ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 2025-26 ਦੀ ਨਵੀਂ ਆਬਕਾਰੀ ਨੀਤੀ ਜਾਰੀ, ਪਾਰਦਰਸ਼ਤਾ ਤੇ ਕੰਟਰੋਲ ’ਤੇ ਜ਼ੋਰ
ਰਮੇਸ਼ ਗੋਇਤ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 11 ਮਾਰਚ, 2025: ਚੰਡੀਗੜ੍ਹ ਪ੍ਰਸ਼ਾਸਨ ਨੇ ਵਿੱਤੀ ਵਰ੍ਹੇ 2025-26 ਲਈ ਨਵੀਂ ਆਬਕਾਰੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸਨੂੰ ਜਨਤਕ ਕਰ ਦਿੱਤਾ ਗਿਆ ਹੈ। ਇਹ ਨੀਤੀ ਖ਼ਪਤਕਾਰਾਂ, ਨਿਰਮਾਤਾਵਾਂ ਅਤੇ ਥੋਕ ਵਿਕਰੇਤਾਵਾਂ, ਪਰਚੂਨ ਵਿਕਰੇਤਾਵਾਂ ਅਤੇ ਸਰਕਾਰ ਦੇ ਹਿੱਤਾਂ ਨੂੰ ਸੰਤੁਲਿਤ ਕਰਨ ’ਤੇ ਕੇਂਦਰਿਤ ਹੈ।
ਨੀਤੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ:
1. ਪਾਰਦਰਸ਼ਤਾ ਅਤੇ ਈ ਟੈਂਡਰ ਪ੍ਰਣਾਲੀ
ਸ਼ਰਾਬ ਦੀਆਂ ਰਿਟੇਲ ਦੁਕਾਨਾਂ ਦੀ ਵੰਡ ਵਾਸਤੇ ਈ ਟੈਂਡਰਿੰਗ ਕੀਤੀ ਜਾਵੇਗੀ। ਈ ਨਿਲਾਮੀ 13 ਮਾਰਚ ਤੋਂ ਸ਼ੁਰੂ ਹੋਵੇਗੀ।
2. ਲਾਇਸੰਸ ਤੇ ਸਟਾਕ:
ਕੁੱਲ 97 ਲਾਇਸੰਸਿੰਗ ਇਕਾਈਆਂ ਨਿਲਾਮ ਹੋਣਗੀਆਂ, ਹਰੇਕ ਇਕਾਈ ਵਿਚ ਇਕ ਹੀ ਰਿਟੇਲ ਸੈਂਟਰ ਦੀ ਆਗਿਆ ਹੋਵੇਗੀ।
ਇਕ ਹੀ ਵਿਅਕਤੀ/ਕੰਪਨੀ/ਫਰਮ ਦੇ ਨਾਂ ਦੋ ਲਾਇਸੰਸ ਪ੍ਰਾਪਤ ਵੈਂਡਜ਼ ਦੇ ਵਿਚ ਢੁਕਵੀਂ ਡਿਊਟੀ ਦੇ ਨਾਲ ਸਟਾਫ ਟਰਾਂਸਫਾਰ ਦੀ ਆਗਿਆ ਦਿੱਤੀ ਗਈ ਹੈ। ਮਾਈਕਰੋਬਿਊਰੀ ਅਤੇ ਬੀਅਰ ਵੇਅਰਹਾਊਸ (ਬੀ ਡਬਲਿਊ ਐਚ-2) ਨੂੰ ਹਰ ਤਿਮਾਹੀ ਵਿਚ ਸਰਕਾਰ ਵੱਲੋਂ ਨਿਸ਼ਚਿਤ ਲੈਬਾਰਟਰੀਆਂ ਵਿਚੋਂ ਕਵਾਲਟੀ ਚੈਕ ਵਰਵਾਉਣੀ ਪਵੇਗੀ।
3. ਸ਼ਰਾਬ ਦੀ ਦਰਾਮਦ ਤੇ ਬਰਾਮਦ ’ਤੇ ਸਖ਼ਤੀ:
ਬਰਾਮਦ ਫੀਸ ਵਿਚ ਮਾਮੂਲੀ ਵਾਧਾ ਕੀਤਾ ਗਿਆ ਹੈ। ਐਲ 1 ਐਫ (ਐਲ 1 ਐਫ) ਲਾਇਸੰਸਧਾਰਕਾਂ ਨੂੰ ਆਈ ਈ ਸੀ ਜਮ੍ਹਾਂ ਕਰਵਾਉਣਾ ਪਵੇਗਾ ਅਤੇ ਕਸਟਮ ਬਾਂਡਡ ਵੇਅਰ ਹਾਊਸ ਤੋਂ ਸ਼ਰਾਬ ਦੀ ਆਮਦ ਦਾ ਪੂਰਾ ਰਿਕਾਰਡ ਆਬਕਾਰੀ ਪੋਰਟਲ ’ਤੇ ਦਰਜ ਕਰਨਾ ਲਾਜ਼ਮੀ ਹੋਵੇਗਾ।
ਹੁਣ ਕਸਟਮ ਬਾਂਡਡ ਵੇਅਰਹਾਊਸ ਸਿਰਫ ਚੰਡੀਗੜ੍ਹ ਦੇ ਅੰਦਰ ਹੀ ਸਥਿਤ ਹੋਣਾ ਚਾਹੀਦਾ ਹੈ, ਹੋਰ ਰਾਜਾਂ ਵਿਚ ਨਹੀਂ।
ਸ਼ਰਾਬ ਦੀ ਟਰਾਂਸਪੋਰਟੇਸ਼ਨ ਵਾਸਤੇ ਵਰਤੇ ਜਾਣ ਵਾਲੇ ਸਾਰੇ ਵਾਹਨਾਂ ਵਿਚ ਜੀ ਪੀ ਐਸ ਲੱਗਾ ਹੋਣਾ ਲਾਜ਼ਮੀ ਹੈ।
4. ਨਜਾਇਜ਼ ਵਿਕਰੀ ’ਤੇ ਸਖ਼ਤੀ ਅਤੇ ਸਜ਼ਾ:
ਸ਼ਰਾਬ ਦੀ ਨਜਾਇਜ਼ ਵਿਕਰੀ ਰੋਕਣ ਲਈ ’ਟਰੈਕ ਐਂਡ ਟਰੇਸ ਸਿਸਟਮ’ ਲਾਗੂ ਕੀਤਾ ਗਿਆ ਹੈ। ਘੱਟੋ ਘੱਟ ਨਿਰਧਾਰਿਤ ਦਰਾਂ ਦੀ ਉਲੰਘਣਾ ਕਰਨ ’ਤੇ ਤਿੰਨ ਦਿਨ ਤੱਕ ਦੁਕਾਨ ਬੰਦ ਰੱਖਣ ਦੀ ਸਖ਼ਤ ਵਿਵਸਥਾ ਕੀਤੀ ਗਈ ਹੈ।
ਲਾਇਸੰਸ ਹੋਲਡਰਾਂ ਵੱਲੋਂ ਵਾਰ-ਵਾਰ ਉਲੰਘਣਾ ਕੀਤੇ ਜਾਣ ’ਤੇ ਲਾਇਸੰਸ ਰਨਿਊ ਨਹੀਂ ਹੋਵੇਗਾ।
5. ਬਾਰ ਅਤੇ ਰਿਟੇਲ ਵਿਕਰੇਤਾਵਾਂ ਲਈ ਨਵੀਂ ਵਿਵਸਥਾ:
ਹੁਣ ਬਾਰ ਲਾਇਸੰਸਧਾਰਕ ਐਲ-2/ਐਲ-14 ਹੇ ਰਿਟੇਲ ਸੇਲ ਵੈਂਡਜ਼ ਤੋਂ ਸ਼ਰਾਬ ਦੀ ਖਰੀਦ ਕਰ ਸਕਣਗੇ ਬਸ਼ਰਤੇ ਕਿ ਉਹ ਲੋੜੀਂਦੀ ਆਬਕਾਰੀ ਫੀਸ ਦੀ ਅਦਾਇਗੀ ਕਰਨ।
ਲਾਇਸੰਸ ਫੀਸ ਵਿਚ ਮਾਮੂਲੀ ਤਬਦੀਲੀ ਕੀਤੀ ਗਈ ਹੈ ਤੇ ਪਰਮਿਟ ਫੀਸ ਘੱਟ ਕਰ ਦਿੱਤੀ ਗਈ ਹੈ।
6. ਖਪਤਕਾਰਾਂ ਲਈ ਸੁਧਾਰ:
ਆਈ ਐਮ ਐਫ ਐਲ ਦਾ ਕੋਟਾ ਪਹਿਲਾਂ ਵਾਲਾ ਰੱਖਿਆ ਗਿਆ ਹੈ ਜਦੋਂ ਕਿ ਦੇਸੀ ਸ਼ਰਾਬ ਅਤੇ ਬਰਾਮਦ ਕੀਤੀ ਸ਼ਰਾਬ (ਬੀ ਆਈ ਓ) ਦਾ ਕੋਟਾ ਵਧਾਇਆ ਗਿਆ ਹੈ।
ਵੱਖ-ਵੱਖ ਬ੍ਰਾਂਡਾਂ ਲਈ ਲੇਬਲ ਰਜਿਸਟਰੇਸ਼ਨ ਪ੍ਰਕਿਰਿਆ ਹੋਰ ਸੁਖਾਲੀ ਬਣਾ ਕੇ ਆਨਲਾਈਨ ਕੀਤੀ ਗਈ ਹੈ।
ਕਿਥੇ ਮਿਲੇਗੀ ਪੂਰੀ ਨੀਤੀ ਦੀ ਜਾਣਕਾਰੀ ?
ਨਵੀਂ ਆਬਕਾਰੀ ਨੀਤੀ ਨੂੰ ਚੰਡੀਗੜ੍ਹ ਆਬਕਾਰੀ ਵਿਭਾਗ ਦੀ ਵੈਬਸਾਈਟ www.etdut.gov.in ’ਤੇ ਅਪਲੋਡ ਕੀਤਾ ਗਿਆ ਹੈ ਜਿਥੋਂ ਇਸਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।