ਪਹਿਲਗਾਮ ਹਮਲੇ ਵਿੱਚ ਮਾਰੇ ਬੇਗੁਨਾਹਾਂ ਦੀ ਯਾਦ ਵਿੱਚ ਮੌਮਬੱਤੀ ਮਾਰਚ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 26 ਅਪ੍ਰੈਲ 2025: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਖੇ ਹੋਏ ਦਰਦਨਾਕ ਆਤੰਕਵਾਦੀ ਹਮਲੇ ’ਚ ਮਾਰੇ ਗਏ ਬੇਗੁਨਾਹ ਲੋਕਾਂ ਦੀ ਯਾਦ ਚ ਕਾਂਗਰਸੀ ਵਰਕਰਾਂ ਵਲੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਦੀ ਅਗਵਾਈ ਹੇਠ ਪੁਰਖਾਲੀ ਵਿਖੇ ਕੈਂਡਲ ਮਾਰਚ ਕੱਢਿਆ ਗਿਆ l ਅਤੇ ਇਸ ਹਮਲੇ ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ l ਇਸ ਹਾਦਸੇ ਚ ਸ਼ਹੀਦ ਹੋਏ ਲੋਕਾਂ ਦੀ ਯਾਦ ਚ ਪੁਰਖਾਲੀ ਦੇ ਮੇਨ ਰੋਡ ਅਤੇ ਬਜ਼ਾਰ ਚ ਕਾਂਗਰਸੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਹੱਥਾਂ ਵਿਚ ਮੋਮਬੱਤੀਆਂ ਫੜ ਕੇ ਸ਼ਾਂਤਮਈ ਢੰਗ ਨਾਲ ਕੈਂਡਲ ਮਾਰਚ ਕੱਢਿਆ। ਇਸ ਮੌਕੇ ਮੌਜੂਦ ਲੋਕਾਂ ਵਲੋ ਦੋ ਮਿੰਟ ਦਾ ਮੌਨ ਰੱਖ ਕੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਸੁਰਿੰਦਰ ਸਿੰਘ ਹਰੀਪੁਰ ਨੇ ਇਸ ਅੱਤਵਾਦੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਅਤੇ ਦੁੱਖ ਪ੍ਰਗਟਾਇਆ।
ਉਨਾਂ ਕਿਹਾ ਕਿ ਭਾਰਤ ਸਭ ਧਰਮਾਂ ਦਾ ਸਾਂਝਾ ਦੇਸ਼ ਚ ਜਿਸ ਨੂੰ ਧਰਮ ਦੇ ਨਾਮ ਤੇ ਵੰਡਿਆ ਨਹੀਂ ਜਾ ਸਕਦਾ l ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਇਸ ਮੌਕੇ lਲਖਵੰਤ ਸਿੰਘ ਹਿਰਦਾਪੁਰੀ ,ਨਿਰਮਲ ਸਿੰਘ ਸਰਪੰਚ ਪੁਰਖਾਲੀ ,ਦੀਪਕ ਗੁਪਤਾ ਪ੍ਰਧਾਨ ਮਾਰਕੀਟ ਪੁਰਖਾਲੀ,ਹਰਚੰਦ ਸਿੰਘ ਖੇੜੀ ਬਲਾਕ ਸੰਮਤੀ ਮੈਬਰ ,ਸੁਖਵਿੰਦਰ ਸਿੰਘ ਬਿੰਦਰਖ,ਕਾਕਾ ਹਵੀਬ ਪੁਰਖਾਲੀ,ਸਾਧ ਮੋਲਵੀਸਾਬ,ਬੱਗਾ ਪੁਰਖਾਲੀ,ਪੰਕਜ ਗੁਪਤਾ ਪੁਰਖਾਲੀ,ਬਲਵਿੰਦਰ ਪੰਚ ਪੁਰਖਾਲੀ,ਰਕੇਸ ਪੁਰਖਾਲੀ,ਰਫੀਕ ਮੁਹੰਮਦ,ਰਿੰਕੂ ਹਿਰਦਾਪੁਰ,ਮਹਿਦਰ ਸਿੰਘ ਸੈਫਲਪੁਰ ਆਦਿ ਹਾਜ਼ਰ ਸਨ।