ਗੁਰਭਜਨ ਗਿੱਲ ਦਾ ਹਾਲਚਾਲ ਜਾਨਣ ਲਈ ਹਸਪਤਾਲ ਪਹੁੰਚੇ ਸੰਤ ਬਲਬੀਰ ਸਿੰਘ ਸੀਚੇਵਾਲ
ਲੁਧਿਆਣਾ, 27 ਮਾਰਚ 2025 - ਗੋਡਿਆਂ ਦੀ ਸਰਜਰੀ ਕਾਰਨ ਗੁਰਭਜਨ ਗਿੱਲ ਲੁਧਿਆਣਾ ਦੇ ਦਯਾਨੰਦ ਹਸਪਤਾਲ 'ਚ ਦਾਖਲ ਹਨ। ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਜਾਨਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਹਸਪਤਾਲ ਪਹੁੰਚੇ।
ਇਸ ਮੌਕੇ ਗੁਰਭਜਨ ਗਿੱਲ ਨੇ ਕਿਹਾ ਕਿ, "ਅੱਜ ਸੰਤ ਬਲਬੀਰ ਸਿੰਘ ਸੀਚੇਵਾਲ ਮੈਨੂੰ ਮਿਲਣ ਲਈ ਦਯਾਨੰਦ ਹਸਪਤਾਲ ਲੁਧਿਆਣਾ ਆਏ। ਗੋਡਿਆਂ ਦੀ ਸਰਜਰੀ ਕਾਰਨ ਮੈਂ ਇੱਥੇ ਦਾਖ਼ਲ ਹਾਂ। ਮੇਰੀ ਸਰਜਰੀ ਕਰਨ ਵਾਲੇ ਡਾ. ਅਨੁਭਵ ਸ਼ਰਮਾ ਨਾਲ ਉਨ੍ਹਾਂ ਵਿਚਾਰ ਚਰਚਾ ਕੀਤੀ। ਮੇਰਾ ਮਿੱਤਰ ਅਰੁਣ ਸ਼ਰਮਾ, ਮੇਰਾ ਵਿਦਿਆਰਥੀ ਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਖੇਤੀ ਇੰਜਨੀਅਰ ਡਾ. ਹ ਸ ਸਿੱਧੂ(ਪੀ ਏ ਯੂ) ਜਗਦੀਸ਼ ਪਾਲ ਸਿੰਘ ਗਰੇਵਾਲ ਸਾਬਕਾ ਸਰਪੰਚ ਪਿੰਡ ਦਾਦ(ਲੁਧਿਆਣਾ) ਤੇ ਪੱਤਰਕਾਰ ਪਾਲ ਸਿੰਘ ਨੌਲੀ (ਜਲੰਧਰ)ਇਸ ਮੌਕੇ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨਾਲ ਵਿਚਾਰ ਵਟਾਂਦਰਾ ਕਰਦੇ ਰਹੇ। ਮੇਰੀ ਜੀਵਨ ਸਾਥਣ ਜਸਵਿੰਦਰ ਕੌਰ ਤੇ ਪੁੱਤਰ ਨੇ ਬਾਬਾ ਜੀ ਵੱਲੋਂ ਖ਼ਬਰ ਸਾਰ ਲੈਣ ਲਈ ਧੰਨਵਾਦ ਕੀਤਾ।"