232 ਗ੍ਰਾਮ ਦਾ ਆਂਡਾ ਦੇ ਕੇ ਉਸ ਦੀ ਮੁਰਗੀ ਨੇ ਤੋੜਿਆ ਨੈਸ਼ਨਲ ਰਿਕਾਰਡ
210 ਗ੍ਰਾਮ ਆਂਡੇ ਦਾ ਹੈ ਨੈਸ਼ਨਲ ਰਿਕਾਰਡ
ਰੋਹਿਤ ਗੁਪਤਾ
ਗੁਰਦਾਸਪੁਰ , 11ਮਾਰਚ 2025 :
ਜ਼ਿਲਾ ਗੁਰਦਾਸਪੁਰ ਦੇ ਪਿੰਡ ਪੇਰੋਵਾਲ ਵਿੱਖੇ ਸਥਿੱਤ ਇਕ ਪੋਲਟਰੀ ਫਾਰਮ ਵਿੱਚ ਇੱਕ ਮੁਰਗੀ ਨੇ 232 ਗ੍ਰਾਮ ਵਜ਼ਨੀ ਆਂਡਾ ਦੇਕੇ ਨੈਸ਼ਨਲ ਰਿਕਾਰਡ ਬਣਾ ਦਿੱਤਾ।ਇਸ ਤੋਂ ਪਹਿਲਾ 210 ਗ੍ਰਾਮ ਆਂਡੇ ਦਾ ਨੈਸ਼ਨਲ ਰਿਕਾਰਡ ਮਹਾਰਾਸ਼ਟਰ ਦੇ ਨਾਂ ਤੇ ਦਰਜ ਹੈ। ਪਿੰਡ ਪੇਰੋਵਾਲ ਵਿਖੇ ਸਥਿਤ ਪੋਲਟਰੀ ਫਾਰਮ ਦੇ ਮਾਲਕ ਦਾ ਦਾਅਵਾ ਹੈ ਕਿ ਉਹਨਾਂ ਦੇ ਪੋਲਟਰੀ ਫਾਰਮ ਦੀ ਮੁਰਗੀ ਨੇ ਇਹ ਰਿਕਾਰਡ 232 ਗ੍ਰਾਮ ਵੱਜਨੀ ਅੰਡਾ ਦੇ ਕੇ ਤੋੜਿਆ ਹੈ| ਪੋਲਟਰੀ ਫਾਰਮ ਦੇ ਮਾਲਿਕ ਗੁਰੂ ਨੋਨਿਹਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਵਲੋਂ 500 ਮੁਰਗੀ ਤੋਂ ਇਹ ਪੋਲਟਰੀ ਫਾਰਮ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਇਸ ਪੋਲਟਰੀ ਫਾਰਮ ਵਿਚ 50000 ਮੁਰਗੀਆਂ ਹਨ , ਜਿਨ ਜਿਨਾਂ ਵਿੱਚੋਂ 45000 ਆਂਡੇ ਹਰ ਰੋਜ਼ ਪੈਦਾ ਹੁੰਦੇ ਹਨ ਜੋ ਕਿ ਵੱਖ ਵੱਖ ਇਲਾਕਿਆਂ ਵਿੱਚ ਸਾਡੇ ਵਲੋਂ ਖੁਦ ਵੇਚੇ ਜਾਂਦੇ ਹਨ |