ਜਰਮਨੀ ਵਿੱਚ ਹਵਾਈ ਅੱਡੇ ਦੇ ਮੁਲਾਜ਼ਮ ਹੜਤਾਲ 'ਤੇ
ਬਾਬੂਸ਼ਾਹੀ ਬਿਊਰੋ
ਜਰਮਨੀ : ਜਰਮਨੀ ਵਿੱਚ ਹਵਾਈ ਅੱਡੇ ਦੇ ਕਰਮਚਾਰੀਆਂ ਦੀ ਇੱਕ ਦਿਨ ਦੀ ਹੜਤਾਲ ਚੱਲ ਰਹੀ ਹੈ। ਇਸ ਕਾਰਨ ਜਰਮਨੀ ਦੇ 13 ਵੱਡੇ ਹਵਾਈ ਅੱਡਿਆਂ 'ਤੇ ਕਈ ਉਡਾਣਾਂ ਰੱਦ ਕਰਨੀਆਂ ਪਈਆਂ। ਕਰਮਚਾਰੀ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਹਨ। ਗਰਾਊਂਡ ਸਟਾਫ, ਪਾਇਲਟ ਅਤੇ ਕੈਬਿਨ ਕਰੂ ਵੀ ਹੜਤਾਲ 'ਤੇ ਹਨ। ਫ੍ਰੈਂਕਫਰਟ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ 1116 ਉਡਾਣਾਂ ਵਿੱਚੋਂ 1054 ਰੱਦ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।