ਗੱਤਕਾ ਐਸੋਸ਼ੀਏਸ਼ਨ ਜਿਲ੍ਹਾ ਰੂਪਨਗਰ ਦੀ ਸਰਪ੍ਰਸਤੀ ਹੇਠ ਗੱਤਕੇ ਦੇ ਪ੍ਰਚਾਰ ਪਸਾਰ ਲਈ ਜਿਲ੍ਹੇ ਦੇ ਗੱਤਕਾ ਅਖਾੜਿਆਂ ਦੀ ਹੋਈ ਇਕੱਤਰਤਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 12 ਮਾਰਚ 2025 : ਗੱਤਕਾ ਐਸੋਸ਼ੀਏਸ਼ਨ ਜਿਲ੍ਹਾ ਰੂਪਨਗਰ ਦੀ ਸਰਪ੍ਰਸਤੀ ਹੇਠ ਗੱਤਕੇ ਦੇ ਪ੍ਰਚਾਰ ਪਸਾਰ ਲਈ ਜਿਲ੍ਹੇ ਦੇ ਗੱਤਕਾ ਅਖਾੜਿਆਂ ਦੀ ਇਕੱਤਰਤਾ ਹੋਈ । ਜਿਸ ਵਿੱਚ ਅਪ੍ਰੈਲ ਵਿੱਚ ਜ਼ਿਲ੍ਹਾ ਰੈਫਰੀ ਕੈਂਪ ਅਤੇ ਜੂਨ ਮਹੀਨੇ ਵਿੱਚ ਗੱਤਕਾ ਕੈਂਪ ਲਗਾਉਣ ਵਾਰੇ ਵਿਚਾਰਾ ਕੀਤੀਆਂ ਗਈਆ। ਰੈਫਰੀ ਕੈਂਪ ਦਾ ਮੁੱਖ ਉਦੇਸ਼ ਜਿਲ੍ਹੇ ਵਿੱਚ ਗੱਤਕਾ ਰੈਫਰੀ ਦੀ ਸਿਖਲਾਈ ਅਤੇ ਖਿਡਾਰੀਆਂ ਨੂੰ ਗੱਤਕੇ ਦੇ ਖੇਡ ਨਿਯਮਾਂ ਤੋਂ ਜਾਣੂ ਕਰਵਾਉਣਾ ਹੈ। ਜੂਨ ਮਹੀਨੇ ਵਿੱਚ ਜਿਲ੍ਹੇ ਦੀ ਵੱਖ ਵੱਖ ਜੋਨਾਂ ਵਿਚ ਗੱਤਕੇ ਦੇ ਕੈਂਪ ਲਗਾਏ ਜਾਣਗੇ ਜਿਨ੍ਹਾਂ ਵਿਚ ਕਿਸੇ ਵੀ ਉਮਰ ਵਰਗ ਦਾ ਖਿਡਾਰੀ ਸਿਖਲਾਈ ਪ੍ਰਾਪਤ ਕਰ ਸਕਦਾ ਹੈ ।
ਇਸ ਮੌਕੇ ਗੱਤਕਾ ਐਸੋਸੀਏਸ਼ਨ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਬੀਬੀ ਮਨਜੀਤ ਕੌਰ ਗੁਰਪ੍ਰੀਤ ਸਿੰਘ ਨਾਗਰਾ,ਗੁਰਵਿੰਦਰ ਸਿੰਘ ਘਨੌਲੀ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ ਰੂਪਨਗਰ, ਬਾਬਾ ਸ਼ਾਦੀ ਸਿੰਘ ਜੀ ਗੱਤਕਾ ਅਖਾੜਾ ਟਿੱਬੀ ਸਾਹਿਬ ਵੱਲੋਂ ਅਮਰਜੀਤ ਸਿੰਘ , ਬਾਜ ਖਾਲਸਾ ਗੱਤਕਾ ਗਰੁੱਪ ਰੋਪੜ ਵੱਲੋਂ ਗੁਰਪ੍ਰੀਤ ਸਿੰਘ ਜਗਜੀਤ ਨਗਰ, ਸੁਖਵਿੰਦਰ ਸਿੰਘ ਬਾਜ਼, ਗੁਰਪ੍ਰੀਤ ਸਿੰਘ,ਦਮਨਪ੍ਰੀਤ ਸਿੰਘ ਖਾਲਸਾ ਮੀਰੀ ਪੀਰੀ ਗੱਤਕਾ ਅਖਾੜਾ ਘਨੌਲੀ ਵੱਲੋਂ ਅੰਗਦਵੀਰ ਸਿੰਘ ਅਤੇ ਸੁਖਵਿੰਦਰ ਸਿੰਘ, ਸ੍ਰੀ ਗੁਰੂ ਤੇਗ ਬਹਾਦਰ ਗੱਤਕਾ ਅਖਾੜਾ ਪਿੰਡ ਭਰਤਗੜ੍ਹ ਤੋਂ ਗੁਰਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ, ਬਾਬਾ ਸ਼ਾਦੀ ਸਿੰਘ ਜੀ ਗੱਤਕਾ ਅਖਾੜਾ ਪਿੰਡ ਬਜੀਦਪੁਰ ਤੋਂ ਨਰਿੰਦਰ ਸਿੰਘ, ਪਰਦੀਪ ਸਿੰਘ, ਮਨਪ੍ਰੀਤ ਸਿੰਘ ਪਰਮਿੰਦਰ ਸਿੰਘ ਜਗਤਾਰ ਸਿੰਘ ਵਿਕਰਮਜੀਤ ਸਿੰਘ ਮਨਵੀਰ ਸਿੰਘ ਹਾਜਰ ਸਨ ।