ਰਾਏਕੋਟ : ਪਿੰਡ ਚੰਨਣਵਾਲ 'ਚ ਅੱਖਾਂ ਦਾ 10ਵਾਂ ਮੁਫ਼ਤ ਕੈਂਪ 2 ਮਾਰਚ ਨੂੰ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ -ਇਲਾਕੇ ਦੇ ਪਿੰਡ ਚੰਨਣਵਾਲ(ਨੇੜੇ : ਮਹਿਲ ਕਲਾਂ) ਵਿਖੇ ਉੱਥੋਂ ਦੀ ਗ੍ਰਾਮ ਪੰਚਾਇਤ, ਐਨ.ਆਰ.ਆਈ.ਵੀਰਾਂ, ਨਗਰ ਨਿਵਾਸੀਆਂ ਅਤੇ ਸਤਿਕਾਰ ਕਮੇਟੀ ਵੱਲੋਂ ਅੱਖਾਂ ਦਾ 10ਵਾਂ ਮੁਫ਼ਤ ਆਪ੍ਰੇਸ਼ਨ ਕੈਂਪ 2 ਮਾਰਚ,ਦਿਨ ਐਤਵਾਰ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਲਗਾਇਆ ਜਾ ਰਿਹਾ ਹੈ।
ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਉੱਘੇ ਸਮਾਜ ਸੇਵਕ ਸ੍ਰ.ਸਮਸ਼ੇਰ ਸਿੰਘ ਤੱਤਲਾ(ਚੰਨਣਵਾਲ)ਨੇ ਦੱਸਿਆ ਕਿ ਅੱਖਾਂ ਦਾ ਇਹ ਫਰੀ ਕੈਂਪ "ਪਰੇਮ ਅੱਖਾਂ ਦਾ ਹਸਪਤਾਲ ਅਤੇ ਜ਼ਨਾਨਾ ਰੋਗਾਂ ਦਾ ਹਸਪਤਾਲ" ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।ਇਸ ਮੌਕੇ ਮਰੀਜ਼ਾਂ ਨੂੰ ਦਵਾਈਆਂ/ਐਨਕਾਂ/ਲੈੱਨਜ਼ ਮੁਫ਼ਤ ਤੌਰ 'ਤੇ ਮੁੁਹੱਈਆ ਕਰਵਾਏ ਜਾਣਗੇ।
ਸ਼ਮਸ਼ੇਰ ਸਿੰਘ ਤੱਤਲਾ(ਚੰਨਣਵਾਲ) ਨੇ ਮਰੀਜ਼ਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣਾ ਅਧਾਰ ਕਾਰਡ ਨਾਲ ਲੈ ਕੇ ਆਉਣ ਅਤੇ ਕੇਸੀ ਇਸ਼ਨਾਨ ਕਰਕੇ ਆਉਣ। ਮਰੀਜ਼ਾਂ ਤੇ ਵਾਰਸਾਂ ਦੇ ਖਾਣੇ ਦਾ ਪ੍ਰਬੰਧ ਮੁਫ਼ਤ ਹੋਵੇਗਾ। ਉਨ੍ਹਾਂ ਲੋੜਵੰਦ ਮਰੀਜ਼ਾਂ ਨੂੰ ਇਸ ਕੈਂਪ ਦਾ ਫ਼ਾਇਦਾ ਉਠਾਉਣ ਦੀ ਅਪੀਲ ਕੀਤੀ ਹੈ।