ਨਾਲੋਂ ਨਾਲ ਵਿਕ ਰਹੀ ਹੈ ਕਿਸਾਨ ਦੀ ਕਣਕ, ਲਿਫਟਿੰਗ ਵੀ ਪਹੁੰਚੀ ਰਿਕਾਰਡ ਪੱਧਰ ਤੇ
- ਕਿਸਾਨਾਂ ਨੂੰ 1209 ਕਰੋੜ ਰੁਪਏ ਦੀ ਹੋਈ ਅਦਾਇਗੀ ਫਾਜਿਲਕਾ 27 ਅਪ੍ਰੈਲ
ਫਾਜ਼ਿਲਕਾ : ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਨਾਲੋਂ ਨਾਲ ਵਿਕ ਰਹੀ। ਆਂਕੜੇ ਇਸਦੀ ਗਵਾਹੀ ਭਰਦੇ ਹਨ। ਬੀਤੇ ਇੱਕ ਦਿਨ ਵਿੱਚ 45694 ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ ਅਤੇ ਇੱਕ ਦਿਨ ਦੌਰਾਨ 44,807 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ। ਇਹ ਅੰਕੜੇ ਤਸਦੀਕ ਕਰਦੇ ਹਨ ਕਿ ਕਿਸਾਨ ਨੂੰ ਮੰਡੀ ਵਿੱਚ ਕਣਕ ਵੇਚਣ ਲਈ ਕੋਈ ਇੰਤਜ਼ਾਰ ਕਰਨਾ ਨਹੀਂ ਪੈ ਰਿਹਾ ਅਤੇ ਉਸਦੀ ਫਸਲ ਨਾਲੋਂ ਨਾਲ ਵਿਕ ਰਹੀ ਹੈ। ਉੱਥੇ ਹੀ ਜਿਲ੍ਹੇ ਦੀਆਂ ਮੰਡੀਆਂ ਵਿੱਚ ਪਿਛਲੇ ਸਾਲ ਦੀ ਕੁੱਲ ਆਮ ਦਾ 72 ਫੀਸਦੀ ਅਨਾਜ ਪਹੁੰਚ ਚੁੱਕਾ ਹੈ ।
ਜਿਲਾ ਫੂਡ ਸਪਲਾਈ ਕੰਟਰੋਲਰ ਵੰਦਨਾ ਕੰਬੋਜ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਦੀਆਂ ਮੰਡੀਆਂ ਵਿੱਚ ਕੁੱਲ 5,61013 ਮੀਟਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਜਦਕਿ ਲਿਫਟਿੰਗ ਦੇ ਕੰਮ ਵਿੱਚ ਵੀ ਹੁਣ ਵੱਡੇ ਪੱਧਰ ਤੇ ਤੇਜੀ ਆਈ ਹੈ ਅਤੇ ਬੀਤੇ ਇੱਕ ਦਿਨ ਵਿੱਚ ਹੀ 34,293 ਮੀਟਰਿਕ ਟਨ ਕਣਕ ਦੀ ਲਿਫਟਿੰਗ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਇੱਕ ਦਿਨ ਵਿੱਚ ਲਿਫਟਿੰਗ ਦਾ ਇਹ ਇੱਕ ਰਿਕਾਰਡ ਹੈ । ਇਸ ਦੇ ਨਾਲ ਹੀ ਕਿਸਾਨਾਂ ਨੂੰ ਹੁਣ ਤੱਕ 1209.59 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਗਈ ਹੈ। ਕਿਸਾਨਾਂ ਨੂੰ 48 ਘੰਟੇ ਵਿੱਚ ਅਦਾਇਗੀ ਕਰਨ ਦਾ ਨਿਯਮ ਹੈ ਪਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ 48 ਘੰਟੇ ਤੋਂ ਪਹਿਲਾਂ ਹੀ ਅਦਾਇਗੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਹੁਣ ਜਿਆਦਾ ਫਸਲ ਦਾ ਹਿੱਸਾ ਮੰਡੀ ਵਿੱਚ ਪਹੁੰਚ ਚੁੱਕਾ ਹੈ ਇਸ ਲਈ ਆਮਦ ਘਟਣ ਲੱਗੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਮੰਡੀਆਂ ਪੂਰੀ ਤਰਹਾਂ ਖਾਲੀ ਹੋ ਜਾਣਗੀਆਂ ਕਿਉਂਕਿ ਹੁਣ ਲਿਫਟਿੰਗ ਆਪਣੇ ਰਿਕਾਰਡ ਪੱਧਰ ਤੇ ਪਹੁੰਚ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਪਨ ਗਰੇਨ ਵੱਲੋਂ ਹੁਣ ਤੱਕ ਜਜ਼ਿਲ੍ਹੇ ਵਿੱਚ 1,43,587 ਮੀਟਰਿਕ ਟਨ, ਮਾਰਕ ਫੈਡ ਵੱਲੋਂ 1488540ਮੀਟਰਿਕ ਟਨ ਪਨਸਪ ਵੱਲੋਂ 139675 ਟਨ, ਪੰਜਾਬ ਰਾਜ ਵੇਅਰ ਹਾਊਸਿੰਗ ਕਾਰਪੋਰੇਸ਼ਨ ਵੱਲੋਂ 87796 ਮੀਟਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਵੱਲੋਂ 41101 ਟਨ ਕਣਕ ਦੀ ਖਰੀਦ ਕੀਤੀ ਗਈ।