ਸੈਂਟਰ ਕਬੀਰ ਸਕੂਲ ਵਿੱਚ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ
ਰੋਹਿਤ ਗੁਪਤਾ
ਗੁਰਦਾਸਪੁਰ 23 ਅਪ੍ਰੈਲ 2025 - ਸੇਂਟ ਕਬੀਰ ਪਬਲਿਕ ਸਕੂਲ ਵਿਚ ਪ੍ਰਿੰਸੀਪਲ ਐਸ.ਬੀ.ਨਾਯਰ ਜੀ ਦੀ ਸਰਪ੍ਰਸਤੀ ਹੇਠ 'ਵਿਸ਼ਵ ਧਰਤੀ ਦਿਵਸ' ਮਨਾਇਆ ਗਿਆ । ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਧਰਤੀ ਦੀ ਕੁਦਰਤੀ ਸੁੰਦਰਤਾ ਨੂੰ ਬਰਕਰਾਰ ਰੱਖਣਾ ਅਤੇ ਉਸ ਦੀ ਹਰਿਆਲੀ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾਉਣਾ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀ ਵਿਦਿਆਰਥਣ ਐਸ਼ਮੀਤ ਕੌਰ ਅਤੇ ਆਰੂਸ਼ੀ ਦੁਆਰਾ ਸਟੇਜੀ ਕਾਰਵਾਈ ਨੂੰ ਸਾਂਭਦਿਆਂ ਕੀਤੀ ਗਈ।
ਜਿਸ ਦੌਰਾਨ ਸਕੂਲ ਵਿੱਚ ਧਰਤੀ ਬਚਾਓ ਇੰਟਰ- ਹਾਊਸ ਭਾਸ਼ਣ - ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਚਾਰਾਂ ਹਾਊਸਾਂ ਸਫਾਇਰ, ਐਮਰਲਡ ,ਐਂਬਰ ਤੇ ਰੂਬੀ ਦੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਧਰਤੀ ਦੀ ਅਹਿਮ ਗੁਣਵੰਤਾ , ਸਮੁੱਚੀ ਮਾਨਵਤਾ ਲਈ ਇਸਦੇ ਵਾਤਾਵਰਨ ਦਾ ਸ਼ੁੱਧ ਹੋਣਾ ਅਤੇ ਮਨੁੱਖਤਾ ਦਾ ਇਸ ਪ੍ਰਤੀ ਬਣਦੇ ਫਰਜਾਂ ਸਬੰਧੀ ਵਿਚਾਰਾਂ ਨੂੰ ਸਾਰੇ ਸਕੂਲੀ ਵਿਦਿਆਰਥੀਆਂ ਦੇ ਸਨਮੁੱਖ ਰੱਖਿਆ ਗਿਆ।
ਯੂਨੀਅਰ ਬਲਾਕ ਦੇ ਛੋਟੇ-ਛੋਟੇ ਵਿਦਿਆਰਥੀਆਂ ਦੁਆਰਾ ਵੱਖ ਵੱਖ ਕਲਾਕ੍ਰਿਤੀਆਂ ਬਣਾ ਕੇ ਸਾਰਿਆਂ ਧਰਤੀ ਨੂੰ ਬਚਾਉਣ ਦੇ ਵੱਖ-ਵੱਖ ਉਪਰਾਲੇ ਕਰਨ ਦਾ ਸੁਨੇਹਾ ਦਿੱਤਾ।
ਤੀਜੀ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਕਲੇਅ ਦੀ ਵਰਤੋਂ ਨਾਲ ਅਤੇ ਚਾਰਟਾਂ ਉੱਪਰ ਵੱਖ-ਵੱਖ ਆਕ੍ਰਿਤੀਆਂ ਤਿਆਰ ਕਰਕੇ ਧਰਤੀ ਮਾਂ ਦੀ ਸੁਰੱਖਿਆ ਦਾ ਸੰਦੇਸ਼ ਦਿੱਤਾ।
ਸਕੂਲੀ ਵਿਦਿਆਰਥੀਆਂ ਦੁਆਰਾ ਹਾਊਸ ਬੋਰਡਾਂ ਨੂੰ ਸਜਾਇਆ ਗਿਆ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਜੀ ਦੁਆਰਾ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੋਰ ਦੁਆਰਾ ਸਮੂਹ ਸਕੂਲ ਨੂੰ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਲਿਆਉਣ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਹਮੇਸ਼ਾ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹਿਣ ਦੀ ਪ੍ਰੇਰਨਾ ਦਿੱਤੀ ਗਈ। ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਵੀ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਹਵਾ ਨੂੰ ਸ਼ੁੱਧ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਦਾ ਪ੍ਰਣ ਲਿਆ।