾਨਾਂ ਨਾਲ ਜਬਰ ਹੋ ਰਹੇ ਉਥੇ ਹੀ ਪੰਜਾਬ ਦੇ ਪੱਤਰਕਾਰਾਂ ਨਾਲ ਵੀ ਜਬਰ ਹੋ ਰਹੇ ਹਨ,ਅਸੀਂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਵੱਡੀ ਗਿਣਤੀ ਵਿੱਚ ਬਠਿੰਡੇ ਸ਼ਾਮਿਲ ਹੋਣ ਅਤੇ ਪੱਤਰਕਾਰ ਭਾਈਚਾਰੇ ਦੇ ਹੱਕ ਵਿਚ ਡਟ ਕੇ ਹਮਾਇਤ ਕਰਾਂਗੇ।