ਐਸ ਕੇ ਐਮ ਵੱਲੋਂ ਨੰਗਲ ਝੌਰ ਦੇ ਕਿਸਾਨਾਂ ,ਤੇ ਕੀਤੇ ਪੁਲਿਸ ਜਬਰ ਦੀ ਪੁਰਜੋਰ ਨਿਖੇਧੀ
- ਜਬਰੀ ਜਮੀਨ ਖੋਹਣ ਦਾ ਦਾ ਪੁਰਾਮਨ ਵਿਰੋਧ ਕਰ ਰਹੇ ਕਿਸਾਨਾਂ ਦੀ ਹਮਾਇਤ ਦਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ 12 ਮਾਰਚ 2025 - ਸੰਯੁਕਤ ਕਿਸਾਨ ਮੋਰਚਾ ਜਿਲਾ ਗੁਰਦਾਸਪੁਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਰਬ ਸਾਥੀ ਗੁਰਵਿੰਦਰ ਸਿੰਘ ਜੀਵਨ ਚੱਕ, ਹਰਜੀਤ ਸਿੰਘ ਕਾਹਲੋ ,ਗੁਲਜਾਰ ਸਿੰਘ ਬਸੰਤਕੋਟ, ਮੱਖਣ ਸਿੰਘ ਕੁਹਾੜ ,ਤ੍ਰਲੋਕ ਸਿੰਘ ਬਹਿਰਾਮਪੁਰ ,ਰਾਜ ਗੁਰਵਿੰਦਰ ਸਿੰਘ ਲਾਡੀ ਘੁਮਾਣ, ਬਲਵਿੰਦਰ ਸਿੰਘ ਰਾਜੂ ਔਲਖ, ਸੁਖਦੇਵ ਸਿੰਘ ਭਾਗੋਕਾਵਾਂ ,ਲਖਵਿੰਦਰ ਸਿੰਘ ਮੰਜਿਆਂਵਾਲੀ, ਕਰਨੈਲ ਸਿੰਘ ਸ਼ੇਰਪੁਰ, ਪਲਵਿੰਦਰ ਸਿੰਘ ਮਠੋਲਾ ,ਦਿਲਬਾਗ ਸਿੰਘ ਡੋਗਰ, ਲਖਵਿੰਦਰ ਸਿੰਘ ਮਰੜ, ਸਤਬੀਰ ਸਿੰਘ ਸੁਲਤਾਨੀ, ਰਘਬੀਰ ਸਿੰਘ ਪਕੀਵਾਂ ,ਸੁਰਜੀਤ ਸਿੰਘ ਘੁਮਾਣ ਆਦਿ ਨੇ ਪਿੰਡ ਨੰਗਲ ਭੂਰ ਤੇ ਭਰਥ ਦੇ ਕਿਸਾਨਾਂ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੁਲੀਸ ਵੱਲੋਂ ਵਹਿਸ਼ੀ ਲਾਠੀ ਚਾਰਜ ਕਰਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਜਖਮੀ ਕਰਨ ਦੀ ਪੁਰਜ਼ੋਰ ਨਿਖੇਧੀ ਕੀਤੀ ਹੈ।
ਐਸਕੇਐਮ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਕਿਸਾਨਾਂ ਉੱਤੇ ਜ਼ੁਲਮ ਕਰਨ ਤੇ ਉਤਰ ਆਈ ਹੈ। ਪਹਿਲਾਂ ਚੰਡੀਗੜ੍ਹ ਪੱਕੇ ਮੋਰਚੇ ਤੋਂ ਰੋਕਿਆ ਗਿਆ ਗੱਲਬਾਤ ਵਿੱਚ ਇਹ ਤੋੜ ਦਿੱਤੀ ਗਈ ਗਿਰਫਤਾਰੀਆਂ ਕੀਤੀਆਂ ਗਈਆਂ ਫਿਰ ਵੀ ਕਿਸਾਨਾਂ ਨੇ ਸਾਰੇ ਵਿਧਾਇਕਾਂ ਦੇ ਘਰਾਂ ਅੱਗੇ ਵਿਸ਼ਾਲ ਧਰਨੇ ਦੇ ਕੇ ਸਖਤ ਮੂੰਹ ਤੋੜ ਜਵਾਬ ਦਿੱਤਾ ਹੈ। ਆਗੂਆਂ ਕਿਹਾ ਕਿ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦੇ ਜਾਲਮਾਨਾ ਰਾਹ ਤੁਰ ਪਈ ਹੈ ਅਤੇ ਸੂਬਾ ਸਰਕਾਰ ਮਜ਼ਦੂਰ ਸਮੂਹ ਕਿਸਾਨ ਮਜ਼ਦੂਰ ਇਸ ਦਾ ਢੁਕਣਾ ਉੱਤਰ ਦੇਣਗੇ। ਬਿਨਾਂ ਢੁਕਵਾਂ ਮੁਆਵਜਾ ਦਿੱਤੇ ਜਬਰੀ ਕਬਜ਼ਾ ਕੀਤੇ ਜਾਣ ਦੇ ਵਿਰੋਧ ਵਿੱਚ ਆਪਣੀ ਜਮੀਨ ਨੂੰ ਬਚਾਉਣ ਲਈ ਪੁਰਅਮਨ ਵਿਰੋਧ ਕਰਨਾ ਕਿਸਾਨਾਂ ਦਾ ਜਮਹੂਰੀ ਤੇ ਸੰਵਿਧਾਨਿਕ ਹੱਕ ਹੈ। ਪ੍ਰੰਤੂ ਮਾਨ ਸਰਕਾਰ ਇਹ ਹੱਕ ਖੋਹਣਾ ਚਾਹੁੰਦੀ ਹੈ ।
ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੇ ਨਾਲ ਖੜਾ ਹੈ ਅਤੇ ਉਹਨਾਂ ਦੇ ਸੰਘਰਸ਼ ਦੀ ਪੂਰਨ ਹਮਾਇਤ ਕਰਦਾ ਹੈ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਣ ਲਈ ਫੌਰੀ ਉਹਨਾਂ ਨਾਲ ਗੱਲਬਾਤ ਕਰੇ ਅਤੇ ਲਾਠੀ ਚਾਰਜ ਦੇ ਜਿੰਮੇਵਾਰ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇ।