ਪੰਜਾਬੀ ਯੂਨੀਵਰਸਿਟੀ ਵਿੱਚ ਹੋਸਟਲ ਵਿਦਿਆਰਥਣਾਂ ਲਈ ਇੱਕ ਕੰਪਨੀ ਵੱਲੋਂ ਦਿੱਤਾ ਗਿਆ ਸਮਾਨ
ਪਟਿਆਲਾ, 12 ਮਾਰਚ 2025 - ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿਣ ਵਾਲੀਆਂ ਵਿਦਿਆਰਥੀ ਲੜਕੀਆਂ ਲਈ ਵਿਰਬੈਕ ਐਨੀਮਲ ਹੈਲਥ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ ਸੀ. ਐੱਸ. ਆਰ. ਤਹਿਤ ਸਮਾਨ ਮੁਹੱਈਆ ਕਰਵਾਇਆ ਗਿਆ ਹੈ। ਸਿਲਵਰ ਜੁਬਲੀ ਹੋਸਟਲ ਤੋਂ ਲਾਭ ਕੌਰ ਧਾਲੀਵਾਲ ਦੇ ਯਤਨਾਂ ਸਦਕਾ ਇਹ ਸਮਾਨ ਪ੍ਰਾਪਤ ਹੋਇਆ ਜਿਸ ਵਿੱਚ 75 ਪੱਖੇ, 35 ਅਲਮਾਰੀਆਂ ਅਤੇ 30 ਐਗਜ਼ਾਸਟ ਫ਼ੈਨ ਸ਼ਾਮਿਲ ਹਨ। ਜ਼ਿਕਰਯੋਗ ਹੈ ਕਿ ਇਸ ਕੰਪਨੀ ਵੱਲੋਂ ਪਹਿਲਾਂ ਵੀ ਪੱਖੇ, ਅਲਮਾਰੀਆਂ, ਐਗਜ਼ਾਸਟ ਫ਼ੈਨ, ਗੀਜਰ, ਵਾਟਰ ਕੂਲਰ ਅਤੇ ਵਾਟਰ ਪਿਊਰੀਫਾਇਰ ਆਦਿ ਸਮਾਨ ਮੁਹੱਈਆ ਕਰਵਾਇਆ ਗਿਆ ਸੀ।
ਯੂਨੀਵਰਸਿਟੀ ਵੱਲੋਂ ਇਹ ਸਮਾਨ ਪ੍ਰਾਪਤ ਕਰਨ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸੈਣੀ, ਵਿੱਤ ਅਫ਼ਸਰ ਪ੍ਰਮੋਦ ਅੱਗਰਵਾਲ, ਡੀ.ਪੀ.ਐੱਮ. ਡਾ. ਜਸਵਿੰਦਰ ਬਰਾੜ, ਅਡੀਸ਼ਨਲ ਡੀਨ ਵਿਦਿਆਰਥੀ ਭਲਾਈ ਡਾ. ਨੈਨਾ ਸ਼ਰਮਾ, ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਚਹਿਲ ਅਤੇ ਸ੍ਰੀਮਤੀ ਲਾਭ ਕੌਰ ਧਾਲੀਵਾਲ ਸ਼ਾਮਿਲ ਸਨ।
ਅਥਾਰਿਟੀ ਵੱਲੋਂ ਇਸ ਸਬੰਧੀ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਇਸ ਸਮਾਨ ਨਾਲ਼ ਹੋਸਟਲ ਵਿੱਚ ਰਹਿਣ ਵਾਲ਼ੀਆਂ ਵਿਦਿਆਰਥਣਾਂ ਨੂੰ ਲਾਭ ਪਹੁੰਚੇਗਾ।