ਕਸ਼ਮੀਰ ਵਿਚ ਮਾਰੇ (ਸ਼ਹੀਦ) ਗਏ ਨਿਰਦੋਸ਼ ਹਿੰਦੂਆ ਨੂੰ ਸ਼ਰਧਾਂਜਲੀ, ਕੈਂਡਲ ਮਾਰਚ ਕੀਤਾ ਗਿਆ
- ਇਹ ਹਮਲਾ ਭਾਰਤ ਬਰਦਾਸ਼ਤ ਨਹੀਂ ਕਰੇਗਾ..ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ :- ਹਰਦੇਵ ਸਿੰਘ ਉੱਭਾ
ਮੋਹਾਲੀ:- 23/04/25 - ਅੱਜ ਵੇਵ ਇਸਟੇਟ ਸੈਕਟਰ 85 ਮੋਹਾਲੀ ਵਿਖੇ ਕਸ਼ਮੀਰ ਵਿਚ ਮਾਰੇ (ਸ਼ਹੀਦ)ਗਏ ਨਿਰਦੋਸ਼ ਹਿੰਦੂਆ ਨੂੰ ਸ਼ਰਧਾਂਜਲੀ ਦਿੱਤੀ ਗਈ, ਕੈਂਡਲ ਮਾਰਚ ਕੱਢਿਆ ਗਿਆ ਤੇ ਸੋਕ ਸਭਾ ਕੀਤੀ ਗਈ, ਵੱਡੀ ਗਿਣਤੀ ਵਿੱਚ ਮੌਜੂਦ ਲੋਕਾ ਨੇ ਅੱਤਵਾਦੀਆ ਤੇ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ। ਇਸ ਮੌਕੇ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਨੋਜ ਕੁਮਾਰ ਸ਼ਰਮਾ, ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ,ਆਸ਼ੂ ਠਾਕੁਰ, ਗੁਲਸ਼ਨ ਸੂਦ, ਅਨਿਲ ਗੁਪਤਾ, ਅਸ਼ੋਕ ਕੁਮਾਰ, ਦੀਪਕ ਕੁਮਾਰ, ਸੱਤ ਨਰਾਇਣ ਸ਼ਰਮਾ, ਆਰ ਡੀ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਵੇਵ ਇਸਟੇਟ ਨਿਵਾਸੀ ਮੌਜੂਦ ਸਨ।ਭਾਜਪਾ ਆਗੂ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਇਹ ਹਮਲਾ ਭਾਰਤ ਬਰਦਾਸ਼ਤ ਨਹੀਂ ਕਰੇਗਾ..ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।