Canada ਵਿੱਚ ਅਡਵਾਂਸ ਪੋਲਿੰਗ ਦੇ ਰਿਕਾਰਡ ਟੁੱਟੇ
7.3ਮਿਲੀਅਨ ਲੋਕਾਂ ਨੇ ਐਡਵਾਂਸ ਵੋਟਿੰਗ ਕੀਤੀ
ਟੋਰਾਂਟੋ (ਬਲਜਿੰਦਰ ਸੇਖਾ) ਕੈਨੇਡਾ ਦੇ ਵਿੱਚ 28 ਅਪਰੈਲ ਨੂੰ ਹੋ ਰਹੀਆਂ ਫੈਡਰਲ ਚੋਣਾਂ ਵਿੱਚ ਕੈਨੇਡਾ ਦੇ ਵੋਟਰਾਂ ਵੱਲੋਂ ਰਿਕਾਰਡ ਤੋੜ ਐਡਵਾਂਸ ਪੋਲਿੰਗ ਵਿੱਚ ਵੋਟਾਂ ਪਾਈਆਂ ਗਈਆਂ । ਇਸ ਵਾਰ ਨੌਜਵਾਨ ਵਰਗ ਵਲੋਂ ਭਾਰੀ ਗਿਣਤੀ ਵਿੱਚ ਉਤਸਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ । ਇਸ ਵਾਰ ਪਤਾ ਨਹੀਂ ਬਦਲਾਓ ਲਈ ਵੋਟਰਾਂ ਵੱਲੋਂ ਦਿਲਚਸਪੀ ਦਿਖਾਈ ਜਾ ਰਹੀ ਹੈ ਜਾਂ ਰਾਸਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ 51 ਵੇਂ ਸੂਬੇ ਵਜੋ ਅਮਰੀਕਾ ਵਿੱਚ ਸ਼ਾਮਲ ਕਰਨ ਦੇ ਵਿਰੋਧ ਵਿੱਚ ਕੈਨੇਡੀਅਨ ਵੋਟਰਾਂ ਵੱਲੋਂ ਕੈਨੇਡਾ ਪ੍ਰਤੀ ਦੇਸ ਭਗਤੀ ਦੀ ਭਾਵਨਾ ਦਿਖਾਈ ਜਾ ਰਹੀ ਹੈ । ਇਸ ਟਾਈਮ ਕੈਨੇਡਾ ਦੇ ਚੋਣ ਸ਼ਰਵੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਅਗਵਾਈ ਵਿੱਚ ਸਰਕਾਰ ਬਣਾਉਣ ਲਈ ਆ ਰਹੇ ਹਨ । ਪਰ ਕੈਨੇਡਾ ਭਰ ਦੇ ਵੱਖ ਵੱਖ ਸੂਬਿਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਲੋਕ ਬਦਲਾਅ ਵੱਲ ਵੀ ਜਾ ਸਕਦੇ ਹਨ । ਚੋਣਾਂ ਦੇ ਆਖਰੀ ਹਫ਼ਤੇ ਵਿੱਚ ਸਾਰੀਆਂ ਪਾਰਟੀਆਂ ਦਾ ਪੂਰਾ ਜ਼ੋਰ ਲੱਗ ਹੋਇਆ ਹੈ । ਅਠਾਈ ਤਰੀਕ ਨੂੰ ਸਵੇਰ ਨੌਂ ਵਜੇ ਤੋਂ ਸ਼ਾਮ ਨੌਂ ਵਜੇ ਤੱਕ ਟੋਰਾਂਟੋ ਸਮੇਂ ਅਨੁਸਾਰ ਵੋਟਾਂ ਪੈਣਗੀਆਂ । ਪਹਿਲਾਂ ਵੋਟਾਂ ਖਤਮ ਹੋਣ ਦੇ ਮੁੱਢਲੇ ਦੋ ਘੰਟਿਆਂ ਵਿੱਚ ਹੀ ਸਰਕਾਰ ਬਨਣ ਦਾ ਪਤਾ ਲੱਗ ਜਾਂਦਾ ਸੀ । ਪਰ ਜੇ ਇਸ ਵਾਰ ਜ਼ਿਆਦਾ ਪੋਲਿੰਗ ਹੋਈ ਤਾਂ ਨਤੀਜੇ ਰਾਤ ਦੇਰ ਤੱਕ ਪਤਾ ਲੱਗਣਗੇ । ਇਸ ਵਾਰ ਟਰੰਪ ਟੈਰਿਫ ਕਾਰਨ ਵੋਟਰਾਂ ਦੀ ਨਿਗਾਹ ਚੋਣ ਨਤੀਜਿਆਂ ਵੱਲ ਹੈ । ਕਿਉਂਕਿ ਕੈਨੇਡਾ ਦੇ ਨਾਗਰਿਕਾਂ ਨੂੰ ਸਕਾਇਤ ਹੈ ਉਨ੍ਹਾ ਦੀ ਯੋਗਤਾ ਅਨੁਸਾਰ ਕੰਮ ਨਹੀਂ ਮਿਲ ਰਿਹਾ । ਜ਼ਿਆਦਾਤਰ ਕੈਨੇਡੀਅਨ ਵੋਟਰਾਂ ਦੀ ਇਸ ਗੱਲੋਂ ਨਾਰਾਜ਼ਗੀ ਹੈ ਕਿ ਵਿਜਟਰ ਆਏ ਲੋਕ ਸਸਤੇ ਵਿੱਚ ਕੰਮ ਕਰਕੇ ਕੈਨੇਡਾ ਦੇ ਨਾਗਰਿਕਾਂ ਦਾ ਹੱਕ ਮਾਰ ਰਹੇ ਹਨ । ਟੈਰਿਫ, ਬੇਰੁਜ਼ਗਾਰੀ,
ਮਹਿੰਗਾਈ, ਕਰਾਇਮ , ਚੋਰੀਆਂ , ਨਸ਼ੇ , ਅੰਨੇਵਾਹ ਕੀਤੀ ਇੰਮੀਗਰੇਸਨ ,ਹੈਲਥ ਸਿਸਟਮ ਕੈਨੇਡਾ ਦੇ ਲੋਕਾਂ ਦੇ ਇਸ ਚੋਣਾਂ ਵਿੱਚ ਵੱਡੇ ਮੁੱਦੇ ਹਨ ।
ਹੁਣ ਮਿਲੀ ਜਾਣਕਾਰੀ ਮੁਤਾਬਕ
ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਚਾਰ ਦਿਨਾਂ ਦੀ ਐਡਵਾਂਸ ਵੋਟਿੰਗ ਵਿੱਚ 7.3 ਮਿਲੀਅਨ ਲੋਕਾਂ ਨੇ ਕੈਨੇਡਾ ਭਰ ਵਿੱਚ ਵੋਟ ਪਾਈ।
ਪਿਛਲੀਆਂ ਚੋਣਾਂ ਵਿੱਚ 5.8 ਮਿਲੀਅਨ ਲੋਕਾਂ ਨੇ ਵੋਟਾਂ ਪਾਈਆਂ ਸਨ ।