ਮਹਾਰਾਣਾ ਪ੍ਰਤਾਪ ਜੈਅੰਤੀ ਦਾ ਸੱਦਾ ਦੇਣ ਲਈ ਹਰਿਆਣਾ ਦੇ MLA ਯੋਗਿੰਦਰ ਰਾਣਾ ਲਾਲੜੂ ਪਹੁੰਚੇ
- 9 ਮਈ ਨੂੰ ਕਰਨਾਲ ਜਿਲੇ ਦੇ ਸਾਲਵਨ ਪਿੰਡ ਚ ਮਨਾਈ ਜਾਵੇਗੀ ਜੈਅੰਤੀ
ਮਲਕੀਤ ਸਿੰਘ ਮਲਕਪੁਰ
ਲਾਲੜੂ 26 ਅਪ੍ਰੈਲ 2025: ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਦੀ 9 ਮਈ ਨੂੰ ਜੈਅੰਤੀ ਮਨਾਉਣ ਦਾ ਸੱਦਾ ਦੇਣ ਲਈ ਹਰਿਆਣਾ ਤੋਂ ਅਸੰਧ ਹਲਕੇ ਦੇ ਭਾਜਪਾ ਵਿਧਾਇਕ ਯੋਗਿੰਦਰ ਰਾਣਾ ਆਪਣੇ ਦਰਜਨਾਂ ਸਾਥੀਆਂ ਸਮੇਤ ਲਾਲੜੂ ਪੁੱਜੇ, ਜਿਥੇ ਉਨਾਂ ਦਾ ਰਾਜਪੂਤ ਭਾਈਚਾਰੇ ਸਮੇਤ ਅਨੇਕਾਂ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਕੱਤਰ ਹੋਏ ਰਾਜਪੂਤ ਭਾਈਚਾਰੇ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਲਾਲੜੂ ਅਤੇ ਡੇਰਾਬੱਸੀ ਖੇਤਰ ਤੋਂ ਵੱਡੀ ਗਿਣਤੀ ਵਿੱਚ ਲੋਕ ਮਹਾਰਾਣਾ ਪ੍ਰਤਾਪ ਜੈਅੰਤੀ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਵਿਧਾਇਕ ਯੋਗਿੰਦਰ ਰਾਣਾ ਨੇ ਕਿਹਾ ਕਿ ਵੀਰ ਮਹਾਰਾਣਾ ਪ੍ਰਤਾਪ ਭਾਰਤ ਦੇ ਮਹਾਨ ਨਾਇਕ ਹਨ , ਜਿਨ੍ਹਾਂ ਨੇ ਦੇਸ਼ ਨੂੰ ਮੁਗਲਾਂ ਤੋਂ ਆਜ਼ਾਦ ਰੱਖਣ ਲਈ ਸਾਰੀ ਜਿੰਦਗੀ ਸੰਘਰਸ਼ ਕੀਤਾ ਅਤੇ ਮੁਗਲਾਂ ਦਾ ਟਾਕਰਾ ਕਰਦੇ ਰਹੇ । ਉਨ੍ਹਾਂ ਨੇ ਆਪਣੀ ਜਨਤਾ ਤੇ ਹੱਕਾਂ ਅਤੇ ਹਕੂਕਾਂ ਦੀ ਰਾਖੀ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਅਤੇ ਕਦੇ ਮੁਗਲਾਂ ਦੀ ਈਨ ਨਹੀਂ ਮੰਨੀ ।ਇਸ ਲਈ ਸਾਰਿਆਂ ਨੂੰ ਹੀ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਤਾਂ ਜੋ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਿਆ ਜਾ ਸਕੇ।
ਇਸ ਮੌਕੇ ਉਨਾਂ ਦੇ ਨਾਲ ਹਰਿਆਣਾ ਭਾਜਪਾ ਦੇ ਸੂਬਾਈ ਆਗੂ ਰਾਹੁਲ ਰਾਣਾ ਤੇ ਰਾਜਪੂਤ ਭਾਈਚਾਰੇ ਦੇ ਆਗੂ ਨਰਿੰਦਰ ਪ੍ਰਤਾਪ ਸਿੰਘ ਰਾਣਾ ਸਮੇਤ ਨਗਰ ਕੌਂਸਲ ਲਾਲੜੂ ਦੇ ਸਾਬਕਾ ਪ੍ਰਧਾਨ ਬੁੱਲੂ ਸਿੰਘ ਰਾਣਾ , ਰੂਪ ਸਿੰਘ ਰਾਣਾ , ਜਗਦੀਸ਼ ਸਿੰਘ ਰਾਣਾ , ਚੌਧਰੀ ਸੁਰਿੰਦਰ ਪਾਲ ਸਿੰਘ ਜੈਲਦਾਰ, ਸਾਬਕਾ ਸਰਪੰਚ ਅਨਿਲ ਰਾਣਾ , ਟੋਨੀ ਰਾਣਾ ਮੁਬਾਰਕਪੁਰ , ਤਰਸੇਮ ਫੌਜੀ , ਅਮਨ ਰਾਣਾ ,ਆਰਟੀਟੈਕਟ ਰਜੇਸ਼ ਰਾਣਾ , ਐਡਵੋਰਕੇਟ ਰਾਜੇਸ਼ ਰਾਣਾ, ਮਨੀਸ ਰਾਣਾ, ਪਦਮ ਸਿੰਘ ਰਾਣਾ ਮੁਬਾਰਕਪੁਰ , ਕਿਰਨ ਪਾਲ ਰਾਣਾ, ਸੰਜੂ ਰਾਣਾ, ਸੁਸ਼ੀਲ ਰਾਣਾ, ਰਾਜਪਾਲ ਟਰੜਕ, ਰਾਮਕਰਨ ਬਸੀ, ਕਿਰਨਪਾਲ ਰਾਣਾ, ਠੇਕੇਦਾਰ ਪ੍ਰਦੀਪ ਰਾਣਾ ਤੇ ਬਰਜੇਸ਼ ਰਾਣਾ ਨਗਲਾ ਸਮੇਤ ਅਨੇਕਾਂ ਆਗੂ ਮੌਜੂਦ ਸਨ।