← Go Back
ਸਰਕਾਰੀ ਪ੍ਰਾਇਮਰੀ ਸਕੂਲ ਭਗਤਾ ਦੇ ਮੁੱਖ ਅਧਿਆਪਕ ਸਵਰਨ ਸਿੰਘ ਦੀ ਸੇਵਾਮੁਕਤੀ ਮੌਕੇ ਵਿਸ਼ੇਸ਼
ਅਸ਼ੋਕ ਵਰਮਾ
ਬਠਿੰਡਾ, 30 ਮਾਰਚ 2025: ਸਰਕਾਰੀ ਪ੍ਰਾਇਮਰੀ ਸਕੂਲ ਬੱਸ ਅੱਡਾ ਭਗਤਾ ਭਾਈ ਤੋਂ 31 ਮਾਰਚ ਨੂੰ ਸੇਵਾ ਮੁਕਤ ਹੋ ਰਹੇ ਮੁੱਖ ਅਧਿਆਪਕ ਸਵਰਨ ਸਿੰਘ ਦਾ ਜਨਮ 2 ਮਾਰਚ 1967 ਈਸਵੀ ਨੂੰ ਪਿਤਾ ਸ.ਬਲਵੰਤ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਪਿੰਡ ਕੇਸਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਉਹਨਾਂ ਨੇ ਮੁਢਲੀ ਸਿੱਖਿਆ ਪਿੰਡ ਕੇਸਰ ਸਿੰਘ ਵਾਲਾ ਦੇ ਸਕੂਲ ਤੋਂ ਪ੍ਰਾਪਤ ਕੀਤੀ। ਦਸਵੀਂ ਸਰਕਾਰੀ ਹਾਈ ਸਕੂਲ ਭਗਤਾ ਤੋਂ ਪ੍ਰਾਪਤ ਕੀਤੀ। ਹਾਇਰ ਸੈਕੰਡਰੀ ਫਿਰੋਜ਼ਪੁਰ ਤੋਂ ਪਾਸ ਕੀਤੀ। ਸਿਵਲ ਇੰਜਨੀਅਰ ਦਾ ਤਿੰਨ ਸਾਲ ਦਾ ਡਿਪਲੋਮਾ ਜੀ. ਟੀ. ਬੀ. ਗੜ ਤੋਂ ਪਾਸ ਕੀਤਾ। ਗਰੈਜੂਏਸ਼ਨ ਐਸ ਬੀ ਐਸ ਕਾਲਜ ਕੋਟਕਪੂਰਾ ਤੋਂ ਪ੍ਰਾਪਤ ਕੀਤੀ। ਇਗਨੋ ਯੂਨੀਵਰਸਿਟੀ ਤੋਂ ਬੀ ਐਡ ਦੀ ਡਿਗਰੀ ਪ੍ਰਾਪਤ ਕੀਤੀ। ਪਹਿਲੀ ਜੋਇਨਿੰਗ 11 ਦਸੰਬਰ 2001 ਈਸਵੀ ਨੂੰ ਜੀ. ਪੀ. ਐਸ. ਢਿਲਵਾਂ (ਮੋਗਾ) ਵਿਖੇ ਬਤੌਰ ਅਧਿਆਪਕ ਦੇ ਤੌਰ ਤੇ ਸਿੱਖਿਆ ਵਿਭਾਗ ਵਿੱਚ ਆਏ। ਇਸ ਦੌਰਾਨ 2006 ਤੋਂ 2008 ਤੱਕ ਜੀਪੀਐਸ ਥਰਾਜ ਵਿਖੇ ਬਤੌਰ ਅਧਿਆਪਕ ਦੇ ਤੌਰ ਤੇ ਤੈਨਾਤ ਰਹੇ। ਇਸੇ ਤਰ੍ਹਾਂ 14 ਅਗਸਤ 2008 ਨੂੰ ਉਨ੍ਹਾਂ ਦੀ ਬਦਲੀ ਜੀ ਪੀ ਐਸ ਸੈਂਟਰ ਸਕੂਲ ਅੱਡਾ ਭਗਤਾ ਵਿਖੇ ਹੋਈ। ਇਸ ਸਕੂਲ ਵਿੱਚੋਂ 22 ਫਰਵਰੀ 2025 ਨੂੰ ਜੀ.ਪੀ.ਐਸ. ਕਲਿਆਣ ਸੁੱਖਾ ਵਿਖੇ ਬਤੌਰ ਮੁੱਖ ਅਧਿਆਪਕ ਪਦ ਉੱਨਤ ਹੋ ਕੇ ਗਏ। ਸਰਵਿਸ ਦੇ ਦੌਰਾਨ ਹੀ ਆਪਨੇ ਬੀਐਲਓ ਦੀ ਡਿਊਟੀ ਤਨਦੇਹੀ ਨਾਲ ਨਿਭਾਈ ਹੈ। ਜਿਸ ਕਰਕੇ 25 ਜਨਵਰੀ 2019 ਨੂੰ ਆਪ ਜੀ ਨੂੰ ਡੀ ਸੀ ਬਠਿੰਡਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਵਧੀਆ ਸੇਵਾਵਾਂ ਦੇਣ ਦੇ ਬਦਲੇ 2021 ਨੂੰ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਆਪ ਨੂੰ ਵਿਸ਼ੇਸ਼ ਸਨਮਾਨ ਪੱਤਰ ਦਿੱਤਾ। ਸਰਵਿਸ ਦੌਰਾਨ ਅਧਿਆਪਨ ਦੇ ਤੌਰ ਤੇ ਆਪ ਦੀਆਂ ਸੇਵਾਵਾਂ ਬੇਹੱਦ ਸ਼ਾਨਦਾਰ ਅਤੇ ਬੇਦਾਗ ਰਹੀਆਂ । ਸਮੂਹ ਸਿੱਖਿਆ ਵਿਭਾਗ ਅੱਜ 31 ਮਾਰਚ 2025 ਨੂੰ ਆਪਦੇ ਰਿਟਾਇਰਮੈਂਟ ਉੱਤੇ ਵਧਾਈ ਦਿੰਦਾ ਹੈ।
Total Responses : 0