ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਵਿਰਸੇ ਨੂੰ ਸਮਰਪਤਿ ਪ੍ਰੋਗਰਾਮ "ਯਾਦਾਂ ਅਤੀਤ ਦੀਆਂ" ਕਰਵਾਇਆ ਗਿਆ
ਚੰਡੀਗੜ੍ਹ, 9 ਮਾਰਚ 2025 - ਮਿਤੀ 8 ਮਾਰਚ 2025 ਨੂੰ ਪੰਜਾਬ ਆਰਟਸ-ਇੰਟਰਨੈਸ਼ਨਲ ਰਜਿ ਵੱਲੋਂ ਡਾ, ਨਰਿੰਦਰ ਨਿੰਦੀ ਦੀ ਨਿਰਦੇਸ਼ਨ ਹੇਠ ਪੰਜਾਬ ਕਲਾ ਭਵਨ ਸੈਕਟਰ 16 ਰੋਜ਼-ਗਾਰਡਨ ਚੰਡੀਗੜ੍ਹ ਵਿਖੇ ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਵਿਰਸੇ ਨੂੰ ਸਮਰਪਤਿ ਪ੍ਰੋਗਰਾਮ "ਯਾਦਾਂ ਅਤੀਤ ਦੀਆਂ" ਕਰਵਾਇਆ ਗਿਆ। ਇਸ ਦੇ ਮੁੱਖ ਮਹਿਮਾਨ ਗੁਲਸਨ ਢੀਂਗਰਾ ਅਤੇ ਕੁਲਵਿੰਦਰ ਹੀਰ ਢੀਂਗਰਾ ਸੰਚਾਲਨ ਗੁਲਸ਼ਨ ਰੇਡੀਓ ਇੰਗਲੈਂਡ ਸਨ ਅਤੇ ਪ੍ਰਧਾਨਗੀ ਹਰਬਖਸ਼ ਸਿੰਘ ਲਾਟਾ ਅਤੇ ਦਵਿੰਦਰ ਸਿੰਘ ਜੁਗਨੀ ਨੇ ਕੀਤੀ। ਕਾਰਜਕਾਰਨੀ ਮੰਡਲ 'ਚ ਪ੍ਰੋਫੈਸਰ ਸਰਬਜੀਤ ਸਿੰਘ ਅਤੇ ਪ੍ਰੋ. ਗਰਿਮੇਲ ਸਿੰਘ ਮੁੱਖ ਬੁਲਾਰੇ ਸਨ। ਇਨ੍ਹਾਂ ਤੋਂ ਇਲਾਵਾ ਪ੍ਰਿੰਸੀਪਲ ਅਵਤਾਰ ਸਿੰਘ, ਸਿਮਰਤਪਾਲ ਕੌਰ, ਪ੍ਰੀਮਲਜੀਤ, ਹਰਪ੍ਰੀਤ, ਮਲਕੀਤ ਮਟੌਰ, ਸਰਵਨ ਸਿੰਘ, ਜਰਨੈਲ, ਸਨੀ ਸੰਧੂ, ਰਵਿੰਦਰ ਰਵੀ, ਪੂਨਮ ਅਰੋੜਾ ਅਤੇ ਨਰੇਸ਼ ਅਰੋੜਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਨਰਿੰਦਰ ਨਿੰਦੀ ਰਵੀ ਅਤੇ ਸਾਥੀਆਂ ਨੇ ਇੱਕ ਧਾਰਮਿਕ ਗੀਤ "ਕਹਿ ਲੈ ਰਾਮ ਆਖ ਅੱਲਾ ਭਾਵੇਂ ਬੋਲ ਵਾਹਿਗੁਰੂ' ਨਾਲ ਕੀਤੀ। ਇਸ ਉਪਰੰਤ ਉੱਘੀ ਗਾਇਕਾ ਸਰਬਜੀਤ ਭਸੀਨ ਨੇ "ਅੱਜ ਕੋਈ ਆਇਆ ਸਾਡੇ ਵਿਹੜੇ' ਸਵਾਗਤੀ ਗੀਤ ਗਾਇਆ। ਪ੍ਰੋ. ਸਰਬਜੀਤ ਸਿੰਘ ਅਤੇ ਪ੍ਰੋ. ਗੁਰਮੇਲ ਸਿੰਘ ਨੇ ਭਾਸ਼ਣ ਦਿੱਤਾ। ਇਸ ਤੋਂ ਬਾਅਦ 'ੳਪੇਰਾ ਛਿੱਟਾ ਦਾਨਵਾਂ ਦਾ ਦੇਈ ਜਾਣਾ' ਨਿੰਦੀ ਅਤੇ ਸਾਥੀਆਂ ਵੱਲੋਂ ਪੇਸ਼ ਕੀਤਾ ਗਿਆ।
ਪ੍ਰੋਗਰਾਮ ਦੀ ਅਗਲੀ ਪੇਸ਼ਕਾਰੀ 'ਹੀਰ ਵਾਰਿਸ ਸ਼ਾਹ' ਗਾਇਕਾ ਭਸੀਨ ਦੀ ਅਵਾਜ਼ ਖਿੱਚ ਭਰਪੂਰ ਸੀ। ਇਸ ਉਪਰੰਤ ਹਰਬਖਸ਼ ਲਾਟਾ ਨੇ 'ਅਤੀਤ ਦੀਆਂ ਯਾਦਾਂ' ਸੰਬੰਧੀ ਵਿਚਾਰ ਪ੍ਰਗਟਾਏ। ਸੁਰਿੰਦਰ ਕੋਹੇਨੂਰ ਨੇ 'ਮੌਲਾ ਦਾ ਰੰਗ' ਗੀਤ ਗਾਇਆ।

ਅੰਤ 'ਚ ਗੁਲਸ਼ਨ ਢੀਂਗਰਾ ਨੇ ਭਾਸ਼ਣ ਦੇਣ ਉਪਰੰਤ ਕਲਾਕਾਰਾਂ ਦਾ ਸਨਮਾਨ ਕੀਤਾ ਫਿਰ ਦਵਿੰਦਰ ਸਿੰਘ ਜੁਗਨੀ ਪ੍ਰਧਾਨ - ਲੋਕ ਧਾਰਾ ਭਾਈਚਾਰਾ ਫੈਡਰੇਸ਼ਨ ਪੰਜਾਬ (ਚੰਡੀਗੜ੍ਹ) ਨੇ ਸਾਰੇ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।
ਇਹ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਸਵ. ਡਾ. ਹਰਚਰਨ ਸਿੰਘ, ਭਾਅ ਗੁਰਸਰਨ ਸਿੰਘ, ਅੰਕਲ ਭਾਗ ਸਿੰਘ, ਸੰਗੀਤਕਾਰ ਐਚ ਐਮ ਸਿੰਘ ਅਤੇ ਉਸਤਾਦ ਗਰੀਬਦਾਸ (ਢੋਲੀ) ਨੂੰ ਸਮਰਪਿਤ ਕੀਤਾ ਗਿਆ।