ਸੈਂਟਰਲ ਸਿਟੀ ਕਲੋਨੀ ‘ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਇੱਟਾ ਰੋੜੇ
- ਥਾਣਾ ਸਿਟੀ ਦੇ ਐਚ.ਐਚ.ਓ. ਤੇ ਸੁਣਵਾਈ ਨਾ ਕਰਨ ਦੇ ਲਾਏ ਦੋਸ਼
ਜਗਰਾਓਂ, 26 ਅਪ੍ਰੈਲ 2025 - ਸੈਂਟਰਲ ਸਿਟੀ ਕਲੋਨੀ ‘ਚ ਅੱਜ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਦੋਂ ਵਿਦੇਸ਼ ਤੋਂ ਆਏ ਵਿਅਕਤੀ ਨੇ ਕੁਝ ਸ਼ਰਾਰਤੀ ਅਨਸਰਾ ਨਾਲ ਕਲੋਨੀ ਵਾਸੀਆਂ ਤੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸੈਂਟਰਲ ਸਿਟੀ ਵੇਲਫੇਅਰ ਸੁਸਾਇਟੀ ਦੇ ਪ੍ਰਧਾਨ ਨੀਰਜ ਜੈਨ ਨੇ ਦੱਸਿਆ ਸਾਡਾ ਸੈਂਟਰਲ ਸਿਟੀ ਦਾ ਮਾਣਯੋਗ ਅਦਾਲਤ ਵਿਚ ਕਲੋਨੀ ਦੀ ਚਾਰਦਿਵਾਰੀ ਦਾ ਸਟੇੇਅ ਲਿਆ ਹੋਇਆ ਹੈ। ਕਲੋਨੀ ਦੇ ਵਿਚ ਇਕ ਪਲਾਟ ਜਿਸ ਦਾ ਰਤੇਸ ਕੁਮਾਰ ਮਾਲਕ ਹੈ, ਨੇ ਕਲੋਨੀ ਦੀ ਚਾਰਦਿਵਾਰੀ ਨੂੰ ਤੋੜ ਕੇ ਪਿਛਲੇ ਪਾਸੇ ਗੇਟ ਕੱਢ ਲਿਆਂ। ਜਿਸ ਦੀ ਸ਼ਿਕਾਇਤ ਐਸ.ਐਸ.ਪੀ. ਅਤੇ ਐਸ.ਐਚ.ਓ. ਸਿਟੀ ਨੂੰ ਦਿੱਤੀ ਹੋਈ ਹੈ, ਜੋ ਵਿਚਾਰ ਅਧੀਨ ਚੱਲ ਰਹੀ ਹੈ। ਉਹਨਾ ਦੱਸਿਆ ਕਿ ਕਲੋਨੀ ਦੀ ਚਾਰਦਿਵਾਰੀ ਨੂੰ ਹੋਰ ਤੋੜ ਰਾਹ ਨੂੰ ਹੋਰ ਵੱਡਾ ਕਰਨ ਲਈ ਗਲਤ ਅਨਸਰਾ ਨੂੰ ਬੁਲਾਇਆ ਗਿਆ। ਪ੍ਰਧਾਨ ਵਲੋਂ ਕਲੋਨੀ ਵਾਸੀਆਂ ਨੂੰ ਸੂਚਿਤ ਕਰ ਮੌਕੇ ਤੇ ਬੁਲਾ ਕੇ ਪੁਲਿਸ ਨੂੰ ਦੋ ਵਾਹਨ ਅਤੇ ਇਕ ਸ਼ਰਾਰਤੀ ਅਨਸਰ ਨੂੰ ਫੜਾਇਆ ਗਿਆ। ਵਿਦੇਸ਼ ਤੋਂ ਆਏ ਪਰਮਜੀਤ ਪੰਮੀ ਤੇ ਹੋਰ ਵਿਅਕਤੀਆਂ ਨੇ ਆਉਂਦਿਆਂ ਹੀ ਕਲੋਨੀ ਵਾਸੀਆਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਕਿ ਸਾਰਾ ਕੁਝ ਮੀਡੀਆਂ ਨੇ ਮੋਬਾਇਲ ਵਿਚ ਕੈਦ ਕਰ ਲਿਆ। ਜੋ ਗਲਤ ਅਨਸਰ ਪੁਲਿਸ ਨੇ ਕਾਬੂ ਕੀਤਾ ਉਸ ਨੇ ਆਪਣਾ ਨਾਮ ਚਮਕੌਰ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਰਸੂਲਪੁਰ ਜੰਡੀ ਦੱਸਿਆ ਅਤੇ ਕੈਮਰੇ ਸਾਹਮਣੇ ਕਿਹਾ ਕਿ ਮੈਨੂੰ ਪੰਮੀ ਨੇ ਜੋ ਕਿਹਾ ਮੈ ਕੀਤਾ। ਪ੍ਰਧਾਨ ਨੇ ਦੱਸਿਆ ਕਿ ਕਲੋਨੀ ਵਾਸੀਆਂ ਨੇ ਗੁੰਡਾਗਰਦੀ ਦੇ ਹੋਏ ਨੰਗੇ ਨਾਚ ਦੀ ਸ਼ਿਕਾਇਤ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਹੈ। ਇਸ ਮੌਕੇ ਸੈਕਟਰੀ ਵਿਜੇ ਮਲਹੋਤਰਾ, ਅਵਤਾਰ ਸਿੰਘ, ਮਨੀ ਗਰਗ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਮੁਨੀਸ਼ ਜਗੋਤਾ, ਸਨਦੀਪ ਕੁਮਾਰ, ਮਦਨ ਲਾਲ ਨੇ ਦੱਸਿਆ ਕਿ ਸਾਡੀ ਥਾਣਾ ਸਿਟੀ ਦੇ ਐਸ.ਐਚ.ਓ. ਵਰਿੰਦਰਪਾਲ ਸਿੰਘ ਨੇ ਕੋਈ ਸੁਣਵਾਈ ਨਹੀਂ ਕੀਤੀ। ਥਾਣੇ ਸਿਟੀ ਵਿਚੋਂ ਸੈਕੜੇ ਕਲੋਨੀ ਵਾਸੀ ਨਰਾਸ਼ ਹੋ ਕੇ ਐਸ.ਐਸ.ਪੀ. ਡਾ. ਅੰਕੁਰ ਗੁਪਤਾ ਅੱਗੇ ਪੇਸ਼ ਹੋ ਕੇ ਸੁਣਵਾਈ ਨਾ ਹੋਣ ਸਬੰਧੀ ਵਿਸ਼ਥਾਰ ਪੂਰਵਕ ਦੱਸਿਆ ਤਾਂ ਐਸ.ਐਸ.ਪੀ. ਨੇ ਡੀ.ਐਸ.ਪੀ. ਜਸਜਯੋਤ ਸਿੰਘ ਨੂੰ ਕੇਸ ਦੀ ਸੁਣਵਾਈ ਕਰਨ ਲਈ ਕਿਹਾ ਤਾਂ ਸਾਰੇ ਕਲੋਨੀ ਵਾਸੀ ਨੇ ਡੀ.ਐਸ.ਪੀ. ਨੇ ਸ਼ਿਕਾਇਤਕਰਤਾ ਦੀ ਸਾਰੀ ਡੁੰਘਾਈ ਨਾਲ ਵਿਸ਼ਥਾਰਪੂਰਵਕ ਸੁਣਿਆਂ ਅਤੇ ਕਾਰਵਾਈ ਲਈ ਭਰੋਸਾ ਦਿੱਤਾ।