ਉਪਕਾਰ ਸੋਸਾਇਟੀ ਤੇ ਦੁਆਬਾ ਸਿੱਖ ਨੈਸ਼ਨਲ ਸ.ਸ.ਸਕੂਲ ਸਾਂਝੇ ਤੌਰ ਤੇ ਲੜਕੀਆਂ ਦੀ ਆਤਮ ਨਿਰਭਰਤਾ ਲਈ ਕੋਰਸ ਕਰਵਾਉਣਗੇ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 01 ਮਾਰਚ,2025 - ਸਥਾਨਕ ਸਮਾਜ ਸੇਵੀ ਸੰਸਥਾ “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ” ਤੇ “ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ” ਮੈਨੇਜਮੈਂਟ ਵਿਚਕਾਰ ਲੜਕੀਆਂ ਦੀ ਆਤਮ ਨਿਰਭਰਤਾ ਲਈ ਟ੍ਰੇਨਿੰਗ ਪ੍ਰੋਗਰਾਮ ਯੋਜਨਾ ਵਾਰੇ ਲਿਖਤੀ ਸਮਝੌਤਾ ਹੋਇਆ ਹੈ। ਮੀਟਿੰਗ ਦੀ ਪ੍ਰਧਾਨਗੀ ਜੇ ਐਸ ਗਿੱਦਾ ਨੇ ਕੀਤੀ ਤੇ ਸੰਚਾਲਨ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਕੀਤਾ। ਇਸ ਅਨੁਸਾਰ ਸਕੂਲ ਵਲੋਂ ਇਮਾਰਤੀ ਸੇਵਾਵਾਂ ਤੇ ਸੋਸਾਇਟੀ ਵਲੋਂ ਮਸ਼ੀਨਾਂ ਤੇ ਇਨਸਟਰਕਰ ਸੇਵਾਵਾਂ ਦੇਣਾ ਸ਼ਾਮਲ ਹੈ।
ਇਸ ਵਾਰੇ ਸਾਂਝੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਸਕੂਲ ਮੈਨੇਜਮੈਂਟ ਵਲੋਂ ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ ਤੇ ਮੈਨੇਜਰ ਲਹਿੰਬਰ ਸਿੰਘ ਕਿਸ਼ਨਪੁਰਾ, ਸ.ਹਰਵਿੰਦਰ ਸਿੰਘ ਜਦ ਕਿ ਸੋਸਾਇਟੀ ਵਲੋਂ ਮੈਡਮ ਸੁਰਜੀਤ ਕੌਰ ਡੂਲਕੂ, ਮੈਡਮ ਰਾਜਿੰਦਰ ਕੌਰ ਤੂਰ ਤੇ ਮੈਡਮ ਜਯੋਤੀ ਬੱਗਾ ਸ਼ਾਮਲ ਕੀਤੇ ਗਏ ਹਨ ਜੋ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਸਮੇਂ ਸਮੇਂ ਮੀਟਿੰਗਾਂ ਕਰਨਗੇ ਤੇ ਟ੍ਰੇਨਿੰਗ ਨਿਗਰਾਨੀ ਲਈ ਅਧਿਕਾਰਤ ਹੋਵੇਗੀ। ਆਰੰਭ ਵਿੱਚ ਕਟਾਈ ਸਿਲਾਈ ਕੋਰਸ ਆਰੰਭ ਕੀਤਾ ਜਾਵੇਗਾ ਜੋ ਤਿੰਨ ਮਹੀਨੇ ਲਈ ਹੋਵੇਗਾ ਤੇ ਵੀਹ ਲੜਕੀਆਂ/ਮਹਿਲਾਵਾਂ ਤੇ ਅਧਾਰਿਤ ਹੋਵੇਗਾ।
ਉਮੀਦਵਾਰ ਸਕੂਲ ਤੋਂ ਫਾਰਮ ਪ੍ਰਾਪਤ ਕਰਕੇ ਜਮ੍ਹਾਂ ਕਰਵਾ ਸਕਦੇ ਹਨ। ਮੀਟਿੰਗ ਦੇ ਆਰੰਭ ਵਿੱਚ ਵਿਛੜੀਆਂ ਸ਼ਖ਼ਸੀਅਤਾਂ ਐਮ.ਡੀ.ਕੁਲਵੰਤ ਸਿੰਘ ਗਿੱਲ, ਬਾਬਾ ਅਜੀਤ ਸਿੰਘ ਅਲਾਚੌਰ, ਸ.ਕੁਲਜੀਤ ਸਿੰਘ ਦਿਲਬਰ ਤੇ ਸ.ਅਜੀਤ ਸਿੰਘ ਮਾਹਿਲ ਨੂੰ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਪਕਾਰ ਸੋਸਾਇਟੀ ਵਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ ਸੱਤ ਮਾਰਚ ਨੂੰ ਮਨਾਉਣ ਦਾ ਫੈਸਲਾ ਲਿਆ ਗਿਆ। ਮੀਟਿੰਗ ਵਲੋਂ “ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ” ਦੇ ਸਲਾਨਾ ਸਹਾਇਤਾ ਵੰਡ ਸਮਾਗਮ ਦੀ ਪ੍ਰਸੰਸਾ ਕੀਤੀ ਗਈ ਤੇ ਭਾਗ ਲੈਣ ਦਾ ਫੈਸਲਾ ਲਿਆ ਗਿਆ।