ਸਾਬਕਾ MLA ਕੁਲਜੀਤ ਨਾਗਰਾ ਦੀ ਅਗਵਾਈ ਹੇਠ ਪਿੰਡ ਬੈਂਅਪੁਰ ਦੇ ਕਈ ਪਰਿਵਾਰ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਿਲ
ਦੀਦਾਰ ਗੁਰਨਾ
- ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆ ਤੋਂ ਹਰੇਕ ਵਰਗ ਦੁੱਖੀ: ਨਾਗਰਾ
ਫ਼ਤਹਿਗੜ੍ਹ ਸਾਹਿਬ,26 ਅਪ੍ਰੈਲ 2025 - ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਬੈਂਅਪੁਰ 'ਚ ਵੱਡੀ ਗਿਣਤੀ ਵਿੱਚ ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ।ਸ਼ਾਮਿਲ ਹੋਣ ਵਾਲਿਆਂ 'ਚ ਜਸਵੀਰ ਸਿੰਘ,ਸੁਖਵਿੰਦਰ ਸਿੰਘ,ਸਤਪਾਲ ਸਿੰਘ,ਸਤਵਿੰਦਰ ਸਿੰਘ,ਕਮਲਜੀਤ ਸਿੰਘ,ਹਰਵਿੰਦਰ ਸਿੰਘ,ਰਵੀ ਬਾਵਾ,ਗੁਰਜੰਟ ਸਿੰਘ,ਮੋਨੂੰ ਬਾਵਾ,ਕੁਲਦੀਪ ਸਿੰਘ,ਹਰਮਨ ਸਿੰਘ,ਗੁਰਪ੍ਰਤਾਪ ਸਿੰਘ,ਸਨਦੀਪ ਸਿੰਘ,ਗੁਰਧਿਆਨ ਸਿੰਘ,ਅਮਰ ਦਾਸ,ਪ੍ਰੇਮ ਚੰਦ,ਸੁਰਜੀਤ ਦਾਸ,ਓਮ ਪ੍ਰਕਾਸ਼,ਅਸ਼ੋਕ ਬਾਵਾ,ਕਿਰਨ ਬਾਲਾ,ਨਕੀਤਾ,ਮਨਜੀਤ ਕੌਰ,ਜੋਤੀ,ਕਾਜਲ,ਸਿਮਰਨ,ਜਸਪਾਲ ਕੌਰ,ਸਵਿਤਰੀ ਦੇਵੀ,ਪ੍ਰੇਮੀ ਦੇਵੀ,ਸਤਿਆ ਦੇਵੀ,ਸਵਿਤਰੀ ਕੌਰ,ਮਾਇਆ ਕੌਰ,ਪ੍ਰਕਾਸ਼ ਕੌਰ,ਗੁਰਨਾਮ ਕੌਰ,ਰੌਸ਼ਨੀ,ਬਬਲੀ ਦੇਵੀ,ਜਸਵੀਰ ਕੌਰ,ਰਾਮ ਸਰਨ,ਭੋਲੀ ਦੇਵੀ,ਪਰਮਜੀਤ ਕੌਰ,ਕਰਮਜੀਤ ਕੌਰ,ਅਮਰਜੀਤ ਕੌਰ ਤੇ ਹੋਰ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ।ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਹਨਾ ਆਗੂਆਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਤਿੰਨ ਸਾਲ ਪਹਿਲਾ ਪੰਜਾਬ ਵਿੱਚ ਸਰਕਾਰ ਬਣਾਈ ਸੀ ਪਰ ਚੋਣਾ ਦੌਰਾਨ ਕੀਤੇ ਵਾਅਦੇ ਪੂਰੇ ਨਹੀ ਕੀਤੇ ਗਏ।
ਉਨਾਂ ਕਿਹਾ ਕਿ ਜਿਸ ਦਿਨ ਤੋਂ ਭਾਜਪਾ ਕੇਂਦਰ ਦੀ ਸੱਤਾ 'ਚ ਆਈ ਹੈ,ਉਸ ਦਿਨ ਤੋ ਹੀ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆ ਤੋਂ ਹਰੇਕ ਵਰਗ ਦੁੱਖੀ ਹੈ।ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਹ ਸਮਝ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ ਟੀਮ ਹੈ ਅਤੇ ਬੀ.ਜੇ.ਪੀ ਦੇ ਇਸ਼ਾਰਿਆ ਤੇ ਪੰਜਾਬ ਵਿੱਚ ਸਰਕਾਰ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਇੱਕੋ ਇੱਕ ਲੋਕ ਹਿਤੈਸ਼ੀ ਪਾਰਟੀ ਕਾਂਗਰਸ ਹੈ ਜੋ ਕਿ ਸਾਰੇ ਵਰਗਾਂ ਦਾ ਖਿਆਲ ਰੱਖਦੀ ਹੈ।
ਸ.ਨਾਗਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਮਿਹਨਤ ਕਰਨ ਵਾਲੇ ਦੀ ਕਦਰ ਕਰਦੀ ਹੈ, ਇਸ ਲਈ ਇਹਨਾ ਸ਼ਾਮਿਲ ਹੋਏ ਆਗੂਆਂ ਦਾ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ।
ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ 'ਤੇ ਇਨਾ ਆਗੂਆ ਨੇ ਕਿਹਾ ਕਿ ਪਾਰਟੀ ਜਿੱਥੇ ਵੀ ਉਨਾ ਦੀ ਡਿਊਟੀ ਲਗਾਈ ਉਹ ਉਸ ਨੂੰ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।ਇਸ ਮੌਕੇ ਬਲਾਕ ਕਾਂਗਰਸ ਸਰਹਿੰਦ ਗੁਰਮੁੱਖ ਸਿੰਘ ਪੰਡਰਾਲੀ,ਨੰਬਰਦਾਰ ਕੁਲਵਿੰਦਰ ਸਿੰਘ ਬਾਗੜੀਆ,ਸਾਬਕਾ ਸਰਪੰਚ ਤਾਣਾ ਪ੍ਰੇਮ ਚੰਦ,ਸਾਬਕਾ ਸਰਪੰਚ ਹਰਿੰਦਰ ਸਿੰਘ ਮੂਲੇਪੁਰ,ਸਾਬਕਾ ਸਰਪੰਚ ਸੁਖਵਿੰਦਰ ਸਿੰਘ ਕਾਲਾ,ਗੁਰਲਾਲ ਸਿੰਘ ਲਾਲੀ,ਭੁਪਿੰਦਰ ਸਿੰਘ ਬਾਠ,ਹਰਦੇਵ ਸਿੰਘ ਨੰਬਰਦਾਰ,ਸੰਜੂ ਰੁੜਕੀ ਆਦਿ ਹਾਜ਼ਰ ਸਨ।